ਕਪੂਰਥਲਾ,(ਮਹਾਜਨ)- ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਅਜੇ ਵੀ ਲੋਕਾਂ ਨੇ ਧਿਆਨ ਨਾ ਦਿੱਤਾ ਤਾਂ ਇਹ ਮਹਾਮਾਰੀ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਸ਼ਨੀਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਕੋਰੋਨਾ ਰਿਪੋਰਟ ਦੇ ਅਧਾਰ 'ਤੇ ਜ਼ਿਲ੍ਹੇ 'ਚ 9 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਪਾਜ਼ੇਟਿਵ ਪਾਏ ਗਏ ਮਰੀਜ਼ ਕਪੂਰਥਲਾ ਤੇ ਆਸ-ਪਾਸ ਖੇਤਰਾਂ ਨਾਲ ਸਬੰਧਤ ਹਨ। ਅੱਜ ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਣ ਦੀ ਖਬਰ ਨਹੀਂ ਹੈ, ਉੱਥੇ ਹੀ ਇਕ ਮਰੀਜ਼ ਦੇ ਠੀਕ ਹੋਣ 'ਤੇ ਉਸ ਨੂੰ ਟੀਮ ਵੱਲੋਂ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲੇ 'ਚ ਕੁੱਲ 1334 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ, ਜਿਨ੍ਹਾਂ 'ਚੋਂ ਕਪੂਰਥਲਾ ਤੋਂ 210, ਫਗਵਾੜਾ ਤੋਂ 255, ਭੁਲੱਥ ਤੋਂ 37, ਸੁਲਤਾਨਪੁਰ ਲੋਧੀ ਤੋਂ 86, ਬੇਗੋਵਾਲ ਤੋਂ 103, ਢਿਲਵਾਂ ਤੋਂ 160, ਕਾਲਾ ਸੰਘਿਆਂ ਤੋਂ 122, ਫੱਤੂਢੀਂਗਾ ਤੋਂ 119, ਪਾਂਛਟਾ ਤੋਂ 157 ਤੇ ਟਿੱਬਾ ਤੋਂ 85 ਲੋਕਾ ਦੇ ਸੈਂਪਲ ਲਏ ਗਏ।
ਕਿਸਾਨ ਅੰਦੋਲਨ ਦੇ ਨਾਂ 'ਤੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਡੂੰਘੀ ਸਾਜ਼ਿਸ਼ : ਸਿਰਸਾ
NEXT STORY