ਟਾਂਡਾ ਉੜਮੁੜ (ਪਰਮਜੀਤ ਮੋਮੀ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਅਤੇ ਰਵਿਦਾਸੀਆ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਗੜੀ ਮਹਲਾ ਟਾਂਡਾ ਵਿਖੇ ਪਹਿਲਾ ਮਹਾਨ ਮਾਨਵ ਚੇਤਨਾ ਸੰਤ-ਸੰਮੇਲਨ ਕਰਵਾਇਆ ਗਿਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਸਮਾਗਮ 'ਚ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਪਾਠ ਉਚਾਰਨ ਕੀਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਉਪਰੰਤ ਸੰਤ ਲੇਖਰਾਜ ਜੀ ਨੂਰਪੁਰ ਵਾਲੇ, ਸੰਤ ਪ੍ਰੇਮ ਦਾਸ ਜੀ, ਰਾਜਪਾਲਵਾਂ ਵਾਲੇ, ਸੰਤ ਨਰੇਸ਼ ਗਿਰੀ ਜੀ ਨੰਗਲ ਖੰਗਾ ਵਾਲੇ, ਸੰਤ ਸੋਢੀ ਸ਼ਾਹ ਜੀ ਚੋਲੀਪੁਰ ਵਾਲੇ, ਸੰਤ ਰਾਮ ਗਿਰੀ ਜੀ ਰਾਜਪੁਰ ਕੰਢੀ ਵਾਲੇ, ਸੰਤ ਜੋਗਿੰਦਰ ਸਿੰਘ ਜੀ ਡੇਰਾ ਚੱਕ ਲਾਦੀਆਂ ਵਾਲੇ, ਸੰਤ ਜਸਪਾਲ ਸਿੰਘ ਜੀ ਓਡਰੇ ਵਾਲੇ, ਸੰਤ ਲਖਵਿੰਦਰ ਸਿੰਘ ਜੀ ਕਡਿਆਣਾਂ, ਹੈਪੀ ਜੌਹਲਾ, ਸੇਵਾਦਾਰ ਜਸਵੰਤ ਕਜਲਾ, ਸੇਵਾਦਾਰ ਦਵਿੰਦਰ ਦਾਸ ਬੱਲਾ ਵਾਲਿਆ ਨੇ ਸਮੂਹ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਤੇ ਵਿਚਾਰਧਾਰਾ ਨਾਲ ਜੋੜਦੇ ਹੋਏ ਉਹਨਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਤੇ ਚੱਲਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: ਪੰਜਾਬ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਭਰਾ ਦੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ
ਇਸ ਮੌਕੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਸੇਵਾਦਾਰ ਪਰਮਿੰਦਰ ਕੁਮਾਰ ਸੋਢੀ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ, ਜਗਤਾਰ ਸਿੰਘ ਦਾਰਾ, ਗੁਰਸੇਵਕ ਮਾਰਸ਼ਲ, ਗੁਰਾਂਦਿੱਤਾ ਸੋਡੀ ਵਸਣ, ਸੁਰਜੀਤ ਪਾਲ ਟਾਂਡਾ ,ਗੁਰਮੀਤ ਸਿੰਘ ਬਿੱਟੂ ਡਾ. ਚਰਨਜੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: Punjab:ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੋਰਮੁਜ਼ ਸੰਕਟ ਕਾਰਨ ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ! ਸਪਲਾਈ ਠੱਪ, ਸਿਖਰਾਂ ’ਤੇ ਕਾਲਾਬਾਜ਼ਾਰੀ
NEXT STORY