ਮੁਕੇਰੀਆਂ (ਨਾਗਲਾ)- ਸ਼ਿਵ ਸੈਨਾ ਅਤੇ ਗਊ ਰੱਖਿਅਕ ਦਲ ਨੇ ਗਊਆਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਨੂੰ ਗਊਆਂ ਦੇ ਨਾਲ ਭਰੇ ਟਰੱਕ ਨੂੰ ਡਰਾਈਵਰ ਸਾਹਿਤ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਹੈ। ਥਾਣਾ ਮੁਖੀ ਮੁਕੇਰੀਆਂ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਯੂਥ ਪ੍ਰਵਾਰੀ ਅਤੇ ਜ਼ਿਲ੍ਹਾ ਪ੍ਰਧਾਨ ਗਊ ਰੱਖਿਅਕ ਦਲ ਦੇ ਪ੍ਰਧਾਨ ਕਮਲਦੀਪ ਬੰਟੀ ਯੋਗੀ ਪੁੱਤਰ ਰਮੇਸ਼ ਕੁਮਾਰ ਵਾਸੀ ਦੇਵਾ ਕਲੋਨੀ ਮੁਕੇਰੀਆਂ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ਨੰਬਰ PB-10-GK-6399 ਉੱਤਰ ਪ੍ਰਦੇਸ਼ ਤੋਂ ਗਾਂਵਾ ਅਤੇ ਵੱਛੇ ਲੱਧ ਕੇ ਜੰਮੂ ਨੂੰ ਜਾ ਰਿਹਾ ਹੈ। ਜੋ ਗਊਆਂ ਅਤੇ ਵੱਛਿਆਂ ਦੇ ਮੂੰਹ ਅਤੇ ਲੱਤਾਂ ਨੂੰ ਰੱਸਿਆ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਟੱਰਕ ਵਿੱਚ ਲੱਧੇ ਹਨ।
ਇਹ ਵੀ ਪੜ੍ਹੋ: ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ! ਹਫ਼ਤੇ ’ਚ 5 ਦਿਨ ਚੱਲੇਗੀ ਇਹ ਟਰੇਨ
ਬੰਟੀ ਯੋਗੀ ਨੇ ਤੁਰੰਤ ਆਪਣੇ ਸਾਥੀ ਮਹਿੰਦਰਪਾਲ ਜ਼ਿਲ੍ਹਾ ਪ੍ਰਧਾਨ ਗਊ ਰੱਖਿਅਕ ਦਲ ਨੂੰ ਨਾਲ ਲੈ ਕੇ ਉਕਤ ਟਰੱਕ ਨੂੰ ਪਿੰਡ ਮੁਸਾਹਿਬਪੁਰ ਤੋਂ ਅੱਗੇ ਨੈਸ਼ਨਲ ਹਾਈਵੇਅ 'ਤੇ ਸਥਿਤ ਬਰਗਰ ਕਿੰਗ ਦੇ ਸਾਹਮਣੇ ਰੋਕ ਲਿਆ। ਅਤੇ ਗਊਆਂ ਦੇ ਨਾਲ ਭਰੇ ਟਰੱਕ ਨੂੰ ਕਾਬੂ ਕਰਕੇ ਮੁਕੇਰੀਆਂ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਸ਼ਿਵ ਸੈਨਾ ਵੱਲੋਂ ਕਾਬੂ ਕੀਤੇ ਗਏ ਇਸ ਟਰੱਕ 'ਚ 7 ਗਊਆਂ ਅਤੇ 1 ਛੋਟਾ ਵੱਛਾ ਜਿਨ੍ਹਾਂ ਨੂੰ ਰੱਸਿਆਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਇਨ੍ਹਾਂ ਗਊਆਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਆ ਰਹੀ ਸੀ।
ਡਰਾਈਵਰ ਵੱਲੋਂ ਇਨ੍ਹਾਂ ਜਾਨਵਰਾਂ ਨੂੰ ਲਿਜਾਣ ਸਬੰਧੀ ਕੋਈ ਵੀ ਪਰਮਿਟ ਪੇਸ਼ ਨਹੀਂ ਕੀਤਾ। ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਡਰਾਈਵਰ ਗਤੀਰਥ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕੁਲਾੜ ਥਾਣਾ ਮਲੇਦ ਜ਼ਿਲ੍ਹਾ ਖੰਨਾ (ਲੁਧਿਆਣਾ ) ਖ਼ਿਲਾਫ਼ ਜੁਰਮ 3 ਅਤੇ 11 ਪਸ਼ੂ ਕਰੁੜਤਾ ਐਕਟ 1960 ਦੇ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਲਪਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ! ਹਫ਼ਤੇ ’ਚ 5 ਦਿਨ ਚੱਲੇਗੀ ਇਹ ਟਰੇਨ
NEXT STORY