ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਆਪਣੀ ਭੂਆ ਦੇ ਮੁੰਡੇ ਨੂੰ ਰੱਖਡ਼ੀ ਬੰਨ੍ਹਣ ਲਈ ਜਾ ਰਹੀ ਇਕ ਲਡ਼ਕੀ ਦੀ ਮੋਟਰਸਾਈਕਲ ਤੋਂ ਡਿਗਣ ਕਾਰਣ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਤਫ਼ਤੀਸ਼ੀ ਅਧਿਕਾਰੀ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਜਸਪ੍ਰੀਤ ਕੌਰ (30) ਪੁੱਤਰੀ ਦਾਰਾ ਵਾਸੀ ਵਾਰਡ ਨੰਬਰ 1 ਨੇਡ਼ੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਆਪਣੀ ਭੂਆ ਦੇ ਮੁੰਡੇ ਨੂੰ ਰੱਖਡ਼ੀ ਬੰਨ੍ਹਣ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਬੱਸ ਲੈ ਕੇ ਭਰਤਗਡ਼੍ਹ ਪੁੱਜੀ, ਜਦੋਂ ਉਹ ਭਰਤਗਡ਼੍ਹ ਬੱਸ ਅੱਡੇ ਤੋਂ ਆਪਣੇ ਭੂਆ ਦੇ ਮੁੰਡੇ ਸਰਬਣ ਸਿੰਘ ਵਾਸੀ ਪਿੰਡ ਬਦਲੈਹਡ਼੍ਹ (ਹਿ.ਪ੍ਰ) ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਭੂਆ ਦੇ ਘਰ ਨੂੰ ਜਾ ਰਹੀ ਸੀ, ਤਾਂ ਭਰਤਗਡ਼੍ਹ ਤੋਂ ਦਬੋਟਾ ਨੂੰ ਜਾਂਦੀ ਸਡ਼ਕ ’ਤੇ ਦਾਣਾ ਮੰਡੀ ਭਰਤਗਡ਼੍ਹ ਨਜ਼ਦੀਕ ਮੀਂਹ ਪੈਣ ਕਾਰਨ ਸਡ਼ਕ ਵਿਚਕਾਰ ਪਏ ਹੋਏ ਟੋਇਆਂ ਕਾਰਣ ਮੋਟਰਸਾਈਕਲ ਟੋਏ ਵਿਚ ਵੱਜਣ ਕਾਰਣ ਸਲਿਪ ਹੋ ਗਿਆ, ਜਿਸ ਕਾਰਣ ਜਸਪ੍ਰੀਤ ਕੌਰ ਸਡ਼ਕ ’ਤੇ ਡਿੱਗ ਪਈ ਉਸਦੇ ਸਿਰ ਵਿਚ ਸੱਟ ਲਗੀ ਜਦਕਿ ਉਸਦੇ ਭੂਆ ਦੇ ਮੁੰਡੇ ਦਾ ਬਚਾਅ ਹੋ ਗਿਆ। ਜ਼ਖਮੀ ਹਾਲਤ ਵਿਚ ਜਸਪ੍ਰੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ। ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਹਾਲਤ ਗੰਭੀਰ ਹੋਣ ਕਾਰਣ ਪੀ.ਜੀ.ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਜਸਪ੍ਰੀਤ ਕੌਰ ਦੀ ਮੰਗਣੀ ਕੀਤੀ ਹੋਈ ਸੀ ਤੇ ਕੁਝ ਮਹੀਨੇ ਬਾਅਦ ਉਸਦਾ ਵਿਆਹ ਰੱਖਿਆ ਹੋਇਆ ਸੀ।
ਗੈਂਗਸਟਰ ਹੈਰੀ ਚੀਮਾ ਦੇ ਗਰੁੱਪ ਦਾ ਗੁਰਗਾ ਦੇਸੀ ਕੱਟੇ ਤੇ ਗੋਲੀਆਂ ਸਣੇ ਫੜਿਆ
NEXT STORY