ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਟਾਂਡਾ ਪੁਲਸ ਨੇ ਪੈਟਰੋਲ ਪੰਪ ਵੇਚਣ ਦੇ ਬਾਵਜੂਦ ਉਸੇ ਪੰਪ ਦੇ ਨਾਂ ’ਤੇ ਬੈਂਕ ਨੂੰ ਗੁੰਮਰਾਹ ਕਰਕੇ 40 ਲੱਖ ਰੁਪਏ ਦਾ ਲੋਨ ਲੈਣ ਦੇ ਦੋਸ਼ ਹੇਠ ਮਾਂ-ਪੁੱਤ ਖ਼ਿਲਾਫ਼ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਪਿੰਡ ਖੁੱਡਾ ਦੇ ਰਹਿਣ ਵਾਲੇ ਸਰਬਜੀਤ ਸਿੰਘ ਪੁੱਤਰ ਜਗਬੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਜੋਤੀ ਬੱਬਰ ਉਰਫ਼ ਮਨਜੀਤ ਕੌਰ ਪਤਨੀ ਪਰਸ਼ੋਤਮ ਲਾਲ ਅਤੇ ਉਸ ਦੇ ਪੁੱਤਰ ਰਮਨ ਕੁਮਾਰ ਵਾਸੀ ਹੀਰਾ ਕਾਲੋਨੀ, ਸੁਖਦੇਵ ਨਗਰ, ਹੁਸ਼ਿਆਰਪੁਰ ਵਿਰੁੱਧ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ: ਧਾਰਮਿਕ ਡੇਰੇ 'ਚ ਦਫ਼ਨਾ 'ਤੀ ਲਾਸ਼! ਭਖਿਆ ਮਾਹੌਲ, ਪੂਰਾ ਮਾਮਲਾ ਕਰੇਗਾ ਹੈਰਾਨ
ਸ਼ਿਕਾਇਤਕਰਤਾ ਸਰਬਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਉਸ ਨੂੰ ਪਿੰਡ ਅਰਗੋਵਾਲ ਨੇੜੇ ਪੈਟਰੋਲ ਪੰਪ ਅਤੇ ਲਾਇਸੈਂਸ ਵੇਚਣ ਦਾ ਝਾਂਸਾ ਦੇ ਕੇ ਵੱਡਾ ਵਿੱਤੀ ਨੁਕਸਾਨ ਪਹੁੰਚਾਇਆ। ਪੀੜਤ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਧੋਖੇ ਨਾਲ, ਵੇਚੇ ਜਾ ਚੁੱਕੇ ਪੈਟਰੋਲ ਪੰਪ ਦੇ ਨਾਂ ’ਤੇ ਹੀ ਬੈਂਕ ਨੂੰ ਗੁਮਰਾਹ ਕਰਦਿਆਂ 40 ਲੱਖ ਰੁਪਏ ਦਾ ਲੋਨ ਹਾਸਲ ਕਰ ਲਿਆ। ਇਸ ਜਾਲ੍ਹਸਾਜ਼ੀ ਕਾਰਨ ਉਸ ਦੇ ਵਪਾਰ ਦੀ ਸਾਖ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਉਸ ਨੂੰ ਕਾਨੂੰਨੀ ਅੜਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਟਾਂਡਾ ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI ਨਾਲ ਜੁੜੇ ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਥਿਆਰਾਂ ਨਾਲ ਹਮਲਾ ਕਰਕੇ ਵਿਅਕਤੀ ਨੂੰ ਕੀਤਾ ਜ਼ਖ਼ਮੀ, 4 ਖ਼ਿਲਾਫ਼ ਕੇਸ ਦਰਜ
NEXT STORY