ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਪੰਜਾਬ ਦੇ ਅਮਨ ਪਸੰਦ ਲੋਕਾਂ ਨੇ ਸੰਸਾਰ ਨੂੰ ਹਮੇਸ਼ਾ ਭਾਈਚਾਰਕ ਸਾਂਝ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ। ਸੂਬੇ ਦੇ ਲੋਕ ਹਰ ਸ਼ਹਿਰ, ਪਿੰਡ, ਗਲੀ, ਮੁਹੱਲੇ ਵਿੱਚ ਵੱਖ-ਵੱਖ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਂਦੇ ਹਨ ਤੇ ਖੁਸ਼ੀਆਂ ਸਾਝੀਆਂ ਕਰਦੇ ਹਨ, ਜਿਸ ਤਹਿਤ ਅੱਜ ਉਹ ਸ੍ਰੀ ਕੀਰਤਪੁਰ ਸਾਹਿਬ ਦੀ ਨੂਰਾਨੀ ਮਸਜਿਦ ਵਿਖੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਉਲ ਫਿਤਰ ਦੀ ਵਧਾਈ ਦੇਣ ਲਈ ਆਏ ਹਨ। ਇਸ ਗੱਲ ਦਾ ਪ੍ਰਗਟਾਵਾ ਨੂਰਾਨੀ ਮਸਜਿਦ ਕੀਰਤਪੁਰ ਸਾਹਿਬ ਵਿਖੇ ਈਦ ਉੱਲ ਫਿਤਰ ਮੌਕੇ ਇਕੱਠੇ ਹੋਏ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ।

ਉਨ੍ਹਾਂ ਨੇ ਕਿਹਾ ਕਿ ਈਦ ਸਾਡੇ ਮੁਸਲਿਮ ਭਾਈਚਾਰੇ ਦਾ ਬਹੁਤ ਵੱਡਾ ਪਵਿੱਤਰ ਤਿਉਹਾਰ ਹੈ, ਪ੍ਰੰਤੂ ਅੱਲਾ ਦੀ ਬੰਦਗੀ ਵਿੱਚ ਸਾਡੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਇਹ ਸਾਡੇ ਪੰਜਾਬ ਸੂਬੇ ਦੇ ਲੋਕਾਂ ਦੀ ਫਿਰਾਕ ਦਿਲੀ ਦੀ ਖੂਬਸੂਰਤ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਧਰਮਾਂ ਦੇ ਤਿਉਹਾਰ ਅਸੀਂ ਰਲ਼-ਮਿਲ ਕੇ ਮਨਾਉਦੇ ਹਾਂ, ਇਸ ਤਰਾਂ ਦੀ ਮਿਸਾਲ ਕੁੱਲ ਸੰਸਾਰ ਵਿਚ ਹੋਰ ਕਿਤੇ ਨਹੀ ਮਿਲਦੀ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਈਦ ਉਲ ਫਿਤਰ ਦਾ ਤਿਉਹਾਰ ਮਨਾ ਰਹੇ ਹਾਂ, ਇਸ ਦੀਆਂ ਉਹ ਸੂਬੇ ਵਿੱਚ ਵੱਸਦੇ ਸਮੁੱਚੇ ਭਾਈਚਾਰੇ ਨੂੰ ਵਧਾਈਆਂ ਦਿੰਦੇ ਹਨ। ਇਸ ਮੌਕੇ ਉਨਾਂ ਸ੍ਰੀ ਕੀਰਤਪੁਰ ਸਾਹਿਬ ਦੇ ਕਬਰਿਸਤਾਨ, ਚੌਗਿਰਦੇ ਦੀ ਸਾਂਭ ਸੰਭਾਲ ਤੇ ਨਵੀਨੀਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ- ਅੱਧੀ ਰਾਤੀਂ ਹਸਪਤਾਲ 'ਚ ਲੱਗ ਗਈ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
ਇਸ ਮੌਕੇ ਮੁਸਲਿਮ ਭਾਈਚਾਰੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਵੀ ਨੂਰਾਨੀ ਮਸਜਿਦ ਵਿਖੇ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਮੌਲਵੀ ਮੁਹੰਮਦ ਬਿਲਾਲ ਵੱਲੋਂ ਭਾਈਚਾਰੇ ਨੂੰ ਸੰਦੇਸ਼ ਜਾਰੀ ਕੀਤਾ ਗਿਆ ਅਤੇ ਉਨ੍ਹਾਂ ਦੀ ਅਗਵਾਈ ਹੇਠ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ ਅਤੇ ਬਾਅਦ ਵਿੱਚ ਇੱਕ ਦੂਸਰੇ ਦੇ ਗਲੇ ਲਗਦੇ ਹੋਏ ਸਾਰਿਆਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।
ਇਸ ਮੌਕੇ ਬਲਾਕ ਕੀਰਤਪੁਰ ਸਾਹਿਬ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਘੱਟ ਗਿਣਤੀ ਸੈੱਲ 'ਆਪ' ਦੇ ਜਨਰਲ ਸਕੱਤਰ ਗਫੂਰ ਮੁਹੰਮਦ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ, ਨੂਰਾਨੀ ਮਸਜਿਦ ਵਿਖੇ ਈਦ ਦੀਆਂ ਮੁਬਾਰਕਾਂ ਦੇਣ ਲਈ ਪੁੱਜੇ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਅਤੇ ਮੁਸਲਿਮ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਗਫੂਰ ਮੁਹੰਮਦ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਬਰਕਤ ਅਲੀ, ਘੱਟ ਗਿਣਤੀ ਸੈੱਲ ਜ਼ਿਲ੍ਹਾ ਜਨਰਲ ਸੈਕਟਰੀ, ਗ਼ਫੂਰ ਮੁਹੰਮਦ, ਘੱਟ ਗਿਣਤੀ ਸੈੱਲ ਹਲਕਾ ਅਨੰਦਪੁਰ ਸਾਹਿਬ, ਹਾਕਮ ਸ਼ਾਹ, ਨਾਜਰ ਨਿੰਦੀ, ਐਡਵੋਕੇਟ ਅਹਿਮਦਦੀਨ, ਇਕਬਾਲ ਮੁਹੰਮਦ, ਤਾਜ ਮੁਹੰਮਦ ਪਠਾਣ, ਜਸਵੀਰ ਰਾਣਾ, ਸਰਬਜੀਤ ਸਿੰਘ ਭਟੋਲੀ, ਕਸ਼ਮੀਰਾ ਸਿੰਘ, ਗੁਰਪ੍ਰੀਤ ਅਰੋੜਾ, ਕੁਲਵੰਤ ਸਿੰਘ, ਸਤੀਸ਼ ਬਾਵਾ, ਕੁਲਵਿੰਦਰ ਕੌਸ਼ਲ, ਗਗਨ ਭਾਰਜ, ਇਮਦਾਦ ਮੁਹੰਮਦ, ਯੂਨਿਸ ਖਾਨ, ਆਦਿ ਮੌਜੂਦ ਸਨ।
ਇਹ ਵੀ ਪੜ੍ਹੋ- Apple ਨੂੰ ਲੱਗਾ ਵੱਡਾ ਝਟਕਾ ; ਫਰਾਂਸ ਨੇ ਠੋਕਿਆ 13 ਅਰਬ ਰੁਪਏ ਦਾ ਜੁਰਮਾਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਰਤਗੜ੍ਹ ਈਦਗਾਹ ਵਿਖੇ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਬੈਂਸ, ਕੀਤਾ ਵੱਡਾ ਐਲਾਨ
NEXT STORY