ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਖੇਡਾਂ ਵਤਨ ਪੰਜਾਬ ਦੀਆਂ 'ਚ ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਕਿੱਕ ਬਾਕਸਿੰਗ 'ਚੋਂ ਗੋਲਡ ਮੈਡਲ ਪ੍ਰਾਪਤ ਕਰਨ ਖਿਡਾਰਣ ਤ੍ਰਿਪਤੀ ਨੂੰ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਵਿਧਾਇਕ ਵੱਲੋਂ ਦੇ ਪਿਤਾ ਅਧਿਆਪਕ ਵਰਿੰਦਰ ਕੁਮਾਰ, ਮਾਤਾ ਅਧਿਆਪਕਾ ਪੰਕਜ ਰਾਣੀ ਅਤੇ ਕੋਚ ਪੁਸ਼ਪਿੰਦਰ ਗੋਲਡੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ 'ਚ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਦਾ ਮਕਸਦ ਪੂਰੀ ਤਰ੍ਹਾਂ ਸੰਪੂਰਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਖੰਡ ਮਿੱਲਾਂ ਨਾ ਚੱਲਣ ਦੀ ਸੂਰਤ 'ਚ ਵਿੱਢਿਆ ਜਾਵੇਗਾ ਸਰਕਾਰ ਵਿਰੁੱਧ ਸੰਘਰਸ਼: ਜੰਗਵੀਰ ਸਿੰਘ ਚੌਹਾਨ
ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਦਾ ਮੁੱਖ ਮਕਸਦ ਇਹੀ ਸੀ ਕਿ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਵਰਗੀ ਭੈੜੀ ਦਲਦਲ ਤੋਂ ਬਚਾ ਕੇ ਖੇਡਾਂ ਨਾਲ ਜੋੜਿਆ ਇਹ ਤਦ ਹੀ ਸੰਭਵ ਸੀ ਜਦੋਂ ਪ੍ਰਤਿਭਾ ਰੱਖਣ ਵਾਲੇ ਖਿਡਾਰੀਆਂ ਦੀ ਖੋਜ ਅਤੇ ਉਨ੍ਹਾਂ ਨੂੰ ਸਹੀ ਪਲੇਟਫਾਰਮ ਪ੍ਰਦਾਨ ਕੀਤਾ ਜਾਵੇ। ਇਸ ਨਾਲ ਕਈ ਪੰਜਾਬ ਪੱਧਰ ਦੇ ਜੇਤੂ ਖਿਡਾਰੀ ਪੈਦਾ ਹੋਏ ਹਨ ਅਤੇ ਅਗਾਂਹ ਜਾ ਕੇ ਇਹੀ ਖਿਡਾਰੀ ਰਾਸ਼ਟਰੀ ਪੱਧਰ 'ਤੇ ਪੰਜਾਬ, ਆਪਣੇ ਮਾਤਾ-ਪਿਤਾ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਯਕੀਨ ਦਿਵਾਇਆ ਕਿ ਸੂਬਾ ਸਰਕਾਰ ਇਨ੍ਹਾਂ ਖਿਡਾਰੀਆਂ ਦੀ ਬਿਹਤਰੀ ਲਈ ਹੋਰ ਵੀ ਕਾਰਜ ਕਰੇਗੀ। ਇਸ ਮੌਕੇ ਆਪ ਦੇ ਸਿਟੀ ਪ੍ਰਧਾਨ ਨੰਬਰਦਾਰ ਜਗਜੀਵਨ ਜੱਗੀ, ਕੌਂਸਲਰ ਸਤਵੰਤ ਜੱਗੀ, ਬਲਾਕ ਪ੍ਰਧਾਨ ਕੇਸ਼ਵ ਸੈਣੀ , ਚੇਅਰਮੈਨ ਰਾਜਿੰਦਰ ਮਾਰਸ਼ਲ, ਯੂਥ ਆਗੂ ਪ੍ਰੇਮ ਪਡਵਾਲ, ਡਾਇਰੈਕਟਰ ਰਣਵੀਰ ਸਿੰਘ ਨੱਥੂਪੁਰ, ਅਤਵਾਰ ਸਿੰਘ ਪਲਾਹ ਚੱਕ, ਨਿਰਮਲ ਸਿੰਘ ਕੁਰਾਲਾ ,ਪਰਮਜੀਤ ਸਿੰਘ ਟਾਂਡਾ, ਵਿੱਕੀ ਮਹਿੰਦਰੂ, ਸਰੂਪ ਸਿੰਘ ਨੱਥੂਪੁਰ, ਰਾਮਪਾਲ ਬੈਂਸ ,ਜਤਿੰਦਰ ਕੁਮਾਰ, ਅਵਤਾਰ ਸਿੰਘ, ਵਿਨੇ ਕੁਮਾਰ, ਅਨੀਤਾ, ਮਨਜੀਤ ਕੌਰ ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
5 ਨਵੰਬਰ ਨੂੰ ਖੰਡ ਮਿੱਲਾਂ ਨਾ ਚੱਲਣ ਦੀ ਸੂਰਤ 'ਚ ਵਿੱਢਿਆ ਜਾਵੇਗਾ ਸਰਕਾਰ ਵਿਰੁੱਧ ਸੰਘਰਸ਼: ਜੰਗਵੀਰ ਸਿੰਘ ਚੌਹਾਨ
NEXT STORY