ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਟਾਂਡਾ ਦੇ ਪਿੰਡ ਅਬਦੁੱਲਾਪੁਰ ਵਿੱਚ ਮੰਗਲਵਾਰ ਨੂੰ ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਨੂੰ ਲੈ ਕੇ ਉਸ ਸਮੇਂ ਵਿਵਾਦ ਦੀ ਸਥਿਤੀ ਬਣ ਗਈ, ਜਦੋਂ ਬਿਜਲੀ ਵਿਭਾਗ ਦੇ ਐੱਸ. ਡੀ. ਓ. ਅਤੇ ਜੇ. ਈ. ਪਿੰਡ ਵਿੱਚ ਪਹੁੰਚੇ। ਪਿੰਡ ਵਾਸੀਆਂ ਨੇ ਚਿੱਪ ਵਾਲੇ ਮੀਟਰ ਲਗਾਉਣ ਦਾ ਵਿਰੋਧ ਕੀਤਾ। ਇਸ ਦੌਰਾਨ ਹੀ ਵਿਭਾਗ ਦੇ ਅਧਿਕਾਰੀਆਂ ਨੇ ਡਾਇਰੈਕਟ ਤਾਰ ਲਗਾ ਕੇ ਬਿਜਲੀ ਸਪਲਾਈ ਚਲਾ ਰਹੇ ਲੋਕਾਂ ਨੂੰ ਕਾਰਵਾਈ ਅਤੇ ਬਿਜਲੀ ਚੋਰੀ ਦਾ ਕੇਸ ਦਰਜ ਕਰਨ ਦੀ ਚੇਤਾਵਨੀ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ, ਸਾਵਧਾਨ ਰਹਿਣ ਲੋਕ
ਪਿੰਡ ਵਾਸੀਆਂ ਮੁਤਾਬਕ ਕੁਝ ਸਮਾਂ ਪਹਿਲਾਂ ਬਿਜਲੀ ਵਿਭਾਗ ਵੱਲੋਂ ਪਿੰਡ ਵਿੱਚ ਚਿੱਪ ਵਾਲੇ ਮੀਟਰ ਲਗਾਏ ਗਏ ਸਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਇਨ੍ਹਾਂ ਮੀਟਰਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਉਤਾਰ ਕੇ ਬਿਜਲੀ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ। ਇਸ ਦੇ ਨਾਲ ਹੀ ਵਿਭਾਗ ਤੋਂ ਦੂਜੇ ਮੀਟਰ ਲਗਾਉਣ ਦੀ ਮੰਗ ਕੀਤੀ ਗਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਦੂਜੇ ਮੀਟਰ ਨਹੀਂ ਲਗਾਏ ਗਏ। ਇਸ ਕਾਰਨ ਕੁਝ ਲੋਕਾਂ ਨੇ ਡਾਇਰੈਕਟ ਤਾਰ ਲਗਾ ਕੇ ਬਿਜਲੀ ਸਪਲਾਈ ਚਾਲੂ ਕਰ ਲਈ। ਮੰਗਲਵਾਰ ਨੂੰ ਬਿਜਲੀ ਅਧਿਕਾਰੀਆਂ ਦੇ ਪਿੰਡ ਪਹੁੰਚਣ ਅਤੇ ਸਪਲਾਈ ਨੂੰ ਲੈ ਕੇ ਕਾਰਵਾਈ ਦੀ ਚੇਤਾਵਨੀ ਦੇਣ ਦੀ ਸੂਚਨਾ ਮਿਲਦਿਆਂ ਹੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਨਿਸ਼ਾਨ ਸਿੰਘ ਮੁਲਤਾਨੀ, ਗੁਰਜੀਤ ਸਿੰਘ ਕੰਗ, ਜੀਤ ਸਿੰਘ ਮਿਆਣੀ, ਛਿੰਦਾ ਸਿੰਘ ਮਿਆਣੀ, ਬੀਬੀ ਸਵਰਨ ਕੌਰ, ਰਾਜੂ ਅਤੇ ਗੁਰਮੇਲ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਐੱਸ. ਡੀ. ਓ. ਅਤੇ ਜੇ. ਈ. ਨਾਲ ਗੱਲਬਾਤ ਕਰਦੇ ਮੀਟਰ ਲਗਾਉਣ ਸਬੰਧੀ ਵਿਭਾਗ ਦੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ: ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵੱਡਾ ਹਾਦਸਾ! ਮਾਂ-ਧੀ ਦੀ ਮੌਤ
ਕਮੇਟੀ ਮੈਂਬਰਾਂ ਮੁਤਾਬਕ ਜਦੋਂ ਅਧਿਕਾਰੀਆਂ ਤੋਂ ਪੁੱਛਿਆ ਗਿਆ ਕਿ ਪਿੰਡ ਵਾਸੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਗੱਲ ਕਿਸ ਆਧਾਰ ’ਤੇ ਕਹੀ ਜਾ ਰਹੀ ਹੈ ਤਾਂ ਅਧਿਕਾਰੀਆਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਪਿੱਛੋਂ ਆਰਡਰ ਹਨ। ਇਸ ਤੋਂ ਬਾਅਦ ਐੱਸ. ਡੀ. ਓ. ਅਤੇ ਜੇਈ ਮੌਕੇ ਤੋਂ ਚਲੇ ਗਏ। ਪਿੰਡ ਵਾਸੀਆਂ ਦਾ ਸਵਾਲ-ਦੂਜੇ ਮੀਟਰ ਕਿਉਂ ਨਹੀਂ ਲਗਾਏ ਪਿੰਡ ਵਾਸੀਆਂ ਅਤੇ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਨੇ ਪਹਿਲਾਂ ਲਗਾਏ ਮੀਟਰ ਹਟਾਏ ਜਾਣ ਤੋਂ ਬਾਅਦ ਦੂਜੇ ਮੀਟਰ ਲਗਾਉਣ ਦੀ ਗੱਲ ਕਹੀ ਸੀ ਤਾਂ ਹੁਣ ਤੱਕ ਮੀਟਰ ਕਿਉਂ ਨਹੀਂ ਲਗਾਏ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਚਿੱਪ ਵਾਲੇ ਮੀਟਰ ਲਗਾਉਣ ਸਬੰਧੀ ਪਿੰਡ ਵਾਸੀਆਂ ਨੂੰ ਸਪੱਸ਼ਟ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਵਿਵਾਦ ਦੀ ਸਥਿਤੀ ਨਾ ਬਣੇ।
ਇਹ ਵੀ ਪੜ੍ਹੋ: ਪੰਜਾਬ: ਆਨਲਾਈਨ ਗੇਮਿੰਗ ਨੇ ਪਾਏ ਉਜਾੜੇ! ਇਕ ਹੋਰ ਨੌਜਵਾਨ ਦੀ ਮੌਤ
ਕੀ ਕਹਿੰਦੇ ਹਨ ਹਨ ਐੱਸ. ਡੀ. ਓ. ਮਿਆਣੀ
ਜਦੋਂ ਇਸ ਬਾਰੇ ਐੱਸ. ਡੀ. ਓ. ਮਿਆਣੀ ਅਭਿਸ਼ੇਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾਇਰੈਕਟ ਤਾਰ ਨਾਲ ਸਪਲਾਈ ਲੈਣਾ ਚੋਰੀ ਦਾ ਮਾਮਲਾ ਬਣ ਸਕਦਾ ਹੈ ਤੇ ਜਿਨ੍ਹਾਂ ਲੋਕਾਂ ਨੇ ਡਾਇਰੈਕਟ ਤਾਰ ਲਗਾ ਕੇ ਬਿਜਲੀ ਸਪਲਾਈ ਚਲਾਈ ਹੋਈ ਹੈ, ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਬਿਜਲੀ ਚੋਰੀ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਚਿੱਪ ਵਾਲੇ ਮੀਟਰਾਂ ਦੀ ਥਾਂ ਦੂਜੇ ਮੀਟਰ ਕਿਉਂ ਨਹੀਂ ਲਗਾਏ ਜਾ ਰਹੇ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਆਰਡਰ ਚਿੱਪ ਵਾਲੇ ਮੀਟਰ ਲਗਾਉਣ ਦੇ ਹੀ ਹਨ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਦੋ ਸਕੇ ਭਰਾਵਾਂ ਨੂੰ ਮਾਰੀਆਂ ਗੋਲ਼ੀਆਂ, ਇਕ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ, ਸਾਵਧਾਨ ਰਹਿਣ ਲੋਕ
NEXT STORY