ਸਿਡਨੀ- ਆਸਟ੍ਰੇਲੀਆਈ ਪੁਲਸ ਇੱਕ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੇ ਅੱਜ ਸਵੇਰੇ ਕੈਨਬਰਾ ਵਿੱਚ ਕਥਿਤ ਤੌਰ 'ਤੇ ਆਸਟ੍ਰੇਲੀਆਈ ਵਾਰ ਮੈਮੋਰੀਅਲ ਦੇ ਤਿੰਨ ਹਿੱਸਿਆਂ ਨੂੰ ਗ੍ਰੈਫਿਟੀ ਨਾਲ ਵਿਗਾੜ ਦਿੱਤਾ। ਪੁਲਸ ਨੇ ਦੱਸਿਆ ਕਿ ਸਵੇਰੇ 1 ਵਜੇ ਦੇ ਕਰੀਬ ਵਿਅਕਤੀ ਨੇ ਕਥਿਤ ਤੌਰ 'ਤੇ ਫਲਸਤੀਨ ਪੱਖੀ ਨਾਅਰਿਆਂ ਨਾਲ ਸਮਾਰਕ ਦੇ ਤਿੰਨ ਖੇਤਰਾਂ ਦੀ ਗ੍ਰਾਫ਼ਿਟੀ ਕੀਤੀ।

ਆਸਟ੍ਰੇਲੀਅਨ ਵਾਰ ਮੈਮੋਰੀਅਲ ਦੇ ਇੱਕ ਬੁਲਾਰੇ ਨੇ ਗ੍ਰੈਫਿਟੀ ਬਾਰੇ ਕਿਹਾ, "ਇਹ ਕਾਰਵਾਈ ਅਣਉਚਿਤ ਅਤੇ ਅਪਮਾਨਜਨਕ ਦੋਵੇਂ ਹੈ।" ਘਟਨਾ ਦਾ ਪਤਾ ਲੱਗਣ ਤੋਂ ਬਾਅਦ ਗ੍ਰੈਫਿਟੀ ਨੂੰ ਇੱਕ ਤਰਪਾਲ ਨਾਲ ਢੱਕ ਦਿੱਤਾ ਗਿਆ। ਬੁਲਾਰੇ ਨੇ ਕਿਹਾ ਕਿ ਮੈਮੋਰੀਅਲ ਦਾ ਉਦੇਸ਼ ਉਨ੍ਹਾਂ ਆਸਟ੍ਰੇਲੀਆਈ ਲੋਕਾਂ ਦੇ ਬਲੀਦਾਨ ਦੀ ਯਾਦ ਦਿਵਾਉਣਾ ਹੈ ਜੋ ਜੰਗ ਵਿੱਚ ਜਾਂ ਕਾਰਜਸ਼ੀਲ ਸੇਵਾ ਵਿੱਚ ਮਾਰੇ ਗਏ ਹਨ।" ਰਿਟਰਨਡ ਐਂਡ ਸਰਵਿਸਿਜ਼ ਲੀਗ (ਆਰ.ਐਸ.ਐਲ) ਦੇ ਰਾਸ਼ਟਰੀ ਪ੍ਰਧਾਨ ਗ੍ਰੇਗ ਮੇਲਿਕ ਨੇ ਵੀ ਕਥਿਤ ਤੌਰ 'ਤੇ ਭੰਨਤੋੜ ਦੀ ਨਿੰਦਾ ਕੀਤੀ। ਉਸਨੇ ਕਿਹਾ,"ਲੋਕ ਵਿਰੋਧ ਕਰਨ ਦੇ ਹੱਕਦਾਰ ਹਨ, ਪਰ ਉਨ੍ਹਾਂ ਲੋਕਾਂ ਦੀ ਯਾਦਗਾਰ ਨੂੰ ਅਪਵਿੱਤਰ ਕਰਨਾ, ਜਿਨ੍ਹਾਂ ਨੇ ਆਸਟ੍ਰੇਲੀਅਨ ਰਾਸ਼ਟਰ ਦੀ ਸੇਵਾ ਕੀਤੀਸ ਘਿਣਾਉਣੀ ਅਤੇ ਦੁਖਦਾਈ ਘਟਨਾ ਹੈ।"

ਪੜ੍ਹੋ ਇਹ ਅਹਿਮ ਖ਼ਬਰ-2.5 ਲੱਖ ਤੋਂ ਵੱਧ 'ਡਾਕੂਮੈਂਟੇਡ ਡ੍ਰੀਮਰਸ' 'ਤੇ ਖਤਰਾ, ਜ਼ਿਆਦਾਤਰ ਭਾਰਤੀ, ਤੁਰੰਤ ਕਾਰਵਾਈ ਦੀ ਮੰਗ

ਕਥਿਤ ਘਟਨਾ ਦੇ ਸਮੇਂ ਦੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ ਫੁਟੇਜ ਵਿੱਚ ਇੱਕ ਵਿਅਕਤੀ ਕਾਲੇ ਰੰਗ ਦੀ ਹੂਡੀ, ਇੱਕ ਮਾਸਕ ਅਤੇ ਗੋਡਿਆਂ ਦੇ ਗੂੜ੍ਹੇ ਪੈਚਾਂ ਵਾਲੀ ਖਾਕੀ ਪੈਂਟ ਪਹਿਨੇ ਦੇਖਿਆ ਗਿਆ। ਪੁਲਸ ਨੇ ਉਕਤ ਵਿਅਕਤੀ ਸਬੰਧੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਆਸਟ੍ਰੇਲੀਅਨ ਫੈਡਰਲ ਪੁਲਸ ਨੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਇੱਕ ਆਦਮੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਕਿਸੇ ਵੀ ਵਿਅਕਤੀ ਨੂੰ ਕਥਿਤ ਘਟਨਾ ਬਾਰੇ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਪਾਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਢਿੱਗਾਂ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
NEXT STORY