ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਓਮ ਪ੍ਰਕਾਸ਼ ਪੁੱਤਰ ਅਮਰ ਚੰਦ, ਨਿਵਾਸੀ ਗਲੀ ਨੰਬਰ 21, ਤੁਲਸੀ ਨਗਰ ਨੇ ਦੱਸਿਆ ਕਿ ਨੀਤਿਕਾ ਕਪੂਰ ਪਤਨੀ ਜਤਿਨ ਮਲਿਕ, ਜਤਿਨ ਮਲਿਕ ਪੁੱਤਰ ਅਣਪਛਾਤਾ ਅਤੇ ਭੂਮਿਤ ਲੁੰਬਾ ਨੇ ਉਸ ਦੇ ਲੜਕੇ ਅਮਿਤ ਅਰੋੜਾ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 26 ਲੱਖ 15,000 ਰੁਪਏ ਦੀ ਧੋਖਾਦੇਹੀ ਕੀਤੀ ਹੈ।
ਇਹ ਵੀ ਪੜ੍ਹੋ: ਫੱਤੂਢੀਂਗਾ ਬਲਾਕ ਸੰਮਤੀ 'ਤੇ ਰਾਣਾ ਇੰਦਰ ਪ੍ਰਤਾਪ ਧੜੇ ਦਾ ਕਬਜ਼ਾ, ਮਨਵੀਰ ਕੌਰ ਬਣੇ ਚੇਅਰਪਰਸਨ
ਮਾਮਲੇ ਦੀ ਜਾਂਚ ਡੀ. ਐੱਸ. ਪੀ. ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤੀ ਗਈ। ਜਾਂਚ ’ਚ ਪਾਇਆ ਗਿਆ ਕਿ ਜਤਿਨ ਮਲਿਕ ਅਤੇ ਭੂਮਿਤ ਲੁੰਬਾ ਨੇ ਆਪਸੀ ਸਲਾਹ ਮਸ਼ਵਰੇ ਨਾਲ ਓਮ ਪ੍ਰਕਾਸ਼ ਦੇ ਲੜਕੇ ਅਮਿਤ ਅਰੋੜਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 16 ਲੱਖ 10,000 ਰੁਪਏ ਦੀ ਧੋਖਾਦੇਹੀ ਕੀਤੀ ਹੈ।
ਇਹ ਵੀ ਪੜ੍ਹੋ: DM ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ ਹੋਵੇ CBI ਜਾਂਚ, ਪਰਿਵਾਰ ਦੇ ਇਨਸਾਫ਼ ਲਈ ਸੰਘਰਸ਼ ਰਹੇਗਾ ਜਾਰੀ: ਅਸ਼ਵਨੀ ਸ਼ਰਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫੱਤੂਢੀਂਗਾ ਬਲਾਕ ਸੰਮਤੀ 'ਤੇ ਰਾਣਾ ਇੰਦਰ ਪ੍ਰਤਾਪ ਧੜੇ ਦਾ ਕਬਜ਼ਾ, ਮਨਵੀਰ ਕੌਰ ਬਣੇ ਚੇਅਰਪਰਸਨ
NEXT STORY