ਜਲੰਧਰ (ਰਮਨ)— ਮਖਦੂਮਪੁਰਾ ਦੇ 32 ਸਾਲਾ ਮਕੈਨਿਕ ਅਤੁਲ ਦੀ ਹੱਤਿਆ ਕਰਨ ਵਾਲੇ ਦੂਜੇ ਦਿਨ ਵੀ ਪੁਲਸ ਦੀ ਪਕੜ ਤੋਂ ਬਾਹਰ ਹਨ। ਪੁਲਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਪਰ ਨਤੀਜਾ ਸਿਫਰ ਹੈ। ਪੁਲਸ ਦੀਆਂ ਕਈ ਟੀਮਾਂ ਉਕਤ ਮਾਮਲੇ ਨੂੰ ਟਰੇਸ ਕਰਨ 'ਚ ਲੱਗੀਆਂ ਹੋਈਆਂ ਹਨ। ਫਿਲਹਾਲ ਕਾਤਲ ਪੁਲਸ ਦੀ ਪਕੜ ਤੋਂ ਦੂਰ ਹੈ।
ਐਤਵਾਰ ਸਵੇਰੇ ਬਿਧੀਪੁਰ ਰੋਡ 'ਤੇ ਅਤੁਲ ਦੀ ਕਾਰ 'ਚੋਂ ਹੀ ਉਸ ਦੀ ਲਾਸ਼ ਮਿਲੀ ਸੀ। ਬਦਮਾਸ਼ਾਂ ਨੇ ਬੇਰਹਿਮੀ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਸੀ। ਪੁਲਸ ਦਾ ਕਹਿਣਾ ਹੈ ਕਿ ਅਤੁਲ ਦਾ ਫੋਨ ਨਹੀਂ ਮਿਲਿਆ, ਜਿਸ ਦੇ ਮਿਲਣ 'ਤੇ ਕੇਸ ਜਲਦੀ ਹੱਲ ਹੋ ਸਕਦਾ ਹੈ। ਪੁਲਸ ਹਰੇਕ ਐਂਗਲ ਤੋਂ ਜਾਂਚ ਕਰਨ 'ਚ ਲੱਗੀ ਹੈ। ਅਤੁਲ ਦੀ ਕਾਲ ਡਿਟੇਲ ਅਤੇ ਡੰਪ ਚੁੱਕਿਆ ਗਿਆ ਹੈ, ਜਿਸ ਨਾਲ ਸਬੰਧਤ ਹਰੇਕ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਅਤੁਲ ਦੇ ਕਾਰੋਬਾਰੀ ਲੈਣ-ਦੇਣ ਅਤੇ ਰਿਸ਼ਤੇਦਾਰਾਂ ਕੋਲੋਂ ਵੀ ਪੁੱਛਗਿੱਛ ਕੀਤੀ ਹੈ। ਅਤੁਲ ਦੀ ਗਰਲਫ੍ਰੈਂਡ ਕੋਲੋਂ ਵੀ ਪੁੱਛਗਿੱਛ ਕੀਤੀ ਗਈ, ਜਿਸ ਨੇ ਜਾਂਚ 'ਚ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ।
ਹੱਤਿਆ ਦੇ ਪਿੱਛੇ ਕਾਰਨ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ ਪਰ ਪੁਲਸ ਅਜੇ ਕੁੱਝ ਦੱਸਣ ਨੂੰ ਤਿਆਰ ਨਹੀਂ। ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਅਤੇ ਪਰਿਵਾਰ ਨੇ ਅਤੁਲ ਦਾ ਅੰਤਿਮ ਸੰਸਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਫ੍ਰੈਂਡਜ਼ ਬੇਕਰੀ ਦੇ ਬੈਕਸਾਈਡ 'ਤੇ ਅਤੁਲ ਆਟੋ ਨਾਂ ਦੀ ਬਾਈਕ ਰਿਪੇਅਰਿੰਗ ਦੀ ਦੁਕਾਨ ਕਰਦਾ ਅਤੁਲ ਸ਼ਨੀਵਾਰ ਸ਼ਾਮ ਘਰ ਨਹੀਂ ਪਰਤਿਆ। ਪਰਿਵਾਰ ਨੇ ਅਤੁਲ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਿਵੇਂ ਹੀ ਪਰਿਵਾਰ ਨੂੰ ਅਤੁਲ ਦੀ ਹੱਤਿਆ ਬਾਰੇ ਪਤਾ ਲੱਗਾ ਤਾਂ ਬੇਟੇ ਦੀ ਮੌਤ ਦੀ ਖਬਰ ਸੁਣਦਿਆਂ ਹੀ ਘਰ ਗਮਗੀਨ ਮਾਹੌਲ ਬਣ ਗਿਆ। ਮਕਸੂਦਾਂ ਪੁਲਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਜੋਤਿਸ਼ ਹੈ ਰੋਜ਼ਗਾਰ ਮੁਖੀ, ਇਸ 'ਤੇ ਖੋਜ ਕਾਰਜ ਜਾਰੀ ਰਹਿਣੇ ਚਾਹੀਦੇ ਹਨ : ਵਿਜੇ ਕੁਮਾਰ
NEXT STORY