ਰੂਪਨਗਰ (ਕੈਲਾਸ਼)-ਅੱਜ ਸਵੇਰੇ ਛਾਏ ਸੰਘਣੇ ਬੱਦਲਾਂ ਤੋਂ ਬਾਅਦ ਪੂਰਾ ਸ਼ਹਿਰ ਹਨੇਰੇ ’ਚ ਡੁੱਬ ਗਿਆ ਅਤੇ ਇਸ ਤੋਂ ਬਾਅਦ ਹੋਈ ਬਾਰਿਸ਼ ਕਾਰਨ ਸਰਦੀ ਦੀ ਲਹਿਰ ਸ਼ੁਰੂ ਹੋ ਗਈ। ਜਾਣਕਾਰੀ ਮੁਤਾਬਿਕ ਅੱਜ ਸਵੇਰ ਹੁੰਦੇ ਹੀ ਆਸਮਾਨ ’ਚ ਸੰਘਣੇ ਬੱਦਲ ਛਾ ਗਏ ਅਤੇ ਸ਼ਹਿਰ ’ਚ ਹਨੇਰਾ ਵੀ ਹੋ ਗਿਆ। ਇਸ ਤੋਂ ਬਾਅਦ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਣਾ ਪਿਆ। ਇਸ ਦੇ ਨਾਲ ਹੀ ਬਾਰਿਸ਼ ਵੀ ਸ਼ੁਰੂ ਹੋ ਗਈ, ਜਿਸ ਦੇ ਚੱਲਦੇ ਸੀਤ ਲਹਿਰ ਨੇ ਅੱਜ ਫਿਰ ਜ਼ੋਰ ਫੜ ਲਿਆ। ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ’ਚ ਹੋ ਰਹੀ ਬਾਰਿਸ਼ ਅਤੇ ਬਰਫ਼ਬਾਰੀ ਕਾਰਨ ਇਸ ਦਾ ਪ੍ਰਭਾਵ ਪੰਜਾਬ ’ਚ ਵੀ ਪਿਆ, ਜਿਸ ਕਾਰਨ ਰੂਪਨਗਰ ’ਚ ਵੀ ਅੱਜ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ।
ਜਾਣਕਾਰੀ ਅਨੁਸਾਰ ਬਰਸਾਤ ਕਾਰਨ ਰੂਪਨਗਰ ’ਚ ਅੱਜ ਮੌਸਮ ਵਿਭਾਗ ਵੱਲੋਂ 15 ਐੱਮ. ਐੱਮ. ਬਰਸਾਤ ਦਰਜ ਕੀਤੀ ਗਈ । ਬਰਸਾਤ ਕਾਰਨ ਜ਼ਿਆਦਾਰ ਤਾਪਮਾਨ 23 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਦਰਜ ਕੀਤਾ ਗਿਆ। ਸਾਰਾ ਦਿਨ ਆਸਮਮਾਨ ’ਚ ਬੱਦਲ ਛਾਏ ਰਹੇ। ਸੀਤ ਲਹਿਰ ਸ਼ੁਰੂ ਹੋਣ ਕਾਰਨ ਅੱਜ ਲੋਕਾਂ ਵੱਲੋਂ ਠੰਡ ਤੋਂ ਬੱਚਣ ਲਈ ਗਰਮ ਕੱਪੜੇ ਵੀ ਪਾਏ ਗਏ। ਸ਼ਹਿਰ ’ਚ ਹੋ ਰਹੀ ਬਰਸਾਤ ਕਾਰਨ ਆਵਾਜਾਈ ਵੀ ਬਹੁਤ ਘੱਟ ਸੀ ਅਤੇ ਪੇਂਡੂ ਖੇਤਰਾਂ ਤੋਂ ਆਉਣ ਵਾਲੇ ਲੋਕ ਵਿਗੜਦੇ ਮੌਸਮ ਨੂੰ ਵੇਖਦੇ ਹੋਏ ਖਰੀਦਦਾਰੀ ਕਰਨ ਲਈ ਘੱਟ ਗਿਣਤੀ ’ਚ ਪਹੁੰਚੇ ਜਿਸ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਵਿਖੇ ਭੁਲੱਥ ਦੇ ਨੌਜਵਾਨ ਦੀ ਦਰਦਨਾਕ ਮੌਤ
ਦੀਵਾਲੀ ਵੀ ਹੋਈ ਫਿੱਕੀ
ਅੱਜ ਹੋਈ ਬਾਰਿਸ਼ ਕਾਰਨ ਜਿਨ੍ਹਾਂ ਦੁਕਾਨਦਾਰਾਂ ਨੇ ਆਪਣਾ ਸਾਮਾਨ ਬਾਹਰ ਲਾ ਕੇ ਰੱਖਿਆ ਸੀ ਜਾਂ ਜੋ ਲੋਕ ਸੜਕਾਂ ’ਤੇ ਮਿੱਟੀ ਦੇ ਦੀਵੇ ਜਾਂ ਦੀਵਾਲੀ ਲੈ ਕੇ ਬੈਠੇ ਸਨ। ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਪਹਿਲੇ ਤਾਂ ਉਨ੍ਹਾਂ ਨੇ ਆਪਣਾ ਸਾਮਾਨ ਤਰਪਾਲਾਂ ਨਾਲ ਢੱਕਿਆ ਪਰ ਜਦੋਂ ਬਰਸਾਤ ਤੇਜ਼ ਹੋ ਗਈ ਤਾਂ ਉਨ੍ਹਾਂ ਨੂੰ ਆਪਣਾ ਸਾਮਾਨ ਚੁੱਕਣਾ ਪਿਆ। ਬਾਰਿਸ਼ ਕਾਰਨ ਚਹਿਲ ਪਹਿਲ ਘੱਟ ਹੋਣ ਕਾਰਨ ਮਿੱਟੀ ਦੇ ਦੀਵੇ ਅਤੇ ਦੀਵਾਲੀ ਵੇਚਣ ਵਾਲਿਆਂ ’ਚ ਭਾਰੀ ਨਿਰਾਸ਼ਾ ਸੀ ਕਿਉਂਕਿ ਐਤਵਾਰ ਨੂੰ ਦੀਵਾਲੀ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਮਿਹਨਤ ਸਾਕਾਰ ਹੁੰਦੀ ਵੇਖਣ ਨੂੰ ਨਹੀਂ ਮਿਲੀ। ਘੁਮਿਆਰ ਵਰਗ ਨੂੰ ਦੀਵਾਲੀ ਮੌਕੇ ਚੰਗੀ ਵਿਕਰੀ ਹੋਣ ਦੀ ਸੰਭਾਵਨਾ ਹੁੰਦਾ ਹੈ ਜਿਸ ’ਤੇ ਅੱਜ ਪਾਣੀ ਫਿਰ ਗਿਆ।
ਧਨਤੇਰਸ ’ਤੇ ਵੀ ਰਹੀ ਮੰਦੀ
ਧਨਤੇਰਸ ਦੇ ਸ਼ੁੱਭ ਮੌਕੇ ਲੋਕ ਸੋਨੇ, ਚਾਂਦੀ ਤੋਂ ਇਲਾਵਾ ਇਲੈਕਟ੍ਰੋਨਿਕ ਸਾਮਾਨ, ਘਰੇਲੂ ਭਾਂਡਿਆਂ ਆਦਿ ਦੀ ਖਰੀਦਦਾਰੀ ਕਰਨਾ ਸ਼ੁੱਭ ਮੰਨਦੇ ਹਨ ਪਰ ਬਰਸਾਤ ਹੋਣ ਕਾਰਨ ਲੋਕ ਖਰੀਦਦਾਰੀ ਕਰਨ ਲਈ ਨਹੀਂ ਪਹੁੰਚ ਸਕੇ। ਬਰਸਾਤ ਕਾਰਨ ਪੇਂਡੂ ਲੋਕਾਂ ਵੀ ਬਹੁਤ ਘੱਟ ਗਿਣਤੀ ’ਚ ਅੱਜ ਸ਼ਹਿਰ ’ਚ ਆਪਣੇ ਕੰਮਕਾਜ ਅਤੇ ਖਰੀਦਦਾਗੀ ਕਰਨ ਲਈ ਪਹੁੰਚੇ ਸਨ ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ। ਬਰਸਾਤ ਕਾਰਨ ਲੋਕ ਆਪਣੇ ਆਪ ਨੂੰ ਬਚਾਉਣ ਲਈ ਛੱਤਰੀਆਂ ਅਤੇ ਪੋਲੀਥੀਨ ਦਾ ਸਹਾਰਾ ਲੈਂਦੇ ਨਜ਼ਰ ਆਏ। ਬਰਸਾਤ ਕਾਰਨ ਸੜਕ ’ਤੇ ਪਾਣੀ ਜਮ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਵੀਂ ਦਾਣਾ ਮੰਡੀ ਨੇੜੇ ਹੋਇਆ ਧਮਾਕਾ, ਪਿਓ-ਪੁੱਤ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਕਰਤਾਰਪੁਰ ਦੋਹਰੇ ਕਤਲ ਕਾਂਡ ਦੇ ਮਾਮਲੇ ’ਚ 1 ਹੋਰ ਮੁਲਜ਼ਮ ਗ੍ਰਿਫ਼ਤਾਰ
NEXT STORY