ਸ਼ਾਹਕੋਟ (ਅਰਸ਼ਦੀਪ)-ਕਈ ਸਰਕਾਰਾਂ ਗਈਆਂ ਤੇ ਕਈ ਆਈਆਂ ਪਰ ਹਰ ਸਰਕਾਰ ਦੇ ਮੰਤਰੀਆਂ, ਲੀਡਰਾਂ ਤੇ ਅਧਿਕਾਰੀਆਂ ਨਾਲ ਮਿਲੀਭੁਗਤ ਕਾਰਨ ਵੱਖ-ਵੱਖ ਮਹਿਕਮਿਆਂ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਣ ’ਚ ਸਫ਼ਲ ਨਹੀਂ ਹੋ ਸਕੀਆਂ। ਆਮ ਆਦਮੀ ਪਾਰਟੀ ਵੱਲੋਂ ਬਦਲਾਅ ਦੀ ਗੱਲ ਕਰਦਿਆਂ ਜਨਤਾ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਵੱਡੇ-ਵੱਡੇ ਦਾਅਵੇ ਕਰਕੇ ਪੰਜਾਬ ’ਚ ਵਿਧਾਨ ਸਭਾ ਦੀਆਂ 92 ਸੀਟਾਂ ਜਿੱਤ ਕੇ ਸੱਤਾ ’ਚ ਆਈ ਸਰਕਾਰ ਵੱਲੋਂ 4 ਸਾਲਾਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਕੀਤੇ ਦਾਅਵੇ ਵਫ਼ਾ ਹੁੰਦੇ ਨਜ਼ਰ ਨਹੀਂ ਆ ਰਹੇ।
ਇਸ ਦੀ ਤਾਜ਼ਾ ਮਿਸਾਲ ਸ਼ਾਹਕੋਟ ਵਿਖੇ ਪਨਸਪ ਦੇ ਗੁਦਾਮਾਂ ’ਚੋਂ 80 ਬੋਰੀਆਂ ਕਣਕ ਚੋਰੀ ਹੋਣ ਤੋਂ ਬਾਅਦ ਸਾਹਮਣੇ ਆਈ ਹੈ। ਆਮ ਤੌਰ ’ਤੇ ਕਿਸੇ ਵੀ ਜਗ੍ਹਾ ਚੋਰੀ ਹੋਣ ਤੋਂ ਬਾਅਦ ਪੀੜਤ ਵੱਲੋਂ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਚੋਰਾਂ ਦੀ ਭਾਲ ਕਰਨ ਲਈ ਕਿਹਾ ਜਾਂਦਾ ਹੈ ਪਰ ਪਨਸਪ ਦੇ ਗੁਦਾਮ ’ਚੋਂ ਸਰਕਾਰੀ ਕਣਕ ਦੀਆਂ ਬੋਰੀਆਂ ਚੋਰੀ ਹੋਣ ਤੋਂ ਬਾਅਦ ਵੀ ਅਧਿਕਾਰੀਆਂ ਵੱਲੋਂ ਚੋਰੀ ਦੇ ਮਾਮਲੇ ਨੂੰ ਆਪਣੇ ਉੱਚ ਅਧਿਕਾਰੀ ਜਾਂ ਪੁਲਸ ਮਹਿਕਮੇ ਨੂੰ ਸੂਚਿਤ ਕਰਨ ਦੀ ਬਜਾਏ ਚੋਰੀ ਦੀ ਇਸ ਘਟਨਾ ਨੂੰ ਦਬਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰਿਲੀਜ਼ ਨਹੀਂ ਹੋਵੇਗੀ 'Lawrence Of Punjab', ਭਾਰਤ ਸਰਕਾਰ ਨੇ ਲਗਾਈ ਰੋਕ
ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪਨਸਪ ਦੇ ਗੁਦਾਮਾਂ 'ਚ ਖੜ੍ਹੇ ਟਰੱਕਾਂ ਵਿਚੋਂ ਇਕ ਟਰੱਕ 'ਚੋਂ 70 ਤੇ ਦੂਜੇ 'ਚੋਂ 10 ਬੋਰੀਆਂ ਕਣਕ ਚੋਰੀ ਕੀਤੀ ਗਈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ਸਵੇਰੇ ਟਰੱਕ ਡਰਾਈਵਰਾਂ ਨੂੰ ਕਣਕ ਚੋਰੀ ਹੋਣ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਕਣਕ ਦੀ ਚੋਰੀ ਗੁਦਾਮਾਂ ਵਿਚ ਹੋਈ ਹੈ, ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਚੋਰੀ ਦੀ ਜ਼ਿੰਮੇਵਾਰੀ ਲੈਂਦਿਆਂ ਡਰਾਈਵਰਾਂ ਨੂੰ ਕਿਹਾ ਕਿ ਚੋਰੀ ਤੁਹਾਡੀ ਨਹੀਂ ਸਾਡੀ ਹੋਈ ਹੈ, ਇਸ ਲਈ ਟਰੱਕ ਡਰਾਈਵਰਾਂ ਨੂੰ ਪਹੁੰਚ ਪੂਰੀ ਦੇਣ ਦੇ ਵਾਅਦੇ ਨਾਲ ਡਰਾਈਵਰਾਂ ਵੱਲੋਂ ਕੰਮ ਦੋਬਾਰਾ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ: ਕੁੜੀ ਪਿੱਛੇ ਚੱਲੀਆਂ ਗੋਲ਼ੀਆਂ! ਕੰਬਿਆ ਜਲੰਧਰ ਦਾ ਇਹ ਇਲਾਕਾ, ਸਹਿਮੇ ਲੋਕ
ਇਸ ਸਬੰਧੀ ਜਦ ਪਨਸਪ ਦੇ ਇੰਸਪੈਕਟਰ ਅਮਨਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕੱਲ ਕੰਧ ਵਿਚ ਟਰੱਕ ਵੱਜਣ ਕਾਰਨ ਗੁਦਾਮ ਦੀ ਕੰਧ ਨੁਕਸਾਨੀ ਗਈ ਸੀ, ਜਿਸ ਰਸਤੇ ਚੋਰਾਂ ਵੱਲੋਂ ਕਣਕ ਚੋਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਤ ਵੇਲੇ 4 ਚੌਕੀਦਾਰ ਰੱਖੇ ਹੋਏ ਹਨ ਜਿਨ੍ਹਾਂ ਨੂੰ ਚੋਰੀ ਦੀ ਵਾਰਦਾਤ ਸਬੰਧੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੂੰ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇਣ ਸਬੰਧੀ ਪੁੱਛਿਆ ਤਾਂ ਉਹ ਸਵਾਲਾਂ ਤੋਂ ਬਚਦੇ ਨਜ਼ਰ ਆਏ।
ਕੀ ਭ੍ਰਿਸ਼ਟਾਚਾਰ ਕਰਕੇ ਪੂਰੀ ਕੀਤੀ ਜਾਵੇਗੀ ਸਰਕਾਰੀ ਕਣਕ
ਪਨਸਪ ਦੇ ਗੁਦਾਮਾਂ ’ਚੋਂ ਚੋਰੀ ਹੋਈਆਂ ਕਣਕ ਦੀਆਂ 80 ਬੋਰੀਆਂ ਦੀ ਐੱਫ਼. ਆਈ. ਆਰ. ਦਰਜ ਨਾ ਕਰਾਏ ਜਾਣ ’ਤੇ ਆਮ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਅਧਿਕਾਰੀਆਂ ਵੱਲੋਂ ਕਣਕ ਨੂੰ ਪੂਰਾ ਕਰਨ ਲਈ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਕੀਤਾ ਜਾਵੇਗਾ। ਇਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਚਰਚਿਤ ਇੰਸਪੈਕਟਰ, ਜਿਸ ਦੀ ਬਦਲੀ ਕੁਝ ਸਮੇਂ ਲਈ ਜ਼ਿਲ੍ਹੇ ਤੋਂ ਬਾਹਰ ਕਰ ਦਿੱਤੀ ਸੀ, ਉਹ ਹੁਣ ਫਿਰ ਜੋੜ-ਤੋੜ ਰਾਹੀਂ ਆਪਣੇ ਪਸੰਦੀਦਾ ਸਟੇਸ਼ਨ ’ਤੇ ਵਾਪਸ ਡਿਊਟੀ ਕਰ ਰਿਹਾ ਹੈ, ਜਿਸ ਦੀ ਉੱਚ ਅਧਿਕਾਰੀਆਂ ਨਾਲ ਵੱਡੇ ਪੱਧਰ ’ਤੇ ਸੈਟਿੰਗ ਦੀਆਂ ਚਰਚਾਵਾਂ ਇਲਾਕੇ ਵਿਚ ਆਮ ਹੁੰਦੀਆਂ ਹਨ। ਲੋਕਾਂ ਦੇ ਦੱਸਣ ਅਨੁਸਾਰ ਗੁਦਾਮਾਂ ਵਿਚ ਨਿਤ ਚੱਲ ਰਹੀ ਹੇਰਾ-ਫੇਰੀ ਨੂੰ ਲੁਕਾਉਣ ਲਈ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਨਹੀਂ ਕੀਤਾ ਗਿਆ।
ਕੀ ਕਹਿਣਾ ਹੈ ਐੱਸ. ਐੱਚ. ਓ. ਸ਼ਾਹਕੋਟ ਦਿਲਬਾਗ ਸਿੰਘ ਦਾ
ਪਨਸਪ ਦੇ ਗਦਾਮਾਂ ’ਚੋਂ ਹੋਈ ਚੋਰੀ ਸਬੰਧੀ ਜਦ ਸ਼ਾਹਕੋਟ ਦੇ ਐੱਸ. ਐੱਚ. ਓ. ਦਿਲਬਾਗ ਸਿੰਘ ਨੇ ਦੱਸਿਆ ਕਿ ਸਰਕਾਰੀ ਗੁਦਾਮਾਂ ’ਚ ਹੋਈ ਚੋਰੀ ਸਬੰਧੀ ਕੋਈ ਵੀ ਸ਼ਿਕਾਇਤ ਉਨ੍ਹਾਂ ਨੂੰ ਨਹੀਂ ਮਿਲੀ ਜੇਕਰ ਅਧਿਕਾਰੀਆਂ ਵੱਲੋਂ ਕੋਈ ਲਿਖਤੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਹ ਜਾਂਚ ਉਪਰੰਤ ਚੋਰੀ ਦੀ ਘਟਨਾ ਨੂੰ ਟ੍ਰੇਸ ਕਰਕੇ ਅਸਲੀ ਤੱਥ ਸਾਹਮਣੇ ਲਿਆਉਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੈਸ ਏਜੰਸੀ ਦੇ ਬਾਹਰੋਂ ਨੌਜਵਾਨ ਨੂੰ ਅਗਵਾ ਕਰਕੇ ਕਰ 'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ : ਸਕੂਲਾਂ ਦਾ ਬਦਲੇਗਾ ਸਮਾਂ! ਅੱਤ ਦੀ ਗਰਮੀ ਵਿਚਾਲੇ ਵਿਭਾਗੀ ਹਦਾਇਤਾਂ ਜਾਰੀ
NEXT STORY