ਮੁੰਬਈ (ਏਜੰਸੀ)- ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਇਸ ਸਾਲ ਜੁਲਾਈ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਬਾਅਦ, ਆਪਣੀ ਤੀਜੀ ਪਤਨੀ ਗੌਰੀ ਸਪ੍ਰੈਟ ਨਾਲ ਪਹਿਲੀ ਵਾਰ ਕਰਵਾ ਚੌਥ ਦਾ ਤਿਉਹਾਰ ਮਨਾਇਆ। ਇਹ ਜੋੜਾ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਦੁਆਰਾ ਆਯੋਜਿਤ ਕਰਵਾ ਚੌਥ ਦੇ ਜਸ਼ਨਾਂ ਵਿੱਚ ਸ਼ਾਮਲ ਹੋਇਆ, ਜਿੱਥੇ ਕਈ ਹੋਰ ਸਿਤਾਰੇ ਵੀ ਮੌਜੂਦ ਸਨ। ਇਸ ਜੋੜੇ ਨੂੰ ਸੁਨੀਤਾ ਕਪੂਰ ਦੇ ਘਰ ਇੱਕ-ਦੂਜੇ ਦਾ ਹੱਥ ਫੜ ਕੇ ਆਉਂਦੇ ਹੋਏ ਦੇਖਿਆ ਗਿਆ।
ਇਹ ਵੀ ਪੜ੍ਹੋ: 'ਨਹੀਂ ਕਰਾਂਗੀ ਵਨ ਨਾਈਟ ਸਟੈਂਡ...'; ਟ੍ਰਾਂਸਜੈਂਡਰ ਅਦਾਕਾਰਾ ਸ਼ੁਭੀ ਸ਼ਰਮਾ ਦੇ ਖੁਲਾਸੇ ਨੇ ਮਚਾਈ ਤਰਥੱਲੀ

ਆਮਿਰ ਖਾਨ ਨੇ ਕਾਲੇ ਅਤੇ ਨੀਲੇ ਰੰਗ ਦਾ ਕੁੜਤਾ ਸੈੱਟ ਪਹਿਨਿਆ ਸੀ, ਜੋ ਕਿ ਕਾਫ਼ੀ ਸਾਦਾ ਪਰ ਆਕਰਸ਼ਕ ਸੀ। ਉਨ੍ਹਾਂ ਦੀ ਪਤਨੀ ਨੇ ਇੱਕ ਖੂਬਸੂਰਤ 'ਰਾਇਲ ਬਲੂ' ਰੰਗ ਦਾ ਬਨਾਰਸੀ ਸੂਟ ਪਹਿਨਿਆ ਹੋਇਆ ਸੀ। ਉਨ੍ਹਾਂ ਨੇ ਬਹੁਤ ਹੀ ਘੱਟ ਗਹਿਣਿਆਂ ਅਤੇ ਹਲਕੇ ਮੇਕਅੱਪ ਨਾਲ ਆਪਣੀ ਦਿੱਖ ਨੂੰ ਸਾਦਾ ਪਰ ਸ਼ਾਨਦਾਰ ਰੱਖਿਆ।
ਇਹ ਵੀ ਪੜ੍ਹੋ: ਲੀਕ ਹੋ ਗਿਆ ਰਣਬੀਰ ਕਪੂਰ ਦਾ ਫੋਨ ਨੰਬਰ ! ਵਾਇਰਲ ਹੋਈ ਵੀਡੀਓ

ਦੱਸ ਦੇੱਏ ਕਿ 5 ਜੁਲਾਈ 2026 ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਸਥਿਤ ਆਪਣੇ ਘਰ ਵਿੱਚ ਇੱਕ ਨਿੱਜੀ ਰਜਿਸਟਰਡ ਸਮਾਰੋਹ ਦੌਰਾਨ ਵਿਆਹ ਕਰਵਾਉਣ ਤੋਂ ਬਾਅਦ, ਇਸ ਜੋੜੇ ਲਈ ਇਹ ਪਹਿਲਾ ਕਰਵਾ ਚੌਥ ਹੈ। ਅਨਿਲ ਕਪੂਰ ਦੀ ਪਤਨੀ, ਸੁਨੀਤਾ ਕਪੂਰ ਨੇ ਵੀਰਵਾਰ ਨੂੰ ਮੁੰਬਈ ਦੇ ਜੁਹੂ ਸਥਿਤ ਆਪਣੇ ਘਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵੀ ਕਰਵਾ ਚੌਥ ਦਾ ਸ਼ਾਨਦਾਰ ਜਸ਼ਨ ਆਯੋਜਿਤ ਕੀਤਾ। ਇਸ ਸਮਾਗਮ ਵਿੱਚ ਫਿਲਮ ਜਗਤ ਦੀਆਂ ਕਈ ਹਸਤੀਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਫਰਾਹ ਖਾਨ, ਸੋਨਮ ਕਪੂਰ, ਸ਼ਿਲਪਾ ਸ਼ੈੱਟੀ, ਅੰਸ਼ੁਲਾ ਕਪੂਰ, ਮੀਰਾ ਰਾਜਪੂਤ, ਤਾਹਿਰਾ ਕਸ਼ਯਪ, ਨਤਾਸ਼ਾ ਦਲਾਲ, ਮਿੰਨੀ ਮਾਥੁਰ, ਪਦਮਿਨੀ ਕੋਲਹਾਪੁਰੇ, ਨੀਲਮ ਕੋਠਾਰੀ, ਭਾਵਨਾ ਪਾਂਡੇ, ਮਸ਼ਹੂਰ ਪਟਕਥਾ ਲੇਖਕ ਜਾਵੇਦ ਅਖਤਰ ਅਤੇ ਮਾਹੀਪ ਕਪੂਰ ਸ਼ਾਮਲ ਸਨ।

ਇਹ ਵੀ ਪੜ੍ਹੋ: LA 'ਚ ਰੈੱਡ ਕਾਰਪੇਟ 'ਤੇ ਛਾਏ ਯਸ਼! ਰਾਵਣ ਦੇ 10 ਸਿਰਾਂ ਵਾਲੇ ਗੋਲਡ ਬ੍ਰੋਚ ਨਾਲ ਖਿੱਚਿਆ ਸਭ ਦਾ ਧਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਨਹੀਂ ਕਰਾਂਗੀ ਵਨ ਨਾਈਟ ਸਟੈਂਡ...'; ਟ੍ਰਾਂਸਜੈਂਡਰ ਅਦਾਕਾਰਾ ਸ਼ੁਭੀ ਸ਼ਰਮਾ ਦੇ ਖੁਲਾਸੇ ਨੇ ਮਚਾਈ ਤਰਥੱਲੀ
NEXT STORY