ਆਦਮਪੁਰ (ਰਣਦੀਪ)— ਸ਼ਹਿਰ ਵਿਖੇ 8 ਦੁਕਾਨਾਂ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪਹਿਲੀ ਘਟਨਾ 'ਚ ਚਾਵਲਾ ਕਰਿਆਨਾ ਸਟੋਰ ਦੇ ਮਾਲਕ ਸੁਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਦੁਕਾਨ ਦੇ ਗੱਲੇ ਵਿਚੋਂ 15 ਹਜ਼ਾਰ ਰੁਪਏ ਦੇ ਕਰੀਬ ਨਕਦੀ ਗਾਇਬ ਸੀ। ਇਸੇ ਤਰ੍ਹਾ ਵਿਵੇਕ ਕਰਿਆਨਾ ਸਟੋਰ ਦੇ ਮਾਲਕ ਵਿਵੇਦ ਭੰਡਾਰੀ ਪੁੱਤਰ ਜੈਪਾਲ ਭੰਡਾਰੀ ਵਾਸੀ ਖੁਰਦਪੁਰ ਨੇ ਦੱਸਿਆ ਕਿ ਉਸ ਦੀ ਦੁਕਾਨ 'ਚੋਂ 15 ਹਜ਼ਾਰ ਰੁਪਏ ਗੱਲੇ 'ਚੋਂ ਗਾਇਬ ਸਨ ਤੇ 10 ਹਜ਼ਾਰ ਦਾ ਸਾਮਾਨ ਚੋਰੀ ਹੋਇਆ।
ਟਾਈਗਰ ਸੋਡਾ ਵਾਟਰ ਭੋਗਪੁਰ ਰੋਡ ਦੇ ਮਾਲਕ ਦੀਪਕ ਪੁੱਤਰ ਵਰਿੰਦਰ ਨੇ ਦੱਸਿਆ ਕਿ ਦੁਕਾਨਾਂ ਅੰਦਰੋਂ 10 ਹਜ਼ਾਰ ਰੁਪਏ ਨਗਦ , ਕੁਝ ਸਾਮਾਨ ਚੋਰੀ ਹੋਇਆ। ਇਸ ਤੋਂ ਬਾਅਦ ਦਰਸ਼ਨ ਕਰਿਆਨਾ ਸਟੋਰ ਐੱਮ. ਈ. ਐੱਸ, ਰੋਡ ਦੇ ਮਾਲਕ ਦਰਸ਼ਨ ਸਿੰਘ ਪੁੱਤਰ ਹਰੀ ਸਿੰਘ ਵਾਸੀ ਖੁਰਦਪੁਰ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਗੱਲੇ ਵਿਚੋਂ ਭਾਨ ਸਮੇਤ ਕਰਿਆਨਾ ਚੋਰੀ ਹੋਇਆ। ਸੰਜੀਵ ਕਰਿਆਨਾ ਸਟੋਰ ਐੱਮ. ਈ. ਐੱਸ ਰੋਡ ਦੇ ਮਾਲਕ ਮਹਿੰਦਰ ਸਿੰਘ ਪੁੱਤਰ ਗਿਆਨ ਚੰਦ ਗੁਪਤਾ ਨੇ ਦੱਸਿਆ ਕਿ ਚੋਰਾਂ ਵੱਲੋਂ ਦੁਕਾਨ ਦੇ ਪਿਛਲੇ ਦਰਵਾਜ਼ੇ ਦੇ ਤਾਲੇ ਤੋੜ ਕੇ ਗੱਲੇ 'ਚੋਂ 6000 ਰੁਪਏ ਨਗਦ ਸਮੇਤ ਸਾਮਾਨ ਚੋਰੀ ਹੋਇਆ।
ਸਿੰਗਲ ਕਰਿਆਨਾ ਸਟੋਰ ਰੇਲਵੇ ਰੋਡ ਦੇ ਮਾਲਕ ਹਰਮੇਸ਼ ਲਾਲ, ਮੱਕੜ ਜਨਰਲ ਸਟੋਰ ਰੇਲਵੇ ਰੋਡ ਦੇ ਮਾਲਕ ਸੁਰਜੀਤ ਸਿੰਘ, ਸੁਪਰ ਫਾਈਨ ਸੈੱਲ ਸ਼ੋਅਰੂਮ ਰੇਲਵੇ ਰੋਡ ਦੇ ਮਾਲਕ ਤਿਲਕ ਰਾਜ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ਟਰਾਂ ਨਾਲ ਲੱਗੇ ਤਾਲੇ ਤੋੜਨ ਕੋਸ਼ਿਸ਼ ਕੀਤੀ ਗਈ ਪਰ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਦੀ ਪੂਰੀ ਫੁਟੇਜ ਸੀ.ਸੀ.ਟੀ.ਵੀ. ਕੈਮਰੇ ਵਿਚ ਰਿਕਾਰਡ ਹੋਈ ਹੈ। ਇਨ੍ਹਾਂ ਵਾਰਦਾਤਾਂ ਸਬੰਧੀ ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਘਟਨਾਵਾਂ ਤੋਂ ਇੰਝ ਲੱਗਦਾ ਹੈ ਕਿ ਕੰਮ ਅਮਲੀ ਨਸ਼ੇੜਿਆਂ ਦੇ ਹਨ। ਜਲਦੀ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਐਕਸੀਡੈਂਟ ਕਰਨ ਦਾ ਝੂਠ ਬੋਲ ਕੇ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟਦੇ ਨੇ ਪੈਸੇ
NEXT STORY