ਜਲੰਧਰ (ਸੋਨੂੰ)- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ।ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਜਲੰਧਰ ਤੋਂ ਕੱਟੜਾ ਲਈ ਨਵੀਂ ਵੋਲਵੋ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਸਵੇਰੇ ਸਵਾ 9 ਵਜੇ ਤੋਂ ਜਲੰਧਰ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ 5 ਵਜੇ ਕੱਟੜਾ ਪਹੁੰਚੇਗੀ।

ਲੰਬੇ ਸਮੇਂ ਤੋਂ ਜਲੰਧਰ ਤੋਂ ਕੱਟੜਾ ਜਾਣ ਵਾਲੇ ਯਾਤਰੀਆਂ ਨੂੰ ਸਿੱਧੀ ਅਤੇ ਆਰਾਮਦਾਇਕ ਬੱਸ ਸੇਵਾ ਦੀ ਘਾਟ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੰਜਾਬ ਸਰਕਾਰ ਨੇ ਇਸ ਮੰਗ ਅਤੇ ਸਹੂਲਤ ਦੇ ਜਵਾਬ 'ਚ ਇਹ ਪਹਿਲ ਕੀਤੀ ਹੈ। ਨਵੀਂ ਵੋਲਵੋ ਬੱਸ ਸੇਵਾ ਦੀ ਸ਼ੁਰੂਆਤ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਹੋਰ ਯਾਤਰੀਆਂ ਨੂੰ ਵੀ ਰਾਹਤ ਪ੍ਰਦਾਨ ਕਰੇਗੀ। ਇਸ ਸੇਵਾ ਦਾ ਕਿਰਾਇਆ 945 ਰੁਪਏ ਰੱਖਿਆ ਗਿਆ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਨਵੀਂ ਸਹੂਲਤ ਨਾਲ ਵੱਡੀ ਗਿਣਤੀ 'ਚ ਯਾਤਰੀਆਂ ਨੂੰ ਲਾਭ ਹੋਵੇਗਾ।

ਇਹ ਵੀ ਪੜ੍ਹੋ: ਫ਼ਿਲਮ 'ਸਤਲੁਜ' ਵਿਵਾਦ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ
ਜਲੰਧਰ ਬੱਸ ਸਟੈਂਡ ਦੇ ਜੀ. ਐੱਮ. ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਯਾਤਰੀ ਕਾਫ਼ੀ ਸਮੇਂ ਤੋਂ ਜਲੰਧਰ ਤੋਂ ਕੱਟੜਾ ਤੱਕ ਵੋਲਵੋ ਬੱਸ ਸੇਵਾ ਦੀ ਮੰਗ ਕਰ ਰਹੇ ਸਨ ਅਤੇ ਪੰਜਾਬ ਸਰਕਾਰ ਨੇ ਯਾਤਰੀਆਂ ਨੂੰ ਇਹ ਸਹੂਲਤ ਪ੍ਰਦਾਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੱਸ ਜਲੰਧਰ ਤੋਂ ਕਟੜਾ ਮਾਤਾ ਵੈਸ਼ਨੋ ਦੇਵੀ ਲਈ ਰੋਜ਼ਾਨਾ ਸਵੇਰੇ ਸਵਾ 9 ਵਜੇ ਰਵਾਨਾ ਹੋਵੇਗੀ, ਜਿਸ ਦਾ ਕਿਰਾਇਆ 945 ਰੁਪਏ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹੁੰਗਾਰਾ ਸਕਾਰਾਤਮਕ ਰਿਹਾ ਤਾਂ ਸਰਕਾਰ ਵਾਧੂ ਬੱਸਾਂ ਸ਼ੁਰੂ ਕਰੇਗੀ।

ਪਹਿਲੇ ਦਿਨ 20 ਸਵਾਰੀਆਂ ਗਈਆਂੱ
ਜਲੰਧਰ ਤੋਂ ਕੱਟੜਾ ਤੱਕ ਪੰਜਾਬ ਰੋਡਵੇਜ਼ ਵੋਲਵੋ ਬੱਸ ਸੇਵਾ ਦੇ ਪਹਿਲੇ ਦਿਨ 20 ਯਾਤਰੀਆਂ ਨੇ ਸਫ਼ਰ ਕੀਤਾ। ਰੋਡਵੇਜ਼ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਬੱਸ ਜਲੰਧਰ ਬੱਸ ਸਟੈਂਡ ਤੋਂ ਚੱਲੇਗੀ ਅਤੇ ਟਾਂਡਾ, ਦਸੂਹਾ, ਮੁਕੇਰੀਆਂ, ਪਠਾਨਕੋਟ ਅਤੇ ਜੰਮੂ ਰਾਹੀਂ ਕੱਟੜਾ ਪਹੁੰਚੇਗੀ। ਵਾਪਸੀ ਦੌਰਾਨ ਵੀ ਇਹੀ ਸਟਾਪੇਜ ਹੋਣਗੇ। ਜਨਰਲ ਮੈਨੇਜਰ ਨੇ ਦੱਸਿਆ ਕਿ ਬੱਸ ਸੰਚਾਲਨ ਨੂੰ ਪਿਛਲੇ ਹਫ਼ਤੇ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਕਟੜਾ 'ਚ ਸਮੇਂ ਦੀਆਂ ਸਮੱਸਿਆਵਾਂ ਕਾਰਨ ਸੇਵਾ 'ਚ ਦੇਰੀ ਹੋ ਗਈ। ਬੱਸ ਹੁਣ ਨਿਯਮਿਤ ਤੌਰ 'ਤੇ ਚੱਲ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 6 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ! ਮੌਸਮ ਦੀ 19 ਜੁਲਾਈ ਤੱਕ ਹੋਈ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਤੇ ਬਦਮਾਸ਼ ਵਿਚਕਾਰ ਹੋਈ ਮੁੱਠਭੇੜ, ਮੁਲਜ਼ਮ ਜ਼ਖ਼ਮੀ
NEXT STORY