ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਆਬਕਾਰੀ ਮਹਿਕਮੇ ਦੀ ਟੀਮ ਨੇ ਦਾਰਾਪੁਰ ਰੇਲਵੇ ਕਰਾਸਿੰਗ ਨਜ਼ਦੀਕ ਕੀਤੀ ਛਾਪੇਮਾਰੀ ਦੌਰਾਨ 57 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ ਹੈ।
ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਾਜਾਇਜ਼ ਸ਼ਰਾਬ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਕਸਾਈਜ਼ ਇੰਸਪੈਕਟਰ ਤਰਲੋਚਨ ਸਿੰਘ ਮਨੋਹਰ ਲਾਲ, ਗੋਪਾਲ ਸਿੰਘ ਗੇਰਾ, ਅਤੇ ਮੁੱਖ ਸਿਪਾਹੀ ਜਸਪਾਲ ਸਿੰਘ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਮਹਿਕਮੇ ਦੀ ਟੀਮ ਨੇ ਕਿਸੇ ਸੂਚਨਾ ਦੇ ਆਧਾਰ 'ਤੇ ਰੇਲਵੇ ਟਰੈਕ ਨਜ਼ਦੀਕ ਕੀਤੇ ਸਰਚ ਆਪਰੇਸ਼ਨ ਦੌਰਾਨ ਕਿਸੇ ਅਣਪਛਾਤੀ ਤਸਕਰ ਵੱਲੋਂ ਝਾੜੀਆਂ 'ਚ ਲੁਕੋ ਕੇ ਰੱਖੀ ਨਾਜਾਇਜ਼ ਸ਼ਰਾਬ ਨੂੰ ਬਰਾਮਦ ਕਰਕੇ ਉਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ।
ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ
NEXT STORY