ਜਲੰਧਰ, (ਵਰੁਣ)- ਮੇਨ ਰੋਡ ਦੀ ਸਰਵਿਸ ਲੇਨ ’ਤੇ ਹੋਏ ਕਬਜ਼ਿਆਂ ਕਾਰਨ ਸ਼ਹਿਰ ’ਚ ਟ੍ਰੈਫਿਕ ਜਾਮ ਦੀ ਸਮੱਸਿਆ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਹੈਰਾਨੀ ਵਾਲੀ ਗੱਲ ਹੈ ਕਿ ਸਭ ਕੁਝ ਟ੍ਰੈਫਿਕ ਪੁਲਸ ਦੇ ਸਾਹਮਣੇ ਹੈ ਪਰ ਟ੍ਰੈਫਿਕ ਪੁਲਸ ਕਬਜ਼ਾ ਕਰਨ ਵਾਲੇ ਲੋਕਾਂ ’ਤੇ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ।
ਨਾਮਦੇਵ ਚੌਕ ਤੋਂ ਲੈ ਕੇ ਐੱਮ. ਬੀ. ਡੀ. ਮਾਲ ਤੱਕ ਦੋਵਾਂ ਸਾਈਡਾਂ ’ਤੇ ਕਾਰ ਬਾਜ਼ਾਰ ਮਾਲਕਾਂ ਨੇ ਸਰਵਿਸ ਲੇਨ ’ਤੇ ਸੇਲ ਲਈ ਗੱਡੀਆਂ ਖੜ੍ਹੀਆਂ ਕੀਤੀਆਂ ਹਨ। ਮੇਨ ਰੋਡ ’ਤੇ ਵੀ ਇਸੇ ਤਰ੍ਹਾਂ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਹੀ ਹਾਲ ਅਵਤਾਰ ਨਗਰ ਰੋਡ ਦਾ ਹੈ। ਇਨ੍ਹਾਂ ਥਾਵਾਂ ’ਤੇ ਟ੍ਰੈਫਿਕ ਪੁਲਸ ਕਾਰਵਾਈ ਕਰਨ ਤਾਂ ਗਈ ਪਰ ਪੂਰੀ ਤਰ੍ਹਾਂ ਕਬਜ਼ੇ ਹਟਵਾ ਨਹੀਂ ਸਕੀ।
ਇੰਨਾ ਹੀ ਨਹੀਂ ਨਾਮਦੇਵ ਚੌਕ ਤੋਂ ਬੀ. ਐੱਮ. ਸੀ. ਚੌਕ ਤੱਕ ਜਾਂਦੀ ਮੇਨ ਰੋਡ ’ਤੇ ਖੜ੍ਹੀਆਂ ਕਾਰਾਂ ’ਤੇ ਟ੍ਰੈਫਿਕ ਪੁਲਸ ਕਾਰਵਾਈ ਲਈ ਗਈ ਤਾਂ ਕਾਰ ਬਾਜ਼ਾਰ ਮਾਲਕਾਂ ਨੇ ਗੁੱਸੇ ’ਚ ਆ ਕੇ ਟ੍ਰੈਫਿਕ ਪੁਲਸ ਨਾਲ ਬਦਸਲੂਕੀ ਕੀਤੀ ਸੀ। ਇਸ ਮਾਮਲੇ ਦੀ ਵੀਡੀਓ ਵੀ ਵਾਇਰਲ ਹੋਈ ਸੀ ਪਰ ਇਸ ਦੇ ਬਾਵਜੂਦ ਟ੍ਰੈਫਿਕ ਪੁਲਸ ਨੇ ਕਾਰਵਾਈ ਕਰਨ ਦੀ ਥਾਂ ਨੋਟਿਸ ਕੱਢ ਕੇ ਗੱਲ ਦਬਾ ਦਿੱਤੀ।
ਇਨ੍ਹਾਂ ਥਾਵਾਂ ’ਤੇ ਕਾਫੀ ਸਾਲਾਂ ਤੋਂ ਕਾਰ ਬਾਜ਼ਾਰ ਮਾਲਕਾਂ ਨੇ ਕਬਜ਼ੇ ਕੀਤੇ ਹੋਏ ਹਨ ਪਰ ਪ੍ਰਸ਼ਾਸਨ ਇਨ੍ਹਾਂ ਕਬਜ਼ਿਆਂ ਤੋਂ ਮੁਕਤੀ ਨਹੀਂ ਦਿਵਾ ਸਕਿਆ।
ਦੁਕਾਨਾਂ ਅੱਗੇ ਰੇਹੜੀਆਂ-ਫੜ੍ਹੀਆਂ ਲਾਉਣ ਲਈ ਵਸੂਲੇ ਜਾਂਦੇ ਹਨ ਪੈਸੇ, ਗਰੀਬ ਲੋਕ ਹੋ ਰਹੇ ਨੇ ਲੁੱਟ ਦਾ ਸ਼ਿਕਾਰ
NEXT STORY