ਹਾਜੀਪੁਰ (ਜੋਸ਼ੀ)- ਹਾਜੀਪੁਰ ਦੇ ਮੁਹੱਲਾ ਭਾਂਗੜਾ ਦੇ ਰਹਿਣ ਵਾਲੇ ਬੈਂਕ ਆਫ਼ ਇੰਡੀਆ ਦੇ ਇਕ ਸੇਵਾ-ਮੁਕਤ ਅਧਿਕਾਰੀ ਨਾਲ ਲੱਖਾਂ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਾਈਬਰ ਕਰਾਈਮ ਹੁਸ਼ਿਆਰਪੁਰ ਵਿਖੇ ਅਣਪਛਾਤੇ ਠੱਗਾਂ ਖ਼ਿਲਾਫ਼ ਮੁੱਦਕਮਾ ਦਰਜ ਕਰ ਲਿਆ ਗਿਆ ਹੈ। ਪੀੜਤ ਰਾਮ ਪ੍ਰਸਾਦ ਪੁੱਤਰ ਹੰਸ ਰਾਜ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੇ ਫੇਸਬੁੱਕ 'ਤੇ ਰਿਟਾਇਰਡ ਪੈਨਸ਼ਨਰਾਂ ਲਈ ਪੈਨਸ਼ਨ ਕਾਰਡ ਅਤੇ ਸਰਕਾਰੀ ਸਹੂਲਤਾਂ ਨਾਲ ਸਬੰਧਤ ਇਕ ਇਸ਼ਤਿਹਾਰ ਵੇਖਿਆ ਸੀ। ਜਦੋਂ ਉਨ੍ਹਾਂ ਨੇ ਉਸ ਇਸ਼ਤਿਹਾਰ ’ਤੇ ਕਲਿੱਕ ਕੀਤਾ ਤਾਂ ਕੁਝ ਦੇਰ ਬਾਅਦ ਇਕ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ। ਉਸ ਵਿਅਕਤੀ ਨੇ ਆਪਣੇ ਆਪ ਨੂੰ ਬੈਂਕ ਆਫ਼ ਇੰਡੀਆ ਦੇ ਪੈਨਸ਼ਨ ਵਿਭਾਗ ਦਾ ਮੈਨੇਜਰ ਦੱਸਿਆ ਅਤੇ ਉਨ੍ਹਾਂ ਨੂੰ ਇਕ ਲਿੰਕ ਭੇਜਿਆ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬੀਬੀ ਜਗੀਰ ਕੌਰ ਨੇ ਅਕਾਲੀ ਦਲ 'ਚ ਵਾਪਸੀ ਦੇ ਦਿੱਤੇ ਸੰਕੇਤ
ਫਾਰਮ ਭਰਵਾਉਣ ਦੇ ਬਹਾਨੇ ਠੱਗ ਨੇ ਉਨ੍ਹਾਂ ਦੇ ਏ. ਟੀ. ਐੱਮ. ਕਾਰਡ ਦੀ ਸਾਰੀ ਜਾਣਕਾਰੀ ਅਤੇ ਪਿੰਨ ਕੋਡ ਹਾਸਲ ਕਰ ਲਿਆ। ਇਸ ਤੋਂ ਬਾਅਦ ਚਲਾਕ ਠੱਗ ਨੇ ਪੀੜਤ ਦੇ ਬੈਂਕ ਖ਼ਾਤੇ 'ਚੋਂ 1,62,000 ਰੁਪਏ ਦੀ ਨਿਕਾਸੀ ਕਰਕੇ ਆਨਲਾਈਨ ਠੱਗੀ ਨੂੰ ਅੰਜਾਮ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਈਬਰ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਆਉਣ ਵਾਲੇ ਅਜਿਹੇ ਸ਼ੱਕੀ ਲਿੰਕਾਂ ਜਾਂ ਇਸ਼ਤਿਹਾਰਾਂ ਤੋਂ ਸੁਚੇਤ ਰਹਿਣ ਅਤੇ ਕਦੇ ਵੀ ਕਿਸੇ ਨਾਲ ਆਪਣਾ ਏ. ਟੀ. ਐੱਮ. ਪਿੰਨ ਜਾਂ ਬੈਂਕ ਵੇਰਵੇ ਸਾਂਝੇ ਨਾ ਕਰਨ।
ਇਹ ਵੀ ਪੜ੍ਹੋ: Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ ਨੂੰ ਤੋਰਨ ਤੋਂ ਵੱਡਾ ਕੋਈ ਦੁੱਖ਼ ਨਹੀਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬੀਬੀ ਜਗੀਰ ਕੌਰ ਨੇ ਅਕਾਲੀ ਦਲ 'ਚ ਵਾਪਸੀ ਦੇ ਦਿੱਤੇ ਸੰਕੇਤ
NEXT STORY