ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼ )- ਸੈਂਟ ਮੈਰੀ ਕੈਥੋਲਿਕ ਚਰਚ ਦੇ ਮੈਂਬਰਾਂ ਅਤੇ ਇਲਾਕੇ ਦੇ ਮਸੀਹੀ ਭਾਈਚਾਰੇ ਵੱਲੋਂ ਅੱਜ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦੇ ਕੇ ਉਨ੍ਹਾਂ ਪੰਜਾਬ ਵਿਚ ਮਸੀਹੀ ਭਾਈਚਾਰੇ ਦੇ ਗਿਰਜਾਘਰਾਂ ਉੱਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਸਖ਼ਤ ਸਜਾਵਾਂ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਪੁਖ਼ਤਾ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਗੁ. ਸ੍ਰੀ ਬੇਰ ਸਾਹਿਬ ’ਚ ਸ਼ੁਰੂ, ਵੇਖੋ ਤਸਵੀਰਾਂ
ਅਯੂਬ ਮਸੀਹ ਪ੍ਰਧਾਨ ਪੈਰਿਸ ਕੌਂਸਲ, ਯਾਕੂਬ ਮਸੀਹ,ਵਿਲੀਅਮ ਮਸੀਹ, ਵਿਜੇ ਪਾਲ, ਸੁੱਚਾ ਸਿੰਘ, ਰੋਜ਼ੀ, ਬੱਬੂ, ਬਲਵੀਰ ਮਸੀਹ, ਸਟੀਫਨ ਸਹੋਤਾ, ਸਕੰਦਰ, ਸੁਸ਼ੀਲਾ ਰਾਣੀ, ਸ਼ੀਲਾ,ਜੋਸਫੀਨਾ, ਨੱਥਾ ਮਸੀਹ, ਮਨਦੀਪ, ਜਤਿੰਦਰ, ਦਲਵੀਰ, ਕਮਲ, ਬਲਵਿੰਦਰ ਸਿੰਘ ਆਦਿ ਨੇ ਡੀ. ਐੱਸ. ਪੀ. ਟਾਂਡਾ ਨੂੰ ਸੀ. ਐੱਮ. ਪੰਜਾਬ ਲਈ ਮੰਗ ਪੱਤਰ ਭੇਟ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨਾਂ ਵਿਚ ਮਸੀਹੀ ਭਾਈਚਾਰੇ ਦੇ ਧਾਰਮਕ ਸਥਾਨਾਂ 'ਤੇ ਹਮਲੇ ਵਧੇ ਹਨ ਅਤੇ ਹੁਣ ਤਰਨਤਾਰਨ ਦੇ ਬਲਾਕ ਪੱਟੀ ਪਿੰਡ ਠੱਕਰਪੁਰਾ ਚਰਚ 'ਤੇ ਹਮਲਾ ਕਰਕੇ ਸ਼ਰਾਰਤੀ ਅਨਸਰਾਂ ਵੱਲੋਂ ਮਾਂ ਮਰੀਅਮ ਅਤੇ ਪ੍ਰਭੂ ਯੀਸ਼ੂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਮਸੀਹੀ ਭਾਈਚਾਰੇ ਵਿਚ ਰੋਸ ਅਤੇ ਅਸੁਰੱਖਿਆ ਦੀ ਭਾਵਨਾ ਹੈ। ਉਨ੍ਹਾਂ ਅਜਿਹਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਮਸੀਹੀ ਭਾਈਚਾਰੇ ਦੇ ਧਾਰਮਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੀਆਂ ਛੇਤੀ ਖੁੱਲ੍ਹਣਗੀਆਂ ਪਰਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬੰਗਾ ਵਿਖੇ ਕੁਝ ਦਿਨ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
NEXT STORY