ਮਿਲਾਨ (ਇਟਲੀ) ਟੇਕ ਚੰਦ ਜਗਤਪੁਰ -ਬੀਤੇ ਦਿਨ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਦਲਵੀਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਕੰਵਲਦੀਪ ਸਿੰਘ ਕੰਬੋਜ ਨਾਰਵੇ ਸਮੇਤ ਯੂਰਪ ਦੀਆਂ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਨੀਦਰਲੈਂਡ ਕਬੱਡੀ ਫੈਡਰੇਸ਼ਨ, ਨਾਰਵੇ ਕਬੱਡੀ ਫੈਡਰੇਸ਼ਨ, ਚੈਕ ਕਬੱਡੀ ਫੈਡਰੇਸ਼ਨ, ਸਾਈਪ੍ਰਸ ਕਬੱਡੀ ਫੈਡਰੇਸ਼ਨ, ਡੈਨਮਾਰਕ ਕਬੱਡੀ ਫੈਡਰੇਸ਼ਨ, ਫਰਾਂਸ ਕਬੱਡੀ ਫੈਡਰੇਸ਼ਨ, ਜਰਮਨੀ ਕਬੱਡੀ ਫੈਡਰੇਸ਼ਨ, ਹੰਗਰੀ ਕਬੱਡੀ ਫੈਡਰੇਸ਼ਨ ਅਤੇ ਸਵੀਡਨ ਕਬੱਡੀ ਫੈਡਰੇਸ਼ਨ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ। ਫ਼ੈਸਲਾ ਕੀਤਾ ਗਿਆ ਕਿ ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਨੀਦਰਲੈਂਡ ਵਿੱਚ 12 ਅਗਸਤ ਤੋਂ 16 ਅਗਸਤ ਤੱਕ ਅੰਤਰਰਾਸ਼ਟਰੀ ਕਬੱਡੀ ਲੀਗ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਯੂਰਪੀਅਨ ਕਬੱਡੀ ਫੈਡਰੇਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਇਸ ਦੀਆਂ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖਣ ਲਈ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ।ਇਹ ਵੀ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਯੂਰਪ ਦੀਆਂ ਕਬੱਡੀ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸਲਾਨਾ ਕਬੱਡੀ ਕੈਲੰਡਰ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਜਾਵੇਗਾ, ਤਾਂ ਜੋ ਵੱਖ-ਵੱਖ ਦੇਸ਼ਾਂ ਦੇ ਟੂਰਨਾਮੈਂਟਾਂ ਵਿੱਚ ਆਪਸੀ ਤਾਲਮੇਲ ਬਣਿਆ ਰਹੇ।
ਪੜ੍ਹੋ ਇਹ ਅਹਿਮ ਖ਼ਬਰ-US ਪੂਰੀ ਦੁਨੀਆ ਲਈ ਉਮੀਦ, ਵਿਸ਼ਵਾਸ ਤੇ ਮਾਣ ਦਾ ਪ੍ਰਤੀਕ, ਆਜ਼ਾਦੀ ਦਿਹਾੜੇ ਦੇ ਜਸ਼ਨ ਮੌਕੇ ਬੋਲੇ ਟਰੰਪ
ਮੀਟਿੰਗ ਦੌਰਾਨ ਨਵੀਂ ਕਾਰਜਕਾਰਨੀ ਦਾ ਵੀ ਐਲਾਨ ਕੀਤਾ ਗਿਆ। ਜਿਸ ਅਨੁਸਾਰ:
ਪ੍ਰਧਾਨ: ਦਲਵੀਰ ਸਿੰਘ ਸੰਧੂ ਨੀਦਰਲੈਂਡ
ਜਨਰਲ ਸਕੱਤਰ:ਕੰਵਲਦੀਪ ਸਿੰਘ ਕੰਬੋਜ (ਨਾਰਵੇ)
ਉਪ ਪ੍ਰਧਾਨ (ਤਕਨੀਕੀ): ਕਲਵੰਤ ਸਿੰਘ (ਫਰਾਂਸ)
ਉਪ ਪ੍ਰਧਾਨ: ਜੌਨ ਅਸ਼ਵਨੀ ਕਪੂਰ (ਸਾਈਪ੍ਰਸ)
ਸਕੱਤਰ: ਸੀਮਨ (ਚੈਕ ਗਣਰਾਜ)
ਬੋਰਡ ਮੈਂਬਰ: ਫਲਾਟੋਵਿਕਸ ਆਦਮ (ਹੰਗਰੀ)
ਬੋਰਡ ਮੈਂਬਰ: ਬਲਕਰਨ ਸਿੰਘ ਬਰਾੜ (ਜਰਮਨੀ)
ਮੁੱਖ ਕੋਚ: ਹੁਸ਼ਿਆਰ ਸਿੰਘ
ਪੜ੍ਹੋ ਇਹ ਅਹਿਮ ਖ਼ਬਰ- ਖਟਕੜ ਕਲਾਂ ਦੀ ਧੀ ਇਟਲੀ ਪੁਲਿਸ 'ਚ ਨਿਭਾਏਗੀ ਅਹਿਮ ਸੇਵਾਵਾਂ, ਭਾਈਚਾਰੇ 'ਚ ਖੁਸ਼ੀ ਦੀ ਲਹਿਰ
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਲੋੜ ਪੈਣ ’ਤੇ ਕਾਰਜਕਾਰਨੀ ਵਿੱਚ ਹੋਰ ਬੋਰਡ ਮੈਂਬਰ ਵੀ ਸ਼ਾਮਲ ਕੀਤੇ ਜਾ ਸਕਣਗੇ। ਫੈਡਰੇਸ਼ਨ ਦੇ ਸਾਰੇ ਫ਼ੈਸਲੇ ਸੰਵਿਧਾਨ ਅਤੇ ਸਾਂਝੀ ਸਹਿਮਤੀ ਦੇ ਆਧਾਰ ’ਤੇ ਲਏ ਜਾਣਗੇ।ਅੰਤ ਵਿੱਚ ਇਹ ਨਿਰਣਾ ਲਿਆ ਗਿਆ ਕਿ ਯੂਰਪੀਅਨ ਕਬੱਡੀ ਫੈਡਰੇਸ਼ਨ ਹਰ ਸਾਲ ਘੱਟੋ-ਘੱਟ ਤਿੰਨ ਮੀਟਿੰਗਾਂ ਕਰੇਗੀ, ਜਿਨ੍ਹਾਂ ਵਿੱਚ ਇੱਕ ਭੌਤਿਕ (Physical) ਅਤੇ ਬਾਕੀ ਆਨਲਾਈਨ ਮੀਟਿੰਗਾਂ ਹੋਣਗੀਆਂ। ਮੀਟਿੰਗ ਦੇ ਅੰਤ ਵਿੱਚ ਸਾਰੇ ਪ੍ਰਤੀਨਿਧੀਆਂ ਦਾ ਭਾਗੀਦਾਰੀ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਅਤੇ ਯੂਰਪ ਵਿੱਚ ਕਬੱਡੀ ਨੂੰ ਹੋਰ ਮਜ਼ਬੂਤ, ਸੰਗਠਿਤ ਅਤੇ ਪ੍ਰਫੁੱਲਤ ਕਰਨ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ ਵਧਾਈ
NEXT STORY