ਅੰਮ੍ਰਿਤਸਰ (ਸਰਬਜੀਤ) : ਦਿੱਲੀ ਦੇ ਚੰਦਰ ਵਿਹਾਰ ’ਚ ਖੰਡਾ ਚੌਕ ਵਿਖੇ ਸਿੱਖ ਨੌਜਵਾਨ ਨਾਲ ਕੁਝ ਗੁੰਡਾ ਅਨਸਰਾਂ ਵੱਲੋਂ ਕੁੱਟਮਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਮਾਮਲਾ ਚੁੱਕਦਿਆਂ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਹੇ ਪਰਮਾਤਮਾ! ਦਾਦੇ ਨੇ 8 ਸਾਲਾ ਪੋਤੀ ਨਾਲ ਕੀਤੀ ਜਬਰ-ਜਨਾਹ ਦੀ ਕੋਸ਼ਿਸ਼, ਗ੍ਰਿਫ਼ਤਾਰ
ਕਾਲਕਾ ਅਤੇ ਕਾਹਲੋਂ ਨੇ ਦੱਸਿਆ ਕਿ ਚੰਦਰ ਵਿਹਾਰ ਵਿਚ ਇਹ ਨੌਜਵਾਨ ਲੰਬੇ ਸਮੇਂ ਤੋਂ ਸਵੈ ਇੱਛਾ ਨਾਲ ਟਰੈਫਿਕ ਕੰਟਰੋਲ ਕਰਨ ਵਿਚ ਸਹਾਇਤਾ ਦਿੰਦੇ ਹਨ ਜਿਸ ਨਾਲ ਇਲਾਕੇ ਵਿਚ ਟਰੈਫਿਕ ਬਹੁਤ ਸੁਚੱਜੇ ਢੰਗ ਨਾਲ ਚੱਲਦਾ ਹੈ। ਉਹਨਾਂ ਦੱਸਿਆ ਕਿ ਅੱਜ ਸਵੇਰੇ ਇਕ ਨੌਜਵਾਨ ਗਲਤ ਪਾਸੇ ਤੋਂ ਵਾਹਨ ਚਲਾ ਕੇ ਆ ਰਿਹਾ ਸੀ ਤਾਂ ਇਹਨਾਂ ਸੇਵਾਦਾਰਾਂ ਵਿਚੋਂ ਇਕ ਨੇ ਉਸ ਨੂੰ ਗਲਤ ਪਾਸੇ ਡ੍ਰਾਇਵਿੰਗ ਨਾ ਕਰਨ ਦੀ ਸਲਾਹ ਦਿੱਤੀ। ਇਸ ’ਤੇ ਨੌਜਵਾਨ ਭੜਕ ਉਠਿਆ ਅਤੇ ਆਪਣੇ ਨਾਲ ਦੇ ਗੁੰਡਾ ਅਨਸਰ ਸੱਦ ਲਿਆ ਤੇ ਉਕਤ ਨੌਜਵਾਨ ਨਾਲ ਕੁੱਟਮਾਰ ਕੀਤੀ। ਉਹਨਾਂ ਕਿਹਾ ਕਿ ਇਹ ਸਾਰੇ ਨੌਜਵਾਨ ਸਿੱਖੀ ਸਰੂਪ ਵਿਚ ਹਨ, ਜੋ ਬਿਨਾਂ ਕਿਸੇ ਦੇ ਕਹੇ ਆਪਣੇ ਆਪ ਸੇਵਾ ਕਰਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਕੁੱਟਮਾਰ ਦਾ ਪਤਾ ਲੱਗਾ ਤਾਂ ਉਹਨਾਂ ਤੁਰੰਤ ਇਲਾਕੇ ਦੇ ਮੈਂਬਰ ਅਨੁਪ ਸਿੰਘ ਘੁੰਮਣ ਨੂੰ ਮੌਕੇ ਤੇ ਭੇਜਿਆ ਅਤੇ ਉੱਚ ਪੁਲਸ ਅਧਿਕਾਰੀਆਂ ਕੋਲ ਇਹ ਮਾਮਲਾ ਚੁੱਕਿਆ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਭਰੋਸਾ ਦੁਆਇਆ ਹੈ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ ਤੇ ਇਹਨਾਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐੱਸ. ਐੱਸ. ਪੀ. ਨੇ ਸ਼ਹਿਰ 'ਚ ਕੀਤੀ ਅਚਨਚੇਤ ਚੈਕਿੰਗ, ਟ੍ਰੈਫਿਕ ਵਿਵਸਥਾ ਸਮੇਤ ਪੁਲਸ ਦੀ ਮੁਸਤੈਦੀ ਦਾ ਲਿਆ ਜਾਇਜ਼ਾ
NEXT STORY