ਜਲੰਧਰ (ਸੋਨੂੰ)- ਜਲੰਧਰ ਵਿਚ 15 ਅਗਸਤ ਵੱਡੇ ਧਮਾਕੇ ਦੀ ਸਾਜਿਸ਼ ਦੇ ਮਾਮਲੇ ਵਿਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਲੰਧਰ ਦਿਹਾਤੀ ਪੁਲਸ ਨੇ ਸ਼ਹਿਰ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਵਾਲੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਮਾਡਿਊਲ ਦੇ ਫਰਾਰ ਦੋਸ਼ੀ ਰਣਦੀਪ ਸਿੰਘ ਉਰਫ਼ ਮੋਨੂੰ ਵਾਸੀ ਪਿੰਡ ਢੰਡੇਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਸੰਗਰੂਰ ਦੇ DC ਤੇ SSP ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ
ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਰਹੱਦ ਪਾਰ ਤੋਂ ਵਿਸਫੋਟਕ ਸਮੱਗਰੀ (ਆਈ. ਈ. ਡੀ) ਦੀ ਇਕ ਖੇਪ ਲੈ ਕੇ ਆਇਆ ਸੀ, ਜਿਸ ਦੀ ਵਰਤੋਂ 15 ਅਗਸਤ ਨੂੰ ਤਬਾਹੀ ਮਚਾਉਣ ਲਈ ਕੀਤੀ ਜਾਣੀ ਸੀ। ਜਾਣਕਾਰੀ ਅਨੁਸਾਰ ਸੀਨੀਅਰ ਪੁਲਸ ਅਧਿਕਾਰੀ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਵੇਰਵੇ ਸਾਂਝੇ ਕਰਨਗੇ। ਇਹ ਸਾਜ਼ਿਸ਼ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ) ਦੁਆਰਾ ਰਚੀ ਗਈ ਸੀ, ਜੋਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੁਆਰਾ ਚਲਾਏ ਜਾ ਰਹੇ ਇਕ ਅੱਤਵਾਦੀ ਮਾਡਿਊਲ ਹੈ, ਜਿਸ ਵਿਚ 26 ਜੁਲਾਈ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਡੀ. ਜੀ. ਪੀ. ਨੇ ਇਹ ਖੁਲਾਸਾ ਕੀਤਾ ਸੀ।

ਇਹ ਵੀ ਪੜ੍ਹੋ: ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ ਲਈ Alert ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਵਿਖੇ ਹੋਟਲ 'ਚ ਵਿਅਕਤੀ ਨੂੰ ਇਸ ਹਾਲ 'ਚ ਵੇਖ ਉੱਡੇ ਸਭ ਦੇ ਹੋਸ਼
NEXT STORY