ਜਲੰਧਰ,(ਸੋਨੂੰ) : ਨਕੋਦਰ ਦੇ ਨਾਲ ਲੱਗਦੇ ਪਿੰਡ ਹੁਸੈਨਾਬਾਦ ਦੇ ਇਕ ਖੂੰਹ 'ਚੋਂ ਕਰੀਬ 18 ਸਾਲ ਦੀ ਇਕ ਲੜਕੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਪਛਾਣ ਤਾਨਿਆ ਦੇ ਰੂਪ 'ਚ ਹੋਈ। ਤਾਨਿਆ ਆਪਣੇ ਘਰ ਤੋਂ ਕਰੀਬ ਇਕ ਮਹੀਨਾਂ ਪਹਿਲਾਂ ਗਾਇਬ ਹੋ ਗਈ ਸੀ, ਜਿਸ ਦੀ ਲਾਸ਼ ਪਿੰਡ ਦੇ ਇਕ ਖੂੰਹ 'ਚੋਂ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਸ ਵਲੋਂ 174 ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਪੁਲਸ ਜਾਂਚ ਦੌਰਾਨ ਇਹ ਮਾਮਲਾ 302 'ਚ ਤਬਦੀਲ ਕਰ ਦਿੱਤਾ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਇਕ ਲੜਕੇ ਦੇ ਨਾਲ ਤਾਨਿਆ ਦੇ ਸਬੰਧ ਸਨ, ਜੋ ਕਿ ਵਿਦੇਸ਼ 'ਚ ਰਹਿ ਰਿਹਾ ਹੈ।
ਐਸ. ਐਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਹਾਨ ਨੇ ਦੱਸਿਆ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਸੁਰਜੀਤ ਨਾਮ ਦੇ ਵਿਅਕਤੀ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਦਾ ਕਤਲ ਹੋਇਆ ਹੈ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ।
'ਆਪ' ਹੀ ਇਕਲੌਤੀ ਪਾਰਟੀ ਹੈ ਜੋ ਆਮ ਵਰਕਰਾਂ 'ਚੋਂ ਹੀ ਨੁਮਾਇੰਦੇ ਚੁਣਦੀ ਹੈ : ਚੀਮਾ
NEXT STORY