ਫੱਤੂਢੀਂਗਾ (ਘੁੰਮਣ)- ਪੁਲਸ ਵੱਲੋਂ ਲੋੜੀਂਦਾ ਮੁਲਜ਼ਮ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮਾਣਯੋਗ ਗੌਰਵ ਤੂਰਾ ਆਈ. ਪੀ. ਐੱਸ. ਸੀਨੀਅਰ ਪੁਲਸ ਕਪਤਾਨ ਕਪੂਰਥਲਾ ਨੇ ਦੱਸਿਆ ਕਿ ਪਿੰਡ ਬੂਹ ਵਿਖੇ ਮਿਤੀ 5-10-2026 ਨੂੰ ਹੋਏ ਲੜਾਈ ਝਗੜੇ ਅਤੇ ਹਵਾਈ ਫਾਇਰ ਕਰਨ ਸਬੰਧੀ ਦਰਜ ਹੋਏ ਮੁਕੱਦਮਾ ਨੰਬਰ 56 ਮਿਤੀ 6-10-2026 ਅ/ਧ 115(2),118(1),125 ,3(5) BNS 25/27 ਆਰਮਜ ਐਕਟ ਥਾਣਾ ਫੱਤੂਢੀਂਗਾ ਵਿੱਚ ਗੋਲ਼ੀ ਚਲਾਉਣ ਵਾਲੇ ਨਾਮਾਲੂਮ ਵਿਅਕਤੀ ਨੂੰ ਟ੍ਰੇਸ ਕਰਨ ਲਈ ਧੀਰੇਦਰਾ ਵਰਮਾ ਸਹਾਇਕ ਪੁਲਸ ਕਪਤਾਨ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਜੀ ਦੀ ਅਗਵਾਈ ਹੇਠ ਐੱਸ. ਆਈ. ਗੁਰਮੀਤ ਸਿੰਘ ਮੁੱਖ ਅਫ਼ਸਰ ਥਾਣਾ ਫੱਤੂ ਢੀਗਾ ਨੇ ਸਮੇਤ ਪੁਲਸ ਪਾਰਟੀ ਦੀ ਟੀਮ ਗਠਿਤ ਕੀਤੀ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ਦੇ 10 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ Alert! ਮੌਸਮ ਵਿਭਾਗ ਨੇ ਕੀਤੀ 5 ਦਿਨਾਂ ਲਈ ਵੱਡੀ ਭਵਿੱਖਬਾਣੀ
ਪੁਲਸ ਪਾਰਟੀ ਥਾਣਾ ਫੱਤੂਢੀਂਗਾ ਨੂੰ ਮਿਤੀ 19-11-2026 ਨੂੰ ਸਫ਼ਲਤਾ ਮਿਲੀ ਕਿ ਮੁਕੱਦਮਾ ਹਜਾ ਦੀ ਵਾਰਦਾਤ ਵਿਚ ਕਰਨ ਵਾਲੇ ਨਾਮਾਲੂਮ ਵਿਅਕਤੀ ਨਛੱਤਰ ਸਿੰਘ ਉਰਫ਼ ਵਿੱਕਾ ਪੁੱਤਰ ਤਲਵਿੰਦਰ ਸਿੰਘ ਵਾਸੀ ਵੈਰੋਵਾਲ ਥਾਣਾ ਵੈਰੋਵਾਲ ਜ਼ਿਲ੍ਹਾ ਤਰਨਤਾਰਨ ਨੂੰ ਟ੍ਰੇਸ ਕਰਕੇ ਹਸਤ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੌਰਾਨੇ ਪੁਲਸ ਰਿਮਾਂਡ ਦੋਸ਼ੀ ਨਛੱਤਰ ਸਿੰਘ ਉਕਤ ਵੱਲੋ ਕੀਤੇ ਫਰਦ ਇੰਕਸ਼ਾਫ ਮੁਤਾਬਕ ਮੁਕੱਦਮਾ ਹਜਾ ਦੀ ਵਾਰਦਾਤ ਦੌਰਾਨ ਵਰਤਿਆ ਦੇਸੀ ਪਿਸਟਲ 7.65 ਐੱਮ. ਐੱਮ. ਬਰਾਮਦ ਕੀਤਾ ਗਿਆ। ਦੋਸ਼ੀ ਨਛੱਤਰ ਸਿੰਘ ਉਕਤ ਪਾਸੋ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ ਹੈ Pinkoo TV ਦੀ ਨਵੀਂ ਵੀਡੀਓ 'ਗੁਰੂ ਕਾ ਲੰਗਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ 10 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ Alert! ਮੌਸਮ ਵਿਭਾਗ ਨੇ ਕੀਤੀ 5 ਦਿਨਾਂ ਲਈ ਵੱਡੀ ਭਵਿੱਖਬਾਣੀ
NEXT STORY