ਜਲੰਧਰ (ਸ਼ੋਰੀ)— ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੌਕ ਡ੍ਰਿਲ ਕੀਤੀ ਗਈ। ਇਹ ਮੌਕ ਡ੍ਰਿਲ ਡਾਕਟਰਾਂ ਵੱਲੋਂ ਇਸ ਲਈ ਕੀਤੀ ਗਈ ਤਾਂ ਜੋ ਪਤਾ ਲਗ ਸਕੇ ਕਿ ਕੋਰੋਨਾ ਵਾਇਰਸ ਵਰਗੀ ਬੀਮਾਰੀ ਦਾ ਸ਼ਿਕਾਰ ਜੇਕਰ ਜਲੰਧਰ ਸ਼ਹਿਰ ਹੋ ਜਾਵੇ ਤਾਂ ਕੀ ਡਾਕਟਰ ਮਰੀਜ਼ਾਂ ਦੀ ਸਹੀ ਢੰਗ ਨਾਲ ਸਹਾਇਤਾ ਕਰ ਸਕਣ ਦੇ ਸਮੱਰਥ ਹਨ ਜਾਂ ਉਨ੍ਹਾਂ ਨੂੰ ਵੀ ਆਮ ਮਰੀਜ਼ਾਂ ਵਾਂਗ ਹੀ ਟ੍ਰੀਟ ਕੀਤਾ ਜਾਵੇਗਾ।
ਇਕ ਡਾਕਟਰ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਬੀਤੇ ਦਿਨ ਵਿਅਕਤੀ ਨੂੰ ਮਰੀਜ਼ ਬਣਾ ਕੇ ਡਾਕਟਰਾਂ ਨੂੰ ਬਿਨਾ ਦੱਸੇ ਭੇਜਿਆ ਗਿਆ। ਉਕਤ ਮਰੀਜ਼ ਨੇ ਆ ਕੇ ਕਿਹਾ ਕਿ ਉਸ ਨੂੰ ਬੁਖਾਰ ਹੈ ਅਤੇ ਇਸ ਦੇ ਨਾਲ ਹੀ ਡਾਕਟਰਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਦੱਸੇ ਜਿਸ ਦੇ ਬਾਅਦ ਉਸ ਨੂੰ ਦਾਖਲ ਕਰ ਲਿਆ ਗਿਆ ਅਤੇ ਸਾਰਾ ਧਿਆਨ ਰੱਖਿਆ ਗਿਆ। ਡਾਕਟਰਾਂ ਮੁਤਾਬਕ ਇਹ ਮੌਕ ਡ੍ਰਿਲ ਕਾਮਯਾਬ ਰਹੀ ਕਿਉਂਕਿ ਬਿਨਾ ਦੱਸੇ ਜਦ ਇਹ ਮੌਕ ਡ੍ਰਿਲ ਹੋਈ ਤਾਂ ਉਸ ਦੌਰਾਨ ਡਾਕਟਰਾਂ ਵੱਲੋਂ ਮਰੀਜ਼ ਦਾ ਵਧੀਆ ਧਿਆਨ ਰੱਖਿਆ ਗਿਆ ਤੇ ਚੰਗੀ ਟ੍ਰੀਟਮੈਂਟ ਕੀਤੀ ਗਈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੂੰ ਲੈ ਕੇ ਅਧਿਕਾਰੀ ਲੋਕਾਂ ਨੂੰ ਬਿਨਾਂ ਘਬਰਾਹਟ ਪੈਦਾ ਕੀਤੇ ਕਰਨ ਜਾਗਰੂਕ : ਡਿਪਟੀ ਕਮਿਸ਼ਨਰ
ਕੀ ਹੁਣ ਫਿਰ ਮਹਿੰਗੀ ਹੋਵੇਗੀ ਪੰਜਾਬ ਵਿਚ ਬਿਜਲੀ ?
NEXT STORY