ਜਲੰਧਰ, (ਪੁਨੀਤ)– 27 ਜੁਲਾਈ ਨੂੰ ਵੱਖ-ਵੱਖ ਸਬ-ਸਟੇਸ਼ਨਾਂ ਦੇ ਇਲਾਕਿਆਂ ਵਿਚ ਮੁਰੰਮਤ ਅਤੇ ਫੀਡਰ ਬਾਈਫਰਕੇਸ਼ਨ ਦਾ ਕੰਮ ਕਰਵਾਇਆ ਜਾਵੇਗਾ, ਜਿਸ ਕਾਰਨ ਦਰਜਨਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ।
ਇਸੇ ਸਿਲਸਿਲੇ ਵਿਚ ਫੋਕਲ ਪੁਆਇੰਟ ਸਬ-ਸਟੇਸ਼ਨ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗਾ, ਜਿਸ ਕਾਰਨ ਇੰਡਸਟਰੀਅਲ ਏਰੀਆ ਨੰਬਰ-1, ਗੁਰਦੁਆਰਾ ਸ਼ਿਵ ਨਗਰ, ਸਲੇਮਪੁਰ, ਸ਼ੰਕਰ, ਟਾਵਰ, ਰਾਜਾ ਗਾਰਡਨ, ਰਾਮ ਵਿਹਾਰ, ਨਿਊ ਸ਼ੰਕਰ, ਡੀ-ਬਲਾਕ, ਰਾਏਪੁਰ ਰੋਡ, ਏ. ਪੀ. ਮੋਖੇ ਫੀਡਰਾਂ ਅਧੀਨ ਆਉਂਦੇ ਇੰਡਸਟਰੀਅਲ ਏਰੀਆ, ਸ਼ਿਵ ਨਗਰ, ਫੋਕਲ ਪੁਆਇੰਟ ਇੰਡਸਟਰੀਜ਼, ਰਾਜਾ ਗਾਰਡਨ, ਰਾਮ ਵਿਹਾਰ, ਡੀ-ਬਲਾਕ ਸਮੇਤ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ- ਹੋ ਗਿਆ ਪਾਣੀ-ਪਾਣੀ ! ਇਕੋ ਦਿਨ 'ਚ ਪੈ ਗਿਆ ਸਾਲ ਭਰ ਜਿੰਨਾ ਮੀਂਹ, ਹਜ਼ਾਰਾਂ ਲੋਕ ਹੋਏ ਬੇਘਰ
ਫੀਡਰ ਬਾਈਫਰਕੇਸ਼ਨ ਕਾਰਨ 11 ਕੇ. ਵੀ. ਗੁਪਤਾ, ਹੇਲਰਾਂ, ਵਰਿਆਣਾ-1, ਜੁਨੇਜਾ, ਕਰਤਾਰ, ਦੋਆਬਾ, ਕਪੂਰਥਲਾ ਰੋਡ ਅਤੇ ਜਲੰਧਰ ਕੁੰਜ ਫੀਡਰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ, ਜਿਸ ਨਾਲ ਕਪੂਰਥਲਾ ਰੋਡ, ਵਰਿਆਣਾ, ਇੰਡਸਟਰੀਅਲ ਕੰਪਲੈਕਸ, ਜਲੰਧਰ ਕੁੰਜ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਕੋਟ ਸਦੀਕ ਸਬ-ਸਟੇਸ਼ਨ ਦੇ ਸਾਰੇ ਫੀਡਰ ਸਵੇਰੇ 10 ਤੋਂ ਦੁਪਹਿਰ 12 ਵਜੇ ਤਕ ਬੰਦ ਰਹਿਣਗੇ, ਜਿਸ ਨਾਲ ਪਿੰਡ ਧਾਲੀਵਾਲ, ਗਾਖਲ, ਚੌਗਾਵਾਂ, ਸਹਿਝੰਗੀ, ਕੋਟ ਸਦੀਕ, ਕਾਲਾ ਸੰਘਿਆਂ ਰੋਡ, ਕਾਂਸ਼ੀ ਨਗਰ, ਗ੍ਰੀਨ ਐਵੇਨਿਊ, ਥਿੰਦ ਐਨਕਲੇਵ, ਈਸ਼ਵਰ ਕਾਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸਮੇਸ਼ ਨਗਰ, ਗੁਰਮੇਹਰ ਐਨਕਲੇਵ, ਰਾਜ ਐਨਕਲੇਵ ਕਾਲੋਨੀ, ਜਨਕ ਨਗਰ, ਬਸਤੀ ਦਾਨਿਸ਼ਮੰਦਾਂ, ਚੋਪੜਾ ਕਾਲੋਨੀ ਆਦਿ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ- 12 ਅਗਸਤ ਤਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ!
ਕਾਰਗਿਲ ਵਿਜੇ ਦਿਵਸ ਸਬੰਧੀ ਗੁਰਦਾਸਪੁਰ ਸ਼ਹਿਰ ਅੰਦਰ ਕੱਢਿਆ ਕੈਂਡਲ ਮਾਰਚ
NEXT STORY