ਜਲੰਧਰ (ਸੋਨੂੰ)- ਥਾਣਾ ਨੰਬਰ 2 ਦੇ ਅਧਿਕਾਰ ਖੇਤਰ ਆਉਂਦੇ ਡਾਕਖਾਨਾ ਦਾਣਾ ਮੰਡੀ ਨੇੜੇ ਆਯੁਸ਼ ਔਸ਼ਧੀ ਕੇਂਦਰ ਤੋਂ ਇਕ ਵਿਅਕਤੀ ਨੇ ਫ਼ੋਨ ਚੋਰੀ ਕਰਕੇ ਫਰਾਰ ਹੋ ਗਿਆ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਸੀ. ਸੀ. ਟੀ. ਵੀ. ਫੁਟੇਜ 'ਚ ਵਿਖਾਇਆ ਗਿਆ ਹੈ ਕਿ ਵਿਅਕਤੀ ਦਵਾਈ ਖ਼ਰੀਦਣ ਲਈ ਦੁਕਾਨ 'ਤੇ ਆਉਂਦਾ ਹੈ ਅਤੇ ਫਿਰ ਫ਼ੋਨ ਚੋਰੀ ਕਰਕੇ ਫਰਾਰ ਹੋ ਗਿਆ ਹੈ। ਦੁਕਾਨਦਾਰ ਮੁਤਾਬਕ ਉਹ ਵਿਅਕਤੀ ਆਪਣੀ ਦੁਕਾਨ ਦਾ ਲੰਬੇ ਸਮੇਂ ਤੋਂ ਗਾਹਕ ਹੈ ਅਤੇ ਉਹ ਬੀਤ ਦਿਨ ਕਾਊਂਟਰ ਤੋਂ ਫ਼ੋਨ ਲੈ ਕੇ ਫਰਾਰ ਹੋ ਗਿਆ। ਇਕ ਹੋਰ ਸੀ. ਸੀ. ਟੀ. ਵੀ. ਫੁਟੇਜ 'ਚ ਵਿਅਕਤੀ ਐਕਟਿਵਾ 'ਤੇ ਸਵਾਰ ਹੋ ਕੇ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ
ਘਟਨਾ ਬਾਰੇ ਦੱਸਦੇ ਹੋਏ ਅਮਿਤ ਕੁਮਾਰ ਨੇ ਕਿਹਾ ਕਿ ਬੀਤੇ ਦਿਨ ਇਕ 65 ਸਾਲਾ ਗਾਹਕ ਆਪਣੀ ਦੁਕਾਨ ਤੋਂ ਫ਼ੋਨ ਲੈ ਕੇ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਉਹ ਦੇਰ ਸ਼ਾਮ ਤੱਕ ਉਸ ਨੂੰ ਫ਼ੋਨ ਕਰਦਾ ਰਿਹਾ ਇਸ ਉਮੀਦ ਵਿੱਚ ਕਿ ਉਹ ਫ਼ੋਨ ਵਾਪਸ ਕਰ ਦੇਵੇਗਾ ਪਰ ਉਸ ਨੇ ਫ਼ੋਨ ਬੰਦ ਕਰ ਦਿੱਤਾ। ਜਦੋਂ ਉਹ ਦੇਰ ਰਾਤ ਪੁਲਸ ਥਾਣਾ 2 ਵਿਚ ਸ਼ਿਕਾਇਤ ਦਰਜ ਕਰਵਾਉਣ ਗਿਆ ਤਾਂ ਉਨ੍ਹਾਂ ਨੇ ਮਾਮਲੇ ਦੀ ਸੁਣਵਾਈ ਕੀਤੀ ਅਤੇ ਉਸ ਨੂੰ 25 ਜੂਨ ਨੂੰ ਵਾਪਸ ਆਉਣ ਲਈ ਕਿਹਾ। ਪੀੜਤ ਮੁਤਾਬਕ ਜਦੋਂ ਉਹ ਅੱਜ ਦੋਬਾਰਾ ਪੁਲਸ ਥਾਣਾ ਨੰਬਰ 2 ਗਿਆ ਤਾਂ ਕਲਰਕ ਨੇ ਉਸ ਨੂੰ ਕਿਹਾ ਕਿ ਡਿਊਟੀ ਅਫ਼ਸਰ ਮੌਜੂਦ ਨਹੀਂ ਹੈ, ਇਸ ਲਈ ਉਸ ਨੂੰ ਦੋ ਦਿਨਾਂ ਬਾਅਦ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ।

ਪੀੜਤ ਨੇ ਕਿਹਾ ਕਿ ਉਹ ਅੱਜ ਪੁਲਸ ਥਾਣੇ ਵਿੱਚ ਐੱਫ਼. ਆਈ. ਆਰ. ਦਰਜ ਕਰਨ ਅਤੇ ਕਾਪੀ ਲੈਣ ਆਇਆ ਸੀ ਪਰ ਉਸ ਨੂੰ ਦੋ ਦਿਨਾਂ ਬਾਅਦ ਸ਼ਿਕਾਇਤ ਦਰਜ ਕਰਨ ਲਈ ਕਿਹਾ ਗਿਆ। ਉਸ ਨੇ ਕਿਹਾ ਕਿ ਉਹ ਖ਼ੁਦ ਹੀ ਆਪਣੇ ਪੱਧਰ 'ਤੇ ਉਸ ਵਿਅਕਤੀ ਨੂੰ ਲੱਭਣ ਵਿਚ ਲੱਗੇ ਹੋਏ ਹਨ। ਪੀੜਤ ਨੇ ਕਿਹਾ ਕਿ ਦੋਸ਼ੀ ਦੋ ਦਿਨਾਂ 'ਚ ਫ਼ੋਨ ਕਿਤੇ ਵੀ ਲੈ ਕੇ ਜਾ ਸਕਦਾ ਹੈ। ਉਸ ਨੇ ਪ੍ਰਸ਼ਾਸਨ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ: ਰਾਡ ਮਾਰ ਕੇ ਨੌਜਵਾਨ ਦਾ ਕਤਲ! 17 ਦਿਨਾਂ ਬਾਅਦ ਤੋੜਿਆ ਦਮ, ਪੁੱਤ ਨੂੰ ਵੇਖ ਧਾਹਾਂ ਮਾਰ ਰੋਈ ਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BMS ਫੈਸ਼ਨ 'ਤੇ ਹੋਈ ਫਾਇਰਿੰਗ ਦਾ ਮਾਮਲਾ: ਗੈਂਗਸਟਰ ਬਿੰਨੀ ਗੁੱਜਰ ਦਾ ਲਿਆ 3 ਦਿਨ ਦਾ ਪੁਲਸ ਰਿਮਾਂਡ
NEXT STORY