ਜਲੰਧਰ (ਬੁਲੰਦ) - ਚੱਢਾ ਕਾਂਡ ਤੋਂ ਬਾਅਦ ਖਾਲੀ ਹੋਏ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ, ਉਪ ਪ੍ਰਧਾਨ ਅਤੇ ਸਕੱਤਰ ਦੇ ਅਹੁਦਿਆਂ ਲਈ 25 ਮਾਰਚ ਨੂੰ ਉਪ ਚੋਣਾਂ ਹੋਣੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਹੁਦੇ ਦੇ ਦਾਅਵੇਦਾਰ ਸਾਬਕਾ ਪ੍ਰੋ. ਆਫ ਸਰਜਰੀ ਡਾ. ਸੰਤੋਖ ਸਿੰਘ ਨੇ ਦੱਸਿਆ ਕਿ ਚੋਣ ਮੈਦਾਨ ਵਿਚ ਇਕ ਪਾਸੇ ਅਕਾਲੀ ਦਲ ਬਾਦਲ ਗੁੱਟ ਹੈ, ਜਿਸ ਦਾ ਸਾਥ ਲੋਕਲ ਕਾਂਗਰਸੀ ਦੇ ਰਹੇ ਹਨ ਤੇ ਦੂਜੇ ਪਾਸੇ ਇਕ ਕਾਰੋਬਾਰੀ ਗੁੱਟ ਹੈ ਪਰ ਚੀਫ ਖਾਲਸਾ ਦੀਵਾਨ ਨੂੰ ਸਿਆਸੀ ਜਾਂ ਕਾਰੋਬਾਰੀਆਂ ਨਾਲੋਂ ਸਿੱਖਿਆ ਦੇ ਪੱਧਰ 'ਤੇ ਕੰਮ ਕਰਨ ਵਾਲੇ ਐਜੂਕੇਸ਼ਨਿਸਟਸ ਦੀ ਲੋੜ ਹੈ, ਜੋ ਸੰਗਠਨ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਲਿਆ ਸਕਣ।
ਡਾ. ਸੰਤੋਖ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਚੋਣਾਂ ਵਿਚ ਜਿੱਤ ਮਿਲਦੀ ਹੈ ਤਾਂ ਉਹ ਚੀਫ ਖਾਲਸਾ ਦੀਵਾਨ ਦੇ ਵਿਦਿਆਰਥੀਆਂ ਨੂੰ ਅਗਲੇ ਸੈਸ਼ਨ ਲਈ ਟੈਕਸਟ ਬੁੱਕਾਂ ਫ੍ਰੀ ਦੇਣਗੇ, ਵਿਦਿਆਰਥੀਆਂ ਤੋਂ ਹਰ ਨਵੇਂ ਸਾਲ ਲਈ ਨਵੀਂ ਐਡਮਿਸ਼ਨ ਫੀਸ ਨਹੀਂ ਲਈ ਜਾਵੇਗੀ।
ਨਵੇਂ ਐਜੂਕੇਸ਼ਨ ਸਿਸਟਮ ਦੇ ਅਧੀਨ ਵਿਦਿਆਰਥੀਆਂ ਨੂੰ ਸਿੱਖ ਧਰਮ ਦੀ ਸਿੱਖਿਆ, ਗੁਰਬਾਣੀ ਅਤੇ ਸਿੱਖ-ਸਿਧਾਂਤਾਂ ਬਾਰੇ ਜਾਣੂ ਕਰਵਾਉਣ ਲਈ ਖਾਸ ਸਕੀਮਾਂ ਜਾਰੀ ਹੋਣਗੀਆਂ। ਦਸਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਿੱਖ ਧਰਮ ਨਾਲ ਸਬੰਧਤ ਇਕ ਟੈਸਟ ਲਿਆ ਜਾਵੇਗਾ। ਟੈਸਟ ਵਿਚ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੇ ਬੱਚਿਆਂ ਨੂੰ 11ਵੀਂ ਅਤੇ 12ਵੀਂ ਦੀ ਸਿੱਖਿਆ ਵਜ਼ੀਫੇ ਦੇ ਤੌਰ 'ਤੇ ਫ੍ਰੀ ਮਿਲੇਗੀ। ਉਨ੍ਹਾਂ ਕਿਹਾ ਕਿ ਦੀਵਾਨ ਵਿਚ ਕੁਲ 525 ਮੈਂਬਰ ਹਨ, ਜਿਨ੍ਹਾਂ ਵਿਚੋਂ 100 ਤੋਂ ਵੱਧ ਦੂਜੇ ਰਾਜਾਂ ਵਿਚ ਬੈਠੇ ਹਨ। ਜੇਕਰ ਉਹ ਪ੍ਰਧਾਨ ਬਣਦੇ ਹਨ ਤਾਂ ਦੂਜੇ ਰਾਜਾਂ ਅਤੇ ਵਿਦੇਸ਼ਾਂ ਵਿਚ ਬੈਠੇ ਮੈਂਬਰਾਂ ਲਈ ਆਨਲਾਈਨ ਵੋਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਅਰਵਿੰਦਰ ਸਿੰਘ ਮੌਜੂਦ ਸਨ।
ਬਜਟ 'ਚ ਆਵੇਗੀ ਨਵੀਂ ਇੰਡਸਟਰੀ ਤੇ ਰੀਅਲ ਅਸਟੇਟ ਪਾਲਿਸੀ
NEXT STORY