ਹੁਸ਼ਿਆਰਪੁਰ (ਰਾਕੇਸ਼)-ਤੇਜ਼-ਹਨ੍ਹੇਰੀ ਨੇ ਫੋਕਲ ਪੁਆਇੰਟ ਇਲਾਕੇ ’ਚ ਭਾਰੀ ਤਬਾਹੀ ਮਚਾ ਦਿੱਤੀ। ਤੂਫ਼ਾਨ ਕਾਰਨ ਕਈ ਦਰੱਖ਼ਤ ਜੜ੍ਹ ਤੋਂ ਉਖੜ ਗਏ ਅਤੇ ਬਿਜਲੀ ਦੇ ਖੰਭੇ ਅਤੇ ਪੋਲ ਵੀ ਡਿੱਗ ਗਏ। ਫੋਕਲ ਪੁਆਇੰਟ ’ਚ ਤੇਜ਼ ਹਵਾਵਾਂ ਦੇ ਚੱਲਦਿਆਂ ਇਕ ਬਿਜਲੀ ਦਾ ਖੰਭਾ ਐਕਟਿਵਾ ਦੇ ਉੱਪਰ ਡਿੱਗ ਪਿਆ, ਜਿਸ ਨਾਲ ਐਕਟਿਵਾ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ: ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ! ਝੱਲਣੀ ਪੈ ਸਕਦੀ ਵੱਡੀ ਮੁਸੀਬਤ
ਇਸ ਦੌਰਾਨ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਦੱਸਿਆ ਜਾਂਦਾ ਹੈ ਕਿ ਹਰਪਾਲ ਸਿੰਘ ਤੁਲੀ, ਜਿਨ੍ਹਾਂ ਦੀ ਫੋਕਲ ਪੁਆਇੰਟ ’ਚ ਫੈਕਟਰੀ ਹੈ, ਉਹ ਸਵੇਰੇ ਆਪਣੀ ਫੈਕਟਰੀ ਜਾ ਰਹੇ ਸਨ ਕਿ ਅਚਾਨਕ ਇਕ ਖੰਭਾ ਬਿਜਲੀ ਦੇ ਪੋਲ ’ਤੇ ਡਿੱਗ ਪਿਆ, ਜਿਸ ਕਾਰਨ ਬਿਜਲੀ ਦਾ ਪੋਲ ਡਿੱਗ ਗਿਆ ਅਤੇ ਹਰਪਾਲ ਸਿੰਘ ਤੁਲੀ ਆਪਣੀ ਐਕਟਿਵਾ ਸਮੇਤ ਇਸ ਦੀ ਲਪੇਟ ’ਚ ਆ ਗਏ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਇਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਉਕਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਖੰਭਾ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਮੌਕੇ ’ਤੇ ਪਹੁੰਚ ਕੇ ਹਾਲਾਤ ਨੂੰ ਸਾਧਾਰਨ ਕਰਨ ’ਚ ਜੁੱਟ ਗਏ ਹਨ।
ਇਹ ਵੀ ਪੜ੍ਹੋ: 3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
NEXT STORY