ਨੰਗਲ (ਗੁਰਭਾਗ)— ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਦੇ ਚੇਅਰਮੈਨ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਸਾਡੇ ਅਨੁਮਾਨ ਤੋਂ ਦੋ ਗੁਣਾ ਵੱਧ ਪਾਣੀ ਭਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਝੀਲ ਵਿਚ ਆਇਆ ਹੈ। ਦਵਿੰਦਰ ਨੇ ਕਿਹਾ ਕਿ ਬੀਤੇ 24 ਘੰਟਿਆਂ ਦੌਰਾਨ ਝੀਲ ਵਿਚ 3 ਲੱਖ 11 ਹਜ਼ਾਰ 134 ਕਿਊਸਿਕ ਪਾਣੀ ਆਇਆ ਹੈ, ਜਿਸ ਕਰ ਕੇ ਭਾਖੜਾ ਡੈਮ ਦਾ ਪਾਣੀ 1679 ਫੁੱਟ ਤੋਂ ਪਾਰ ਚਲਾ ਗਿਆ। ਉਨ੍ਹਾਂ ਕਿਹਾ ਕਿ ਸਾਲ 1988 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਭਾਰੀ ਮਾਤਰਾ ਵਿਚ ਪਾਣੀ ਆਇਆ ਹੋਵੇ। 1988 'ਚ ਭਾਖੜਾ ਡੈਮ ਦੇ ਚਾਰੋ ਫਲੱਡ ਗੇਟ ਖੋਲ੍ਹਣੇ ਪਏ ਸਨ ਅਤੇ ਪੰਜਾਬ ਖਾਸ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਵਿਚ ਭਾਰੀ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਕਿਹਾ ਕਿ ਅਸੀਂ 1.50 ਲੱਖ ਕਿਊਸਿਕ ਪਾਣੀ ਆਉਣ ਦੀ ਉਮੀਦ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਵਿਚ ਹੋ ਰਹੇ ਮੀਂਹ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇਕਰ ਪੰਜਾਬ ਵਿਚ ਮੀਂਹ ਰੁਕਦਾ ਹੈ ਤਾਂ ਭਾਖੜਾ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਰਫਤਾਰ ਨੂੰ ਹੋਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਖੜਾ ਡੈਮ ਵਿਚ ਖਤਰੇ ਦਾ ਨਿਸ਼ਾਨ 1680 ਫੁੱਟ ਦਾ ਹੈ ਪਰ ਅਸੀਂ 1682 ਫੁੱਟ ਤੱਕ ਡੈਮ ਦੇ ਪਾਣੀ ਨੂੰ ਸਟੋਰ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਮੌਸਮ ਵਿਭਾਗ ਮੁਤਾਬਕ ਹੁਣ ਮੀਂਹ ਵੀ ਰੁਕਣ ਵਾਲਾ ਹੈ।
ਮਾਨਸਿਕ ਪ੍ਰੇਸ਼ਾਨੀ ’ਚ ਗਲਤ ਦਵਾਈ ਨਿਗਲਣ ਨਾਲ ਲਡ਼ਕੀ ਦੀ ਮੌਤ
NEXT STORY