ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬੀਤੀ ਦੇਰ ਸ਼ਾਮ ਚੰਗਰ ਇਲਾਕੇ ਦੇ ਪਿੰਡ ਦੇਹਣੀ ਵਿਖੇ ਕਬਾੜ ਦੀ ਦੁਕਾਨ ਉਪਰ ਹਿਮਾਚਲ ਪ੍ਰਦੇਸ਼ ਪੁਲਸ ਵੱਲੋਂ ਛਾਪਾ ਮਾਰ ਕੇ ਹਿਮਾਚਲ ਪ੍ਰਦੇਸ਼ ਤੋਂ ਚੋਰੀ ਕੀਤੀ ਗਈ ਬਿਜਲੀ ਵਿਭਾਗ ਦੀ ਲੱਖਾਂ ਰੁਪਏ ਕੀਮਤ ਦੀ ਤਾਰ ਬਰਾਮਦ ਕੀਤੀ ਗਈ। ਚੋਰੀ ਦੀ ਤਾਰ ਬਰਾਮਦ ਕਰਨ ਆਏ ਥਾਣਾ ਸਵਾਰ ਘਾਟ (ਹਿ.ਪ੍ਰ) ਦੇ ਐੱਸ. ਐੱਚ. ਓ. ਰਾਜੇਸ਼ ਵਰਮਾ ਨੇ ਦੱਸਿਆ ਕਿ ਸੁਵੈਹਣ (ਹਿ.ਪ੍ਰ) ਵਿਖੇ ਬਿਜਲੀ ਵਿਭਾਗ ਦੇ ਸੈਕਸ਼ਨ ਦੇ ਗੁਦਾਮ ਦੀ ਸਾਈਟ ਤੋਂ 24/25 ਦਸੰਬਰ 2023 ਦੀ ਦਰਮਿਆਨੀ ਨੂੰ ਤਾਰਾਂ ਦੇ ਰੋਲ ਚੋਰੀ ਹੋ ਗਏ ਸਨ। ਸਾਡੇ ਵੱਲੋਂ ਇਸ ਕੇਸ ਦੀ ਪੈਰਵੀ ਕਰਦੇ ਹੋਏ ਉਕਤ ਇਲਾਕੇ ਵਿਚ ਛਾਣਬੀਣ ਕੀਤੀ ਗਈ ਤਾਂ ਸਾਨੂੰ ਪਤਾ ਲੱਗਿਆ ਕਿ ਉਸ ਰਾਤ ਨੂੰ ਇਲਾਕੇ ਵਿਚ ਘਟਨਾ ਸਥਾਨ ਦੇ ਨੇੜੇ ਐੱਚ. ਪੀ. 10 ਏ. 2409 ਜੀਪ ਘੁੰਮਦੀ ਵੇਖੀ ਗਈ ਸੀ, ਜਿਸ ਤੋਂ ਬਾਅਦ ਸਾਡੇ ਵੱਲੋਂ ਇਸ ਜੀਪ ਦੇ ਮਾਲਕ ਦਾ ਪਤਾ ਲਾਇਆ ਗਿਆ ਜਿਸ ਨੇ ਸਾਨੂੰ ਦੱਸਿਆ ਕਿ ਉਸ ਨੇ ਆਪਣੀ ਗੱਡੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਰੱਖੀ ਹੈ।
ਇਹ ਵੀ ਪੜ੍ਹੋ : ਕੁਫ਼ਰੀ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਰੈੱਡ ਤੇ ਓਰੇਂਜ ਅਲਰਟ ਤੋਂ ਪੰਜਾਬ ਨੂੰ ਮਿਲੀ ਰਾਹਤ, ਜਾਣੋ ਅਗਲੇ ਦਿਨਾਂ ਦਾ ਹਾਲ
ਉਸ ਦੇ ਰਿਸ਼ਤੇਦਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਦੋਸਤ ਖੇਮ ਰਾਜ ਜੋ ਜ਼ਿਲ੍ਹਾ ਚੰਬਾ ਦਾ ਰਹਿਣ ਵਾਲਾ ਹੈ ਆਪਣੇ ਕਿਸੇ ਨਿੱਜੀ ਕੰਮ ਲਈ ਉਸ ਤੋਂ ਗੱਡੀ ਲੈ ਗਿਆ ਸੀ। ਪੁਲਸ ਵੱਲੋਂ ਖੇਮ ਰਾਜ ਨਾਲ ਗੱਲ ਕਰਨ ਲਈ ਕਈ ਵਾਰ ਉਸ ਦੇ ਫੋਨ ਨੰਬਰ ’ਤੇ ਕਾਲ ਕੀਤੀ ਗਈ ਪਰ ਉਹ ਹਰ ਵਾਰ ਬੰਦ ਆ ਰਿਹਾ ਹੈ। ਸਾਡੇ ਵੱਲੋਂ ਗੁਪਤ ਸੂਚਨਾ ਦੇ ਅਧਾਰ ਉਪਰ ਪਿੰਡ ਦੇਹਣੀ ਵਿਖੇ ਇਕ ਪ੍ਰਵਾਸੀ ਵਿਅਕਤੀ ਵੱਲੋਂ ਕੀਤੀ ਜਾ ਰਹੀ ਕਬਾੜ ਦੀ ਦੁਕਾਨ ’ਤੇ ਛਾਪਾ ਮਾਰ ਕੇ ਚੋਰੀ ਕੀਤੇ ਹੋਏ ਵੱਖ-ਵੱਖ ਤਰ੍ਹਾਂ ਦੀਆਂ ਤਾਰਾਂ ਦੇ ਰੋਲ ਬਰਾਮਦ ਕਰ ਲਏ ਗਏ ਹਨ, ਜਿਸ ਦਾ ਵਜ਼ਨ ਕਰੀਬ 400 ਕਿਲੋਗ੍ਰਾਮ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਤਾਰ ਦੀ ਕੁੱਲ ਕੀਮਤ ਕਿੰਨੀ ਬਣਦੀ ਹੈ, ਇਸ ਬਾਰੇ ਉਹ ਬਿਜਲੀ ਵਿਭਾਗ ਤੋਂ ਜਾਣਕਾਰੀ ਲੈਣਗੇ।
ਕਬਾੜੀਏ ਨੇ ਦੱਸਿਆ ਕਿ ਖੇਮ ਰਾਜ ਨੇ ਉਸ ਨੂੰ ਕਿਹਾ ਸੀ ਕਿ ਉਹ ਚੰਬਾ ਦਾ ਰਹਿਣ ਵਾਲਾ ਹੈ ਅਤੇ ਬਿਜਲੀ ਵਿਭਾਗ ਦੇ ਠੇਕੇ ਲੈਂਦਾ ਹੈ, ਉਸ ਦਾ ਇਸ ਸਾਈਡ ਠੇਕੇ ਦਾ ਕੰਮ ਦੀ ਜੋ ਹੁਣ ਖ਼ਤਮ ਹੋ ਗਿਆ ਹੈ, ਉਸ ਪਾਸ ਕੁਝ ਬਿਜਲੀ ਦਾ ਸਮਾਨ ਬਚ ਗਿਆ ਹੈ, ਜਿਸ ਨੂੰ ਉਸ ਨੇ ਵੇਚਣਾ ਹੈ। ਕਬਾੜੀਏ ਨੇ ਖੇਮ ਰਾਜ ਤੋਂ ਬਿਜਲੀ ਦੀਆਂ ਤਾਰਾਂ ਦੇ ਰੋਲ 25 ਹਜ਼ਾਰ ਰੁਪਏ ’ਚ ਖ਼ਰੀਦੇ ਸਨ। ਐੱਸ. ਐੱਚ. ਓ. ਰਾਜੇਸ਼ ਵਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਿਜਲੀ ਤਾਰਾਂ ਦੇ ਰੋਲ ਬਰਾਮਦ ਕਰਕੇ ਆਪਣੇ ਨਾਲ ਲਿਜਾਏ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਖੇਮ ਰਾਜ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਿਸ ਦੀ ਤਲਾਸ਼ ਲਈ ਪੁਲਸ ਟੀਮਾਂ ਰਵਾਨਾ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਜਲੰਧਰ 'ਚ ਨਸ਼ਾ ਸਮੱਗਲਰਾਂ ਤੇ ਹੋਰ ਦੋਸ਼ੀਆਂ ਦੀ ਫਰਜ਼ੀ ਜ਼ਮਾਨਤ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਦ ਤੱਕ ਪੰਜਾਬ ਦੀ ਵਿੱਤੀ ਹਾਲਤ ਨਹੀਂ ਸੁਧਰਦੀ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਪੰਜਾਬ: ਨਵਜੋਤ ਸਿੱਧੂ
NEXT STORY