ਅੰਮ੍ਰਿਤਸਰ- ਅੰਮ੍ਰਿਤਸਰ ਦੇ ਇੰਡੀਆ ਗੇਟ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ 2 ਸਾਲ ਦੀ ਬੱਚੀ ਨਵਪ੍ਰੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਪੂਨਮ ਕੌਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਨੂੰ ਦਿੱਤੇ ਬਿਆਨ ਵਿੱਚ ਪਿੰਡ ਕਲੇਰਵਾਲ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 30 ਅਕਤੂਬਰ ਨੂੰ ਸਵੇਰੇ 7 ਵਜੇ ਦੇ ਕਰੀਬ ਉਹ ਆਪਣੀ ਪਤਨੀ ਪੂਨਮ ਕੌਰ ਅਤੇ 2 ਸਾਲਾ ਧੀ ਨਵਪ੍ਰੀਤ ਕੌਰ ਨਾਲ ਘਰੋਂ ਨਿਕਲਿਆ ਸੀ। ਗੁਰਪ੍ਰੀਤ ਸਿੰਘ ਖੁਦ ਮੋਟਰਸਾਈਕਲ 'ਤੇ ਸੀ, ਜਦਕਿ ਉਸ ਦੀ ਪਤਨੀ ਅਤੇ ਧੀ ਇਲੈਕਟ੍ਰਿਕ ਸਕੂਟੀ 'ਤੇ ਸਵਾਰ ਸਨ।
ਇਹ ਵੀ ਪੜ੍ਹੋ- Amritsar Airport 'ਤੇ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ, ਹੁਣ ਨਹੀਂ ਦਿਖਾਉਣੇ ਪੈਣਗੇ ਦਸਤਾਵੇਜ਼
ਜਦੋਂ ਉਹ ਇੰਡੀਆ ਗੇਟ ਦੇ ਨੇੜੇ ਪਹੁੰਚੇ ਤਾਂ ਉਸ ਦੀ ਪਤਨੀ ਨੇ ਸਕੂਟੀ ਸੜਕ ਦੇ ਕਿਨਾਰੇ ਖੜ੍ਹੀ ਕਰ ਦਿੱਤੀ। ਇਸੇ ਦੌਰਾਨ ਉੱਥੇ ਖੜ੍ਹੇ ਇੱਕ 18 ਚੱਕੀ ਟਰੱਕ (ਨੰਬਰ RJ 07 GF 5729) ਦੇ ਡਰਾਈਵਰ ਨੇ ਬਿਨਾਂ ਪਿੱਛੇ ਦੇਖੇ ਲਾਪਰਵਾਹੀ ਨਾਲ ਟਰੱਕ ਬੈਕ ਕਰ ਦਿੱਤਾ। ਟਰੱਕ ਦੀ ਸਾਈਡ ਸਕੂਟੀ ਨਾਲ ਟਕਰਾਉਣ ਕਰਕੇ ਮਾਂ-ਧੀ ਸੜਕ 'ਤੇ ਡਿੱਗ ਪਈਆਂ। ਇਸ ਦੌਰਾਨ ਟਰੱਕ ਦਾ ਪਿਛਲਾ ਟਾਇਰ ਮਾਸੂਮ ਨਵਪ੍ਰੀਤ ਕੌਰ ਦੇ ਉੱਪਰੋਂ ਲੰਘ ਗਿਆ, ਜਿਸ ਨਾਲ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੁਲਸ ਵਿਭਾਗ ’ਚ ਵੱਡਾ ਫੇਰਬਦਲ : ਕਈ ਥਾਣਾ ਮੁਖੀਆਂ ਤੇ ਅਧਿਕਾਰੀਆਂ ਦੇ ਤਬਾਦਲੇ
ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਡਰਾਈਵਰ ਦੀ ਲਾਪਰਵਾਹੀ ਨੂੰ ਹਾਦਸੇ ਦਾ ਕਾਰਨ ਦੱਸਦੇ ਹੋਏ ਮਾਮਲੇ 'ਚ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ: ਬਾਰਡਰ ’ਤੇ ਲਗਾਤਾਰ ਹੋ ਰਹੀ ਡਰੋਨਾਂ ਦੀ ਆਮਦ, 10 ਮਹੀਨੇ 'ਚ ਹੈਰੋਇਨ ਰਿਕਵਰੀ ਦਾ ਹੈਰਾਨੀਜਨਕ ਅੰਕੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
Big Breaking : AAP ਵੱਲੋਂ 40 ਉਮੀਦਵਾਰਾਂ ਦਾ ਐਲਾਨ, ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ
NEXT STORY