ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਲੋਹੀਆਨਗਰ ਥਾਣੇ ਦੇ ਇਲਾਕੇ ਵਿਚ ਸ਼ਨੀਵਾਰ ਸਵੇਰੇ ਇਕ ਨਾਬਾਲਿਗ ਕੁੜੀ ਦਾ ਉਸ ਦੇ ਹੀ ਭਰਾ ਨੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਖ਼ੁਦ ਥਾਣੇ ਪਹੁੰਚ ਗਿਆ ਅਤੇ ਪੁਲਸ ਨੂੰ ਭੈਣ ਦੇ ਕਤਲ ਦੀ ਜਾਣਕਾਰੀ ਦਿੱਤੀ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਵਿਚ ਵਰਤਿਆ ਗਿਆ ਦੇਸੀ ਪਿਸਤੌਲ ਬਰਾਮਦ ਕਰ ਲਿਆ ਹੈ।
ਪੁਲਸ ਮੁਤਾਬਕ ਜ਼ਾਕਿਰ ਕਾਲੋਨੀ ਦੀ ਟ੍ਰਾਂਸਫਾਰਮਰ ਵਾਲੀ ਗਲੀ ਦੀ ਰਹਿਣ ਵਾਲੀ ਨਾਬਾਲਿਗ ਕੁੜੀ ਆਪਣੇ ਕਮਰੇ ਵਿਚ ਸੁੱਤੀ ਪਈ ਸੀ। ਇਸੇ ਦੌਰਾਨ ਉਸ ਦਾ ਭਰਾ ਆਰਿਸ਼ ਕਮਰੇ ਵਿਚ ਪਹੁੰਚਿਆ ਅਤੇ ਨੇੜਿਓਂ ਉਸ ’ਤੇ ਗੋਲੀ ਚਲਾ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਮੌਕੇ ’ਤੇ ਪਹੁੰਚੇ ਅਤੇ ਲੜਕੀ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਦੇ ਸੀਨੀਅਰ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੀ ਭੈਣ ਦੇ ਕੁਝ ਨੌਜਵਾਨਾਂ ਨਾਲ ਗੱਲਬਾਤ ਕਰਨ ਨੂੰ ਲੈ ਕੇ ਨਾਰਾਜ਼ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭੱਖ਼ਦੀ ਗਰਮੀ 'ਚ ਰਜਾਈਆਂ-ਕੰਬਲ ਲੈ ਕੇ ਫ਼ਿਰਦੈ ਇਹ ਬੰਦਾ ! ਹੱਡ ਚੀਰਵੀਂ ਠੰਡ 'ਚ ਖਾਂਦੈ ਬਰਫ਼
NEXT STORY