ਦਸੂਹਾ (ਝਾਵਰ/ਨਾਗਲਾ)- ਐਮਰਜੈਂਸੀ ਵਿਰੋਧੀ ਫਰੰਟ ਪੰਜਾਬ ਵੱਲੋਂ ਅੱਜ ਸੰਘਰਸ਼ੀ ਯੋਧੇ ਵਿਜੇ ਕੁਮਾਰ ਸ਼ਰਮਾ ਦੀ ਮੁੱਖ ਅਗਵਾਈ ਹੇਠ ਐੱਸ. ਡੀ. ਐੱਮ. ਦਸੂਹਾ ਨੂੰ ਪੰਜਾਬ ਵਿੱਚ ਰਾਜਪਾਲ ਰਾਜ ਲਾਉਣ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਘਰਸ਼ੀ ਯੋਧੇ ਕਾਮਰੇਡ ਵਿਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਬਿਨ੍ਹਾਂ ਕਿਸੇ ਕਾਰਨ ਪੰਜਾਬ ਕੇਸਰੀ ਗਰੁੱਪ ਦੀਆਂ ਅਖਬਾਰਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਜਦਕਿ ਇਨ੍ਹਾਂ ਅਖਬਾਰਾਂ ਦੇ ਮਾਲਕ ਸਦਾ ਹੀ ਲੋਕਹਿੱਤਾਂ ਲਈ ਕੰਮ ਕਰਦੇ ਆਏ ਹਨ ਅਤੇ ਉਨ੍ਹਾਂ ਵੱਲੋਂ ਸ਼ਹੀਦ ਪਰਿਵਾਰਕ ਫੰਡ ਵੀ ਸ਼ੁਰੂ ਕੀਤਾ ਗਿਆ ਹੈ, ਜੋ ਅੱਤਵਾਦ ਦੌਰਾਨ ਇਸ ਪਰਿਵਾਰ ਦੀਆਂ 2 ਮੁੱਖ ਸ਼ਖਸ਼ੀਅਤਾਂ-ਅਖਬਾਰਾਂ ਦੇ ਐਡੀਟਰਾਂ, ਪੱਤਰਕਾਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਪੰਜਾਬ ਕੇਸਰੀ ਗਰੁੱਪ ਦੇ ਪ੍ਰਬੰਧਕਾਂ ਮਾਲਕਾਂ ਦੀ ਕਲਮ ਜ਼ੁਲਮ ਖ਼ਿਲਾਫ਼ ਅਤੇ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਲਿਖਦੀ ਰਹੀ।
ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਭਾਰੀ ਮੀਂਹ! Alert ਜਾਰੀ, ਮੌਸਮ ਵਿਭਾਗ ਦੀ 22 ਜਨਵਰੀ ਤੱਕ ਹੋਈ ਵੱਡੀ ਭਵਿੱਖਬਾਣੀ
ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਸਾਹਿਬ ਦਫ਼ਤਰ ਨਾ ਹੋਣ ਕਰਕੇ ਦਫ਼ਤਰ ਦੀ ਸੁਪਰਡੈਂਟ ਮਨਜੀਤ ਕੌਰ ਨੂੰ ਮੰਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਤਲੇਆਮ, ਗੈਂਗਵਾਰ, ਲੁੱਟਾਂ-ਖੋਹਾਂ ਦਾ ਦੌਰ ਚੱਲ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਨਾ ਕਿ ਐਮਰਜੈਂਸੀ ਲਗਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਿਵੇਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ ਤਾਂ ਜੋ ਉਸ ਦਾ ਸਿਆਸੀ ਤੌਰ 'ਤੇ ਪਤਨ ਹੋਇਆ ਸੀ, ਇਹ ਸਾਰਾ ਜੱਗ ਜਾਂਣਦਾ ਹੈ, ਇਸ ਕਰਕੇ ਹੁਣ 'ਆਪ' ਦੀ ਸਰਕਾਰ ਦਾ ਵੀ ਪਤਨ ਹੋਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਐਮਰਜਂਸੀ ਵਿਰੋਧੀ ਫਰੰਟ ਪੰਜਾਬ ਕੇਸਰੀ ਗਰੁੱਪ ਦੇ ਨਾਲ ਮੋਢੇ ਨਾਲ ਮੋਢਾ ਜੋੜ ਚੱਟਾਨ ਵਾਂਗ ਖੜ੍ਹਿਆ ਹੈ ਅਤੇ ਜੇਲਾਂ ਭਰਨ ਨੂੰ ਵੀ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਪੰਜਾਬ ਵਿੱਚ ਰਾਜਪਾਲ ਰਾਜ ਲਾਉਣ ਲਈ ਕੇਂਦਰ ਨੂੰ ਸਿਫ਼ਾਰਿਸ਼ ਕਰੇ। ਜਿਸ ਦਾ ਪੁਰਜੋਰ ਸਮੱਰਥਨ ਕਰਦੇ ਹਾਂ। ਇਸ ਮੌਕੇ 'ਤੇ ਹਰੀ ਗੋਪਾਲ ਸ਼ਰਮਾ, ਕੁਲਦੀਪ ਸ਼ਰਮਾ, ਗਿਆਨੀ ਪੀਤਮ ਸਿੰਘ, ਸਾਬਕਾ ਸੁਪਰਡੈਂਟ ਨਾਰਾਇਣ ਦਾਸ, ਵਿਜੇ ਕੁਮਾਰ ਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ 'ਚ ਕਾਟੋ-ਕਲੇਸ਼! ਅੰਦਰੂਨੀ ਗੱਲਾਂ ਆਉਣ ਲੱਗੀਆਂ ਬਾਹਰ, ਸਾਬਕਾ CM ਚੰਨੀ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਸਤੀ ਦਾਨਿਸ਼ਮੰਦਾਂ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ! ਸ਼ੀਤਲ ਅੰਗੁਰਾਲ ਨੇ ਘੇਰੀ 'ਆਪ' ਸਰਕਾਰ
NEXT STORY