ਜਲੰਧਰ (ਮਹੇਸ਼)— ਬਸਤੀ ਗੁਜਾਂ ਦੇ ਇਲਾਕੇ ਗੋਬਿੰਦ ਨਗਰ 'ਚ ਸੋਮਵਾਰ ਨੂੰ 22 ਸਾਲਾ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਥਾਣਾ ਨੰ. 5 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਅਵਦੇਸ਼ ਸਿੰਘ ਵਜੋਂ ਹੋਈ ਹੈ ਜੋ ਸਿਲਾਈ ਦਾ ਕੰਮ ਕਰਦਾ ਸੀ। ਕਾਫੀ ਸਾਲਾਂ ਤੋਂ ਬਿਹਾਰ ਤੋਂ ਆ ਕੇ ਜਲੰਧਰ 'ਚ ਪਰਿਵਾਰ ਸਮੇਤ ਰਿਹ ਰਹੇ ਪਿਤਾ ਅਵਦੇਸ਼ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨ ਤੋਂ ਕਹਿ ਰਿਹਾ ਸੀ ਕਿ ਉਹ ਦਿੱਲੀ ਜਾ ਕੇ ਕੰਮ ਕਰੇਗਾ, ਜਿਸ ਲਈ ਸੋਮਵਾਰ ਸਵੇਰੇ ਉਸ ਨੇ ਬੈਂਕ 'ਚੋਂ ਪੈਸੇ ਵੀ ਕਢਵਾਏ। ਦੁਪਹਿਰੇ ਘਰ ਆਉਣ ਤੋਂ ਬਾਅਦ ਉਹ ਆਪਣੇ ਕਮਰੇ 'ਚ ਚਲਿਆ ਗਿਆ ਤੇ ਉਲਟੀਆਂ ਕਰਨ ਲੱਗਾ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਰਿਵਾਰ ਵਾਲਿਆਂ ਅਨੁਸਾਰ ਉਸ ਦੀ ਮੌਤ ਗਲਤ ਦਵਾਈ ਖਾਣ ਨਾਲ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੈਪਟਨ ਦਾ ਅਲਟੀਮੇਟਮ, ਸਿੱਧੂ ਅਹੁਦਾ ਸੰਭਾਲਣ ਨਹੀਂ ਤਾਂ ਮੰਤਰੀ ਮੰਡਲ ਤੋਂ ਹੋਵੇਗੀ ਛੁੱਟੀ
NEXT STORY