ਹੁਸ਼ਿਆਰਪੁਰ (ਰਾਕੇਸ਼) : ਥਾਣਾ ਸਿਟੀ ਪੁਲਸ ਨੇ ਗੈਂਬਲਿੰਗ ਐਕਟ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਅਨਿਲ ਕੁਮਾਰ ਸਾਥੀ ਮੁਲਾਜ਼ਮਾਂ ਨਾਲ ਸੈਸ਼ਨ ਚੌਕ ’ਚ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖ਼ਬਰੀ ਮਿਲੀ ਕਿ ਜਸਵੀਰ ਸਿੰਘ ਪੁੱਤਰ ਗੁਰਮੀਤ ਸਿੰਘ (ਨਿਵਾਸੀ ਅਲਮਾਰੀਆਂ ਵਾਲਾ ਚੌਕ, ਬਹਾਦਰਪੁਰ), ਜੋ ਆਂਡਿਆਂ ਵਾਲੀ ਗਲੀ ਪ੍ਰੇਮਗੜ੍ਹ ’ਚ ਗਣੇਸ਼ ਸੱਟੇ ਦਾ ਧੰਦਾ ਕਰਦਾ ਹੈ, ਇਸ ਸਮੇਂ ਉੱਚੀ-ਉੱਚੀ ਆਵਾਜ਼ਾਂ ਲਗਾ ਰਿਹਾ ਹੈ ਕਿ ਜੇਕਰ ਕੋਈ ਉਸ ਕੋਲ 1 ਰੁਪਈਆ ਲਗਾਏਗਾ ਤਾਂ ਉਸ ਦਾ ਨੰਬਰ ਆਉਣ ’ਤੇ ਉਸ ਨੂੰ 90 ਰੁਪਏ ਦਿੱਤੇ ਜਾਣਗੇ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਦੱਸੇ ਗਏ ਸਥਾਨ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ 450 ਰੁਪਏ ਦੀ ਸੱਟਾ ਰਾਸ਼ੀ ਸਮੇਤ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਅਗਲੇ 48 ਘੰਟਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Orange Alert ਜਾਰੀ
NEXT STORY