ਅਲੀਗੜ੍ਹ (ਏਜੰਸੀ)- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ’ਚ 600 ਰੁਪਏ ਨੂੰ ਲੈ ਕੇ ਹੋਏ ਝਗੜੇ ਕਾਰਨ ਇੱਕ ਆਟੋ-ਰਿਕਸ਼ਾ ਚਾਲਕ ਦੀ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਵਧੀਕ ਪੁਲਸ ਸੁਪਰਡੈਂਟ ਆਦਿਤਿਆ ਬਾਂਸਲ ਨੇ ਮੰਗਲਵਾਰ ਕਿਹਾ ਕਿ ਇਹ ਘਟਨਾ ਸੋਮਵਾਰ ਦੇਰ ਰਾਤ ਬੰਨਾ ਦੇਵੀ ਥਾਣਾ ਖੇਤਰ ’ਚ ਸਰਸੌਲ ਪੁਲਸ ਚੌਕੀ ਨੇੜੇ ਵਾਪਰੀ ਹੈ। ਖਬਰਾਂ ਮੁਤਾਬਕ ਯਾਮੀਨ ਨੇ ਆਪਣੇ ਗੁਆਂਢੀ ਅਨੀਸ ਨੂੰ ਉਧਾਰ ਦਿੱਤੇ 600 ਰੁਪਏ ਵਾਪਸ ਮੰਗੇ ਸਨ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ
ਪੈਸਿਆਂ ਨੂੰ ਵਾਪਸ ਕਰਨ ਨੂੰ ਲੈ ਕੇ ਦੋਵਾਂ ਦਰਮਿਆਨ ਬਹਿਸ ਹੋ ਗਈ। ਇਸ ’ਤੇ ਅਨੀਸ ਤੇ ਉਸ ਦੇ 2 ਸਾਥੀਆਂ ਨੇ ਕਥਿਤ ਤੌਰ ’ਤੇ ਯਾਮੀਨ ਤੇ ਉਸ ਦੀ ਪਤਨੀ ਸਲਮਾ ’ਤੇ ਹਮਲਾ ਕਰ ਦਿੱਤਾ। ਝਗੜੇ ਦੌਰਾਨ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਕਾਰਨ ਯਾਮੀਨ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਯਾਮੀਨ ਦੀ ਪਤਨੀ ਸਲਮਾ ਤੇ ਉਸ ਦਾ ਭਰਾ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਸ ਸਟੇਸ਼ਨ ਗਏ, ਜਿੱਥੇ ਯਾਮੀਨ ਅਚਾਨਕ ਡਿੱਗ ਪਿਆ। ਪੁਲਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਅਨੀਸ, ਮੋਨਿਸ ਤੇ ਨਫੀਸ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਤਿੰਨਾਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ - ਸ਼ਰਾਬ ਦੇ 717 ਠੇਕੇ ਹੋਣਗੇ ਬੰਦ, ਸਕੂਲਾਂ-ਮੰਦਰਾਂ ਨੇੜੇ ਨਹੀਂ ਵਿਕੇਗੀ ਦਾਰੂ, CM ਵਿਜੇ ਦਾ ਵੱਡਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਐੱਸ. ਕੇ. ਐੱਸ. ਇਸਪਾਤ ਤੇ ਸਾਬਕਾ ਕੇਂਦਰੀ ਮੰਤਰੀ ਸੁਬੋਧ ਕਾਂਤ ਦੇ ਭਰਾ ਸਮੇਤ 4 ਮੁਲਜ਼ਮ ਬਰੀ
NEXT STORY