ਜਲੰਧਰ (ਮਹੇਸ਼)- ਸ਼ਿਕਾਗੋ (ਅਮਰੀਕਾ) ਦੇ ਸ਼ਹਿਰ ਮਿਲਵਾਕੀ ਵਿਚ ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਹਰਜਿੰਦਰ ਸਿੰਘ ਪੱਪੀ ਚਾਹਲ ’ਤੇ ਮੂਲ ਰੂਪ ਵਿਚ ਅਮਰੀਕਾ ਦੇ ਹੀ ਰਹਿਣ ਵਾਲੇ ਇਕ ਨੀਗਰੋ (ਕਾਲੇ) ਵੱਲੋਂ ਉਸ ਸਮੇਂ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ, ਜਦੋਂ ਉਹ ਮਿਲਵਾਕੀ ਸ਼ਹਿਰ ਵਿਚ ਸਥਿਤ ਆਪਣੀ ਮੋਟਰਜ਼ ਗੈਰੇਜ ਵਰਕਸ਼ਾਪ ’ਤੇ ਖੜ੍ਹੇ ਸਨ।
ਇਹ ਜਾਣਕਾਰੀ ਪ੍ਰਮੁੱਖ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਦਿੰਦੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਚਾਹਲ ਕਲਾਂ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਚਾਹਲ ਉਕਤ ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਦੇ ਗਲੇ ’ਤੇ 23 ਟਾਂਕੇ ਲੱਗੇ ਹਨ। ਹਾਲਾਂਕਿ ਹਰਜਿੰਦਰ ਸਿੰਘ ਚਾਹਲ ਅਤੇ ਉਨ੍ਹਾਂ ਦੇ ਭਰਾ ਚਰਨਜੀਤ ਸਿੰਘ ਟੋਨੀ ਚਾਹਲ ਨੇ ਹਮਲਾਵਰ ਦਾ ਮੁਕਾਬਲਾ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਮਿਲਵਾਕੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ! ਝੱਲਣੀ ਪੈ ਸਕਦੀ ਵੱਡੀ ਮੁਸੀਬਤ
ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਤੋਂ ਇਲਾਵਾ ਹਾਕੀ ਦੇ ਹੋਰ ਸਾਬਕਾ ਇੰਟਰਨੈਸ਼ਨਲ ਖਿਡਾਰੀਆਂ ਹਰਪ੍ਰੀਤ ਸਿੰਘ ਮੰਡੇਰ (ਐੱਸ. ਐੱਸ. ਪੀ. ਵਿਜੀਲੈਂਸ ਜਲੰਧਰ), ਮਨਪ੍ਰੀਤ ਸਿੰਘ ਢਿੱਲੋਂ (ਡੀ. ਸੀ. ਪੀ. ਇਨਵੈਸਟੀਗੇਸ਼ਨ ਜਲੰਧਰ) ਅਤੇ ਹਰਿੰਦਰ ਸਿੰਘ ਡਿੰਪੀ ਗਿੱਲ (ਐੱਸ. ਪੀ. ਇਨਵੈਸਟੀਗੇਸ਼ਨ ਕਪੂਰਥਲਾ) ਨੇ ਹਰਜਿੰਦਰ ਸਿੰਘ ਚਾਹਲ ’ਤੇ ਹੋਏ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਨ੍ਹਾਂ ਸਾਰਿਆਂ ਵੱਲੋਂ ਫ਼ੋਨ ’ਤੇ ਹਰਜਿੰਦਰ ਸਿੰਘ ਚਾਹਲ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੀ ਹਾਲਤ ਵਿਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।
ਇਹ ਵੀ ਪੜ੍ਹੋ: 3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ ਹਿਮਾਚਲ 'ਚ ਆਪਣੇ ਨਾਂ ਕਰਵਾ ਸਕਣਗੇ ਜ਼ਮੀਨ
NEXT STORY