ਜਲੰਧਰ: ਨਗਰ ਨਿਗਮ ਨੂੰ ‘ਲੋਕਲ ਗੌਰਮਿੰਟ’ ਵੀ ਕਿਹਾ ਜਾਂਦਾ ਹੈ ਅਤੇ ਪੰਜਾਬ ਦੇ 5 ਸ਼ਹਿਰਾਂ ’ਚ ਲੋਕ ਇਹ ਸਰਕਾਰ ਬਣਾਉਣ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਚੁੱਕੇ ਹਨ। ਚੋਣਾਂ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੀ ਅੱਜ ਸ਼ਾਮ ਨੂੰ ਹੀ ਹੋ ਜਾਵੇਗਾ, ਕਿਉਂਕਿ ਪੋਲਿੰਗ ਤੋਂ ਬਾਅਦ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਕੁਝ ਦੇਰ ਬਾਅਦ ਹੀ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਪੰਜਾਬ ਦੇ 5 ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ’ਚ ਨਗਰ ਨਿਗਮ ਚੋਣ ਹੋ ਰਹੀ ਹੈ। ਇਸ ਤੋਂ ਇਲਾਵਾ 44 ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋ ਰਹੀ ਹੈ, ਜਿਨ੍ਹਾਂ ਦੇ 398 ਵਾਰਡਾਂ ’ਚ ਚੋਣ ਹੋਣ ਜਾ ਰਹੀ ਹੈ। ਇਨ੍ਹਾਂ ’ਚ ਕਈ ਜਗ੍ਹਾ ਉਪ ਚੋਣ ਵੀ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ
ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਉਸ ਦੇ ਤੁਰੰਤ ਬਾਅਦ ਕਾਊਟਿੰਗ ਸ਼ੁਰੂ ਹੋ ਜਾਵੇਗੀ, ਜਿਸ ਮਗਰੋਂ ਦੇਰ ਸ਼ਾਮ ਤੱਕ ਇਹ ਤਸਵੀਰ ਸਾਫ ਹੋ ਜਾਵੇਗੀ ਕਿ ਪੰਜਾਬ ਦੇ 5 ਵੱਡੇ ਸ਼ਹਿਰਾਂ ਦੇ ਨਗਰ ਨਿਗਮਾਂ ’ਚ ਕਿਸ ਪਾਰਟੀ ਦੇ ਮੇਅਰ ਬਣਨਗੇ।
ਇਹ ਹੈ ਵਾਰਡਾਂ ਦੀ ਗਿਣਤੀ
ਲੁਧਿਆਣਾ : 95
ਜਲੰਧਰ : 85
ਅੰਮ੍ਰਿਤਸਰ : 85
ਪਟਿਆਲਾ : 60
ਫਗਵਾੜਾ : 50
ਸਰਕਾਰ ਵੱਲੋਂ ਕੀਤਾ ਗਿਆ ਛੁੱਟੀ ਦਾ ਐਲਾਨ
ਜਿਸ ਜਗ੍ਹਾ ’ਤੇ ਨਗਰ ਨਿਗਮ, ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋਵੇਗੀ, ਉਥੇ ਸਰਕਾਰ ਵੱਲੋਂ ਸਕੂਲਾਂ, ਕਾਲਜਾਂ, ਸਰਕਾਰੀ ਦਫਤਰਾਂ ਤੋਂ ਇਲਾਵਾ ਪ੍ਰਾਈਵੇਟ ਸੈਕਟਰ ’ਚ ਸ਼ਾਮਲ ਆਫਿਸ, ਮਾਰਕੀਟ, ਫੈਕਟਰੀ ਆਦਿ ਦੇ ਲਈ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋ ਲੋਕ ਉਨ੍ਹਾਂ ਸ਼ਹਿਰਾਂ ਤੋਂ ਬਾਹਰ ਕੰਮ ਕਰਦੇ ਹਨ, ਉਹ ਵੋਟ ਪਾਉਣ ਲਈ ਵੋਟਰ ਕਾਰਡ ਪੇਸ਼ ਕਰ ਕੇ ਆਪਣੇ ਸੰਸਥਾਨ ਤੋਂ ਛੁੱਟੀ ਲੈ ਸਕਦੇ ਹਨ। ਇਸ ਦੇ ਲਈ ਨੋਟੀਫਿਕੇਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਬਕਾਇਦਾ ਚੀਫ ਸੈਕਟਰੀ ਵੱਲੋਂ ਵੀ ਜਾਰੀ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ
ਇਨ੍ਹਾਂ ਥਾਵਾਂ 'ਤੇ ਰੱਦ ਹੋਈਆਂ ਵੋਟਾਂ
ਪਟਿਆਲਾ ਨਗਰ ਨਿਗਮ ਚੋਣਾਂ ਫਿਲਹਾਲ ਰੱਦ ਕਰ ਦਿੱਤੀਆਂ ਗਈਆਂ ਹਨ। ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਸ਼ਨੀਵਾਰ ਨੂੰ ਹੋਣ ਵਾਲੀਆਂ ਪਟੀਆਲਾ ਨਿਗਮ ਚੋਣਾਂ ਲਈ 7 ਤੋਂ 8 ਵਾਰਡਾਂ ਲਈ ਫਿਲਹਾਲ ਵੋਟਿੰਗ ਨਹੀਂ ਹੋਵੇਗੀ। ਇਸ ਦੇ ਨਾਲ ਹੀ ਧਰਮਕੋਟ ਦੇ 8 ਵਾਰਡਾਂ ਵਿਚ ਕੱਲ ਵੋਟਿੰਗ ਨਹੀਂ ਹੋਵੇਗੀ। ਜਦਕਿ ਪੰਜਾਬ ਦੀਆਂ ਬਾਕੀ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਪੋਲਿੰਗ ਸ਼ਨੀਵਾਰ ਸਵੇਰੇ ਤੈਅ ਸਮੇਂ ਅਨੁਸਾਰ ਹੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵਾਂ ਐਕਟ ਲਾਗੂ, ਜਾਣੋ ਕੀ ਹੋਣਗੇ ਬਦਲਾਅ
ਦੱਸ ਦਈਏ ਕਿ ਪਟਿਆਲਾ ਵਿਚ ਐੱਮ.ਸੀ. ਚੋਣਾਂ ਲਈ ਨਾਮਜ਼ਦਗੀ ਪੱਤਰ ਖੋਹਣ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਹੁੰਚਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਸਖ਼ਤੀ ਕੀਤੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਫੈਸਲਾ ਆਉਣ ਤੱਕ ਸਟੇਅ ਲਗਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 12 ਦਸੰਬਰ ਨੂੰ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ। ਇਸ ਦੌਰਾਨ ਇੱਕ ਔਰਤ ਪਟਿਆਲਾ ਦੇ ਐੱਮ.ਸੀ. ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਆਈ ਸੀ, ਜਿਸ ਕਾਰਨ ਵਿਰੋਧੀ ਧਿਰ ਨੇ ਜ਼ਬਰਦਸਤੀ ਨਾਮਜ਼ਦਗੀ ਪੱਤਰ ਖੋਹ ਲਏ ਅਤੇ ਪਾੜ ਦਿੱਤੇ, ਜਿਸ ਖ਼ਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਸੰਬੰਧੀ ਵੱਖ-ਵੱਖ ਪਟੀਸ਼ਨਾਂ ਕੋਰਟ ਵਿਚ ਗਈਆਂ ਸਨ। ਜਿਸ ਕਾਰਨ ਹਾਈ ਕੋਰਟ ਨੇ ਪਟਿਆਲਾ ਦੇ 7 ਤੋਂ 8 ਵਾਰਡਾਂ ਦੀ ਚੋਣ ਸਣੇ ਧਰਮਕੋਟ ਦੇ 8 ਵਾਰਡਾਂ ਵਿੱਚ ਹੋਣ ਵਾਲੀਆਂ ਚੋਣਾਂ 'ਤੇ ਰੋਕ ਲਗਾ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਰਿਜ ਪੈਲੇਸ ਦੇ ਬਾਹਰ ਸਜਾਵਟ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
NEXT STORY