ਲੁਧਿਆਣਾ (ਗੁਪਤਾ)- ਪੰਜਾਬ ’ਚ ਲੋਕ ਸਭਾ ਚੋਣਾਂ ’ਚ ਕਮਲ ਖਿੜਾਉਣ ’ਚ ਅਸਫਲ ਰਹੀ ਭਾਰਤੀ ਜਨਤਾ ਪਾਰਟੀ ਜਥੇਬੰਦਕ ਚੋਣਾਂ ਵੱਲ ਵਧ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਚੋਣ ਪ੍ਰਕਿਰਿਆ ਆਗਾਮੀ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਲੋਕ ਸਭਾ ਚੋਣਾਂ ਤੋਂ ਬਾਅਦ ਹੋਣ ਜਾ ਰਹੀ ਜਥੇਬੰਦੀ ਚੋਣਾਂ ’ਚ ਭਾਜਪਾ ਦਾ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਕਿਸੇ ਅਜਿਹੇ ਵਿਅਕਤੀ ਨੂੰ ਦਿੱਤਾ ਜਾਵੇਗਾ, ਜੋ ਭਾਜਪਾ ਨੂੰ ਕਰਾਰੀ ਹਾਰ ਦੇ ਸਦਮੇ ’ਚੋਂ ਕੱਢ ਕੇ 2027 ’ਚ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਕੁਰਸੀ ਦਿਵਾ ਸਕੇ।
ਜ਼ਿਕਰਯੋਗ ਹੈ ਕਿ 1998 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਭਾਜਪਾ ਨੂੰ ਪੰਜਾਬ ’ਚ ਇਕ ਵੀ ਸੀਟ ਨਹੀਂ ਮਿਲੀ। ਹਾਲਾਂਕਿ ਉਸ ਦੇ ਵੋਟਾਂ ਦੇ ਹਿੱਸੇ ’ਚ ਵਾਧਾ ਹੋਇਆ ਹੈ। ਇਨ੍ਹਾਂ ਚੋਣਾਂ ’ਚ ਇਕ ਮਜ਼ੇਦਾਰ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਨੇ ਲੁਧਿਆਣਾ ਲੋਕ ਸਭਾ ਚੋਣਾਂ ’ਚ 9 ਵਿਚੋਂ 5 ਵਿਧਾਨ ਸਭਾ ਇਲਾਕੇ ਜਿੱਤਣ ਵਾਲੇ ਕਾਂਗਰਸ ਤੋਂ ਆਏ ਰਵਨੀਤ ਬਿੱਟੂ ਨੂੰ ਕੇਂਦਰ ’ਚ ਰਾਜ ਮੰਤਰੀ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ- ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ, ਮਿਲੇਗੀ ਪ੍ਰੋਤਸਾਹਨ ਰਾਸ਼ੀ
ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਪੰਜਾਬ ਭਾਜਪਾ ਦੀ ਕਮਾਨ ਵੀ ਸੌਂਪੀ ਜਾ ਸਕਦੀ ਹੈ। ਜਿਸ ਤਰ੍ਹਾਂ ਹਰਿਆਣਾ ਵਿਚ ਮੁੱਖ ਮੰਤਰੀ ਦੇ ਕੋਲ ਹਰਿਆਣਾ ਭਾਜਪਾ ਦੇ ਪ੍ਰਧਾਨ ਦੀ ਵੀ ਜ਼ਿੰਮੇਵਾਰੀ ਹੈ, ਉਸੇ ਤਰ੍ਹਾਂ ਕੇਂਦਰ ਦੇ ਨਾਲ-ਨਾਲ ਪੰਜਾਬ ’ਚ ਵੀ ਰਵਨੀਤ ਬਿੱਟੂ ਨੂੰ ਪ੍ਰਧਾਨਗੀ ਅਹੁਦੇ ’ਤੇ ਬਿਠਾਇਆ ਜਾ ਸਕਦਾ ਹੈ, ਤਾਂ ਕਿ ਉਹ ਕੇਂਦਰ ਤੋਂ ਮਿਲੀ ਸ਼ਕਤੀ ਦੇ ਜ਼ੋਰ ’ਤੇ ਪੰਜਾਬ ’ਚ ਜਥੇਬੰਦੀ ਦਾ ਵਿਸਥਾਰ ਕਰ ਸਕੇ।
ਰਵਨੀਤ ਬਿੱਟੂ ਨੇ ਜਿਸ ਤਰ੍ਹਾਂ ਰੇਲ ਮੰਤਰੀ ਬਣਨ ਉਪਰੰਤ ਪੰਜਾਬ ਦੇ ਨਸ਼ਾ ਮਾਫੀਆ, ਭ੍ਰਿਸ਼ਟਾਚਾਰ ਵਿਰੁੱਧ ਤਾਲ ਠੋਕੀ ਹੈ, ਉਸ ਨੇ ਇਸ ਗੱਲ ਨੂੰ ਵੀ ਪੱਕਾ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦਾ ਇਕ ਵਰਗ ਪ੍ਰਦੇਸ਼ ’ਚ ਜਥੇਬੰਦੀ ਦੇ ਹੀ ਕਿਸੇ ਵਿਅਕਤੀ ਨੂੰ ਪ੍ਰਦੇਸ਼ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਕੇ ਅੱਗੇ ਵਧਣ ਲਈ ਕੇਂਦਰੀ ਹਾਈ ਕਮਾਨ ਸਾਹਮਣੇ ਗੁਹਾਰ ਲਗਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਹੇ ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਸੰਸਦ ਦੀ ਚੋਣ ਲੜੇ ਸੁਭਾਸ਼ ਸ਼ਰਮਾ, ਵਿਜੇ ਸਾਂਪਲਾ, ਵਿਧਾਇਕ ਅਸ਼ਵਨੀ ਸ਼ਰਮਾ ਆਦਿ ਨੂੰ ਪ੍ਰਦੇਸ਼ ਭਾਜਪਾ ਦੀ ਕਮਾਨ ਸੌਂਪੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਨੇ ਸੁੰਦਰ ਸ਼ਿਆਮ ਅਰੋੜਾ ਨਾਲ ਘਰ ਜਾ ਕੇ ਕੀਤੀ ਮੁਲਾਕਾਤ, ਕੀ ਹੁਣ ਕਰਨਗੇ ਘਰ ਵਾਪਸੀ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ, ਮਿਲੇਗੀ ਪ੍ਰੋਤਸਾਹਨ ਰਾਸ਼ੀ
NEXT STORY