ਬਠਿੰਡਾ (ਸੁਖਵਿੰਦਰ) : ਚੋਰ ਸੁਰਖਪੀਰ ਰੋਡ ਸਥਿੱਤ ਇਕ ਘਰ 'ਚ ਦਾਖ਼ਲ ਹੋ ਕੇ ਇਨਵਰਟਰ ਅਤੇ ਨਕਦੀ ਚੋਰੀ ਕਰਕੇ ਲੈ ਗਏ। ਪੁਲਸ ਵਲੋਂ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿਮਰਨਜੀਤ ਕੌਰ ਵਾਸੀ ਸੁਰਖਪੀਰ ਰੋਡ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਬਾਹਰ ਗਏ ਹੋਏ ਸਨ।
3 ਜੁਲਾਈ ਨੂੰ ਜਦੋਂ ਉਹ ਘਰ ਵਾਪਸ ਆਏ ਤਾਂ ਘਰ ਦੇ ਜਿੰਦਰ ਟੁੱਟੇ ਹੋਏ ਸਨ। ਚੋਰ ਅਲਮਾਰੀ ਦਾ ਜਿੰਦਰਾ ਤੋੜ ਕੇ 30 ਹਜ਼ਾਰ ਨਕਦੀ ਅਤੇ ਇਨਵਰਟਰ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 40 ਹਜ਼ਾਰ ਦਾ ਨੁਕਸਾਨ ਹੋ ਗਿਆ। ਪੁਲਸ ਵਲੋਂ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਗਈ ਹੈ।
ਹਰਿਆਣਾ ਦੇ CM ਸੈਣੀ ਦਾ ਪਠਾਨਕੋਟ ਦੌਰਾ, ਹਲਕਾ ਸੁਜਾਨਪੁਰ ਵਿਖੇ ਜਨ ਸਭਾ ਨੂੰ ਕੀਤਾ ਸੰਬੋਧਨ
NEXT STORY