ਜਲੰਧਰ (ਵੈੱਬ ਡੈਸਕ)- ਜਲੰਧਰ ਕੈਂਟ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਪੁੱਤਰ ਦਾ ਦਿਹਾਂਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸਰਬਜੀਤ ਸਿੰਘ ਮੱਕੜ ਦਾ ਪੁੱਤਰ ਕੰਵਰ ਮੱਕੜ ਚੇਨਈ ਵਿਚ ਜ਼ੇਰੇ ਇਲਾਜ ਸੀ, ਜੋਕਿ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਇਸ ਸਬੰਧੀ ਸਰਬਜੀਤ ਸਿੰਘ ਮੱਕੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ "ਨਹੀਓਂ ਭੁੱਲਣਾਂ ਵਿਛੋੜਾ ਪੁੱਤਰਾ ਤੇਰਾ"।
ਬੜੇ ਹੀ ਦੁਖ਼ੀ ਮਨ ਨਾਲ ਆਪ ਜੀ ਨੂੰ ਦੱਸ ਰਿਹਾ ਹਾਂ ਕਿ ਮੇਰਾ ਵੱਡਾ ਪੁੱਤਰ ਕੰਵਰ ਮੱਕੜ ਜੋਕਿ ਚੇਨਈ ਵਿਖੇ ਜ਼ੇਰੇ ਇਲਾਜ ਸੀ, ਅੱਜ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ, ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਗੁਰੂ ਮਹਾਰਾਜ ਜੀ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।
ਇਹ ਵੀ ਪੜ੍ਹੋ- ਦਸੂਹਾ 'ਚ ਵੱਡਾ ਹਾਦਸਾ, ਬੇਕਾਬੂ ਟਰੱਕ ਦੁਕਾਨਾਂ 'ਚ ਵੜਿਆ, ਇਕ ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਾਰੂਤੀ ਕਾਰ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ, ਡਰਾਈਵਰ ਸਮੇਤ 4 ਸਾਲਾ ਪੁੱਤ ਜ਼ਖ਼ਮੀ
NEXT STORY