ਜਲੰਧਰ (ਵੈੱਬ ਡੈਸਕ)- ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤਰ ਦਿਵਿਤ ਔਲਕ ਦੀ ਅੱਜ ਅੰਤਿਮ ਅਰਦਾਸ ਅੱਜ ਬਾਠ ਕਾਸਟਲ ਵਿਚ ਕੀਤੀ ਗਈ। ਇਸ ਦੌਰਾਨ ਹਨੀ ਸਿੰਘ, ਗਿੱਪੀ ਗਰੇਵਾਲ, ਇੰਦਰਜੀਤ ਨਿੱਕੂ, ਸਚਿਨ ਅਹੂਜਾ ਸਮੇਤ ਕਈ ਪੰਜਾਬੀ ਕਲਾਕਾਰਾਂ ਨੇ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਕੇ ਦਿਵਿਤ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਪਰਿਵਾਰਕ ਮਿੱਤਰ ਦਿਨੇਸ਼ ਦੇ ਪਰਿਵਾਰ 'ਤੇ ਆਏ ਭਾਰੀ ਸੰਕਟ 'ਤੇ ਡੂੰਘਾ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ 'ਤੇ ਦੁੱਖ਼ ਦਾ ਪਹਾੜ ਟੁੱਟ ਗਿਆ ਹੈ ਅਤੇ ਇਹ ਦਰਦ ਇੰਨਾ ਵੱਡਾ ਹੈ ਕਿ ਇਸ ਨੂੰ ਸ਼ਬਦਾਂ 'ਚ ਵੰਡਿਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ ਦੀ ਇੰਗਲੈਂਡ 'ਚ ਘਰ ਨੂੰ ਅੱਗ ਲੱਗਣ ਕਾਰਨ ਮੌਤ

ਪ੍ਰੀਤ ਹਰਪਾਲ ਨੇ ਦੱਸਿਆ ਕਿ ਦਿਨੇਸ਼ ਨਾਲ ਉਨ੍ਹਾਂ ਦਾ ਬਹੁਤ ਪੁਰਾਣਾ ਪਿਆਰ ਅਤੇ ਪਰਿਵਾਰ ਵਰਗਾ ਰਿਸ਼ਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਤੇ ਦਿਨੇਸ਼ ਦੇ ਬੱਚੇ ਇਕੋ ਹੀ ਸਕੂਲ 'ਚ ਪੜ੍ਹਦੇ ਸਨ ਅਤੇ ਉਨ੍ਹਾਂ ਨੇ ਉਸ ਬੱਚੇ ਨੂੰ ਬਚਪਨ ਤੋਂ ਆਪਣੇ ਹੱਥਾਂ 'ਚ ਖਿਡਾਇਆ ਸੀ। ਉਨ੍ਹਾਂ ਨੇ ਦਿਵਿਤ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਹੁਤ ਪਿਆਰਾ ਬੱਚਾ ਸੀ ਪਰ ਪਰਮਾਤਮਾ ਉਸ ਨੂੰ ਅਚਾਨਕ ਸਾਡੇ ਹੱਥਾਂ ਵਿੱਚੋਂ ਖੋਹ ਕੇ ਲੈ ਗਿਆ।

ਪ੍ਰੀਤ ਹਰਪਾਲ ਨੇ ਕਿਹਾ ਕਿ ਦਿਵਿਤ ਦੀ ਮੌਤ ਹੋਣ ਮਗਰੋਂ ਮਾਪੇ ਬਹੁਤ ਗਹਿਰੇ ਸਦਮੇ ਵਿੱਚ ਹਨ। ਉਨ੍ਹਾਂ ਆਖਿਆ ਕਿ "ਜਦੋਂ ਮਾਪਿਆਂ ਦੇ ਮੋਢਿਆਂ 'ਤੇ ਜਵਾਨ ਪੁੱਤ ਦੀ ਲਾਸ਼ ਹੋਵੇ, ਉਸ ਤੋਂ ਵੱਡਾ ਦੁੱਖ਼ ਕੋਈ ਨਹੀਂ ਹੁੰਦਾ" ਪਰ ਇਹ ਸਭ ਪਰਮਾਤਮਾ ਦੀਆਂ ਲਿਖੀਆਂ ਖੇਡਾਂ ਹਨ, ਜਿਨ੍ਹਾਂ ਨੂੰ ਕੋਈ ਮੋੜ ਨਹੀਂ ਸਕਦਾ। ਆਪਣੇ ਬਿਆਨ ਦੇ ਅੰਤ ਵਿੱਚ ਪ੍ਰੀਤ ਹਰਪਾਲ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! ਤੇਜ਼ ਹਵਾਵਾਂ ਨਾਲ ਵਧੇਗੀ ਠੰਡ, ਇਸ ਤਾਰੀਖ਼ ਤੋਂ ਪੈ ਸਕਦੇ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਟਾਰੀ-ਵਾਹਗਾ ਸਰਹੱਦ ਰਾਹੀਂ 49 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਪਰਤਿਆ ਵਤਨ
NEXT STORY