ਇੰਟਰਨੈਸ਼ਨਲ ਡੈਸਕ: ਅਮਰੀਕਾ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਸਖ਼ਤ ਕਦਮ ਚੁੱਕਦਿਆਂ ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਉਇਗਰ ਅਤੇ ਹੋਰ ਘੱਟ ਗਿਣਤੀਆਂ ਤੋਂ ਬੰਧੂਆ ਮਜ਼ਦੂਰੀ ਕਰਵਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦੇ ਦੋਸ਼ ਹੇਠ ਚੀਨ ਦੀਆਂ ਤਿੰਨ ਪ੍ਰਮੁੱਖ ਜੀਨੋਮਿਕਸ ਕੰਪਨੀਆਂ ਤੋਂ ਮਾਲ ਦੀ ਦਰਾਮਦ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।
ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿੋਟੀ (DHS) ਦੁਆਰਾ ਜਾਰੀ ਹੁਕਮਾਂ ਅਨੁਸਾਰ 'ਬੀ.ਜੀ.ਆਈ. ਜੀਨੋਮਿਕਸ' (BGI Genomics Co Ltd), 'ਐੱਮ.ਜੀ.ਆਈ. ਟੈਕ' (MGI Tech Co Ltd) ਅਤੇ 'ਸ਼ੇਨਜ਼ੇਨ ਬੀ.ਜੀ.ਆਈ. ਤਕਨਾਲੋਜੀ' (ਬੀ.ਜੀ.ਆਈ. ਗਰੁੱਪ) ਨੂੰ 'ਉਇਗਰ ਫੋਰਸਡ ਲੇਬਰ ਪ੍ਰੀਵੈਂਸ਼ਨ ਐਕਟ' (UFLPA) ਦੀ ਬਲੈਕਲਿਸਟ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ (CBP) ਨੂੰ ਇਨ੍ਹਾਂ ਕੰਪਨੀਆਂ ਦੇ ਸਾਮਾਨ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅਮਰੀਕੀ ਅਧਿਕਾਰੀਆਂ ਅਨੁਸਾਰ ਇਨ੍ਹਾਂ ਕੰਪਨੀਆਂ ਨੇ ਸ਼ਿਨਜਿਆਂਗ ਵਿੱਚ ਚੀਨੀ ਸਰਕਾਰ ਨਾਲ ਮਿਲ ਕੇ ਲੋਕਾਂ ਦਾ ਜੈਨੇਟਿਕ ਡਾਟਾ (DNA) ਇਕੱਠਾ ਕਰਨ ਅਤੇ ਜੀਨੋਮਿਕਸ ਟੈਸਟਿੰਗ ਕਰਨ ਵਿੱਚ ਮਦਦ ਕੀਤੀ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਦੱਸਿਆ ਕਿ ਇਹ ਕੰਪਨੀਆਂ ਜੈਨੇਟਿਕ ਸਮੱਗਰੀ ਰਾਹੀਂ ਵੱਡੇ ਪੱਧਰ 'ਤੇ ਨਿਗਰਾਨੀ ਪ੍ਰਣਾਲੀ ਚਲਾਉਣ ਵਿੱਚ ਸਹਾਇਤਾ ਕਰਦੀਆਂ ਹਨ, ਜਿਸ ਦੀ ਵਰਤੋਂ ਘੱਟ ਗਿਣਤੀਆਂ ਵਿਰੁੱਧ ਜ਼ੁਲਮ ਅਤੇ ਬੰਧੂਆ ਮਜ਼ਦੂਰੀ ਪ੍ਰੋਗਰਾਮਾਂ ਲਈ ਕੀਤੀ ਜਾਂਦੀ ਹੈ। ਹੋਮਲੈਂਡ ਸਕਿਓਰਿਟੀ ਦੇ ਅੰਡਰ ਸੈਕਟਰੀ ਰੌਬ ਲਾਅ ਅਨੁਸਾਰ ਕੰਪਨੀਆਂ ਦਾ ਇਹ ਰਵੱਈਆ ਮਨੁੱਖੀ ਅਧਿਕਾਰਾਂ ਅਤੇ ਨੈਤਿਕਤਾ ਦੇ ਖਿਲਾਫ਼ ਹੈ।
ਪੜ੍ਹੋ ਇਹ ਅਹਿਮ ਖ਼ਬਰ- Binance 'ਤੇ ਵੱਡਾ ਸਾਈਬਰ ਹਮਲਾ ! 2.54 ਬਿਲੀਅਨ ਡਾਲਰ ਮੁੱਲ ਦੀਆਂ ਕ੍ਰਿਪਟੋ ਸੰਪਤੀਆਂ ਫ੍ਰੀਜ਼
ਚੀਨੀ ਕੰਪਨੀਆਂ ਦਾ ਸਪੱਸ਼ਟੀਕਰਨ
ਸ਼ੇਨਜ਼ੇਨ ਸਥਿਤ 'ਐੱਮ.ਜੀ.ਆਈ. ਟੈਕ' ਅਤੇ 'ਬੀ.ਜੀ.ਆਈ. ਗਰੁੱਪ' ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਬੰਧੂਆ ਮਜ਼ਦੂਰੀ ਦੇ ਖਿਲਾਫ਼ ਹਨ। ਕੰਪਨੀਆਂ ਅਨੁਸਾਰ ਅਮਰੀਕਾ ਵਿੱਚ ਉਨ੍ਹਾਂ ਦਾ ਕਾਰੋਬਾਰ ਕੁੱਲ ਕਾਰੋਬਾਰ ਦਾ ਇੱਕ ਬਹੁਤ ਹੀ ਸੀਮਤ ਹਿੱਸਾ ਹੈ ਅਤੇ ਇਸ ਪਾਬੰਦੀ ਨਾਲ ਉਨ੍ਹਾਂ ਦੇ ਕਾਰਜਾਂ 'ਤੇ ਕੋਈ ਵੱਡਾ ਅਸਰ ਨਹੀਂ ਪਵੇਗਾ। 'ਬੀ.ਜੀ.ਆਈ. ਜੀਨੋਮਿਕਸ' ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਵਾਸ਼ਿੰਗਟਨ ਸਥਿਤ ਚੀਨੀ ਦੂਤਾਵਾਸ ਦੇ ਬੁਲਾਰੇ ਲਿਊ ਚਾਂਗ ਨੇ ਅਮਰੀਕੀ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਸ਼ਿਨਜਿਆਂਗ 'ਤੇ ਝੂਠੇ ਦੋਸ਼ ਲਗਾਉਣਾ ਅਤੇ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣਾ ਤੁਰੰਤ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਨਜਿਆਂਗ ਵਿੱਚ ਆਰਥਿਕ ਖੁਸ਼ਹਾਲੀ ਅਤੇ ਸ਼ਾਂਤੀ ਹੈ ਅਤੇ ਚੀਨ ਬੰਧੂਆ ਮਜ਼ਦੂਰੀ ਦੇ ਸਖ਼ਤ ਖਿਲਾਫ਼ ਹੈ।,ਇਹ ਪਾਬੰਦੀ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੇ ਨਾਜ਼ੁਕ ਵਪਾਰਕ ਸਮਝੌਤੇ ਦੌਰਾਨ ਲਗਾਈ ਗਈ ਹੈ। ਇਨ੍ਹਾਂ ਤਿੰਨ ਕੰਪਨੀਆਂ ਦੇ ਜੁੜਨ ਨਾਲ ਅਮਰੀਕੀ ਬਲੈਕਲਿਸਟ ਵਿੱਚ ਸ਼ਾਮਲ ਸੰਸਥਾਵਾਂ ਦੀ ਕੁੱਲ ਗਿਣਤੀ ਵਧ ਕੇ 190 ਹੋ ਗਈ ਹੈ, ਜਿਸ ਵਿੱਚ ਕਪਾਹ, ਟਮਾਟਰ, ਇਲੈਕਟ੍ਰੋਨਿਕਸ ਅਤੇ ਹੋਰ ਉਪਕਰਣ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਸੰਬਰ 'ਚ India-EU ਵਪਾਰ ਸਮਝੌਤੇ 'ਤੇ ਦਸਤਖਤ ਕਰਨ ਲਈ ਬ੍ਰਸੇਲਜ਼ ਦਾ ਦੌਰਾ ਕਰਨਗੇ PM ਮੋਦੀ
NEXT STORY