ਬੰਗਾ (ਅਰੋੜਾ)-ਥਾਣਾ ਸਿਟੀ ਬੰਗਾ ਪੁਲਸ ਦੁਆਰਾ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ ਇਕ ਐਲਮੀਨੀਅਮ ਹੈਰੋਇਨ ਆਲੂਦ ਪੰਨੀ, ਇਕ ਅੱਗ ਬਾਲਣ ਵਾਲਾ ਛੋਟਾ ਲਾਈਟਰ ਅਤੇ 10 ਰੁਪਏ ਦੀ ਬਣਾਈ ਹੋਈ ਪਾਈਪ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ., ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਸਰਕਾਰੀ ਗੱਡੀ ’ਤੇ ਸਵਾਰ ਹੋ ਕੇ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਥਾਣਾ ਸਿਟੀ ਬੰਗਾ ਤੋਂ ਥਾਣਾ ਸਦਰ ਦੇ ਅੱਗੇ ਤੋਂ ਪੁਲ ਦੇ ਹੇਠਾਂ ਤੋਂ ਹੀ ਵਾਪਸ ਸ਼ਹਿਰ ਵੱਲ ਨੂੰ ਹੁੰਦੇ ਹੋਏ ਜਦੋਂ ਸ਼ਿਵਾਲਿਕ ਇਨਕਲੇਵ ਵੱਲ ਨੂੰ 20 ਗਜ ਅੱਗੇ ਪੁੱਜੇ ਤਾਂ ਸੜਕ ਦੇ ਕਿਨਾਰੇ ਇਕ ਵਿਅਕਤੀ ਸ਼ੱਕੀ ਹਾਲਾਤ ਵਿਚ ਬੈਠਾ ਵਿਖਾਈ ਦਿੱਤਾ, ਜੋ ਲਾਈਟਰ ਨਾਲ ਅੱਗ ਬਾਲ ਕੇ ਪਾਈਪਨੁਮਾ ਚੀਜ਼ ਨਾਲ ਧੂਆਂ ਸੁੰਘਦਾ ਹੋਇਆ ਵਿਖਾਈ ਦਿੱਤਾ।
ਇਹ ਵੀ ਪੜ੍ਹੋ: ਵੀਰਵਾਰ ਨੂੰ ਜਲੰਧਰ ਬੰਦ ਦਾ ਐਲਾਨ! ਸਕੂਲ-ਕਾਲਜ ਖੁੱਲ੍ਹੇ ਰਹਿਣਗੇ ਜਾਂ ਰਹੇਗੀ ਛੁੱਟੀ, ਜਾਣੋ ਅਪਡੇਟ
ਜਿਸ ’ਤੇ ਸ਼ੱਕ ਪੈਣ ’ਤੇ ਜਦੋਂ ਪੁਲਸ ਪਾਰਟੀ ਨੇ ਉਸ ਦੇ ਨਜ਼ਦੀਕ ਜਾ ਕੇ ਵੇਖਿਆ ਤਾਂ ਉਸ ਨੇ ਆਪਣੇ ਹੱਥ ਵਿਚ ਫੜੀ ਐਲਮੀਨੀਅਮ ਹੈਰੋਇਨ ਆਲੂਦ ਪੰਨੀ ,ਇਕ ਅੱਗ ਬਾਲਣ ਵਾਲਾ ਲਾਈਟਰ ਅਤੇ 10 ਰੁਪਏ ਦੇ ਨੋਟ ਦੀ ਬਣਾਈ ਹੋਈ ਪਾਈਪ ਹੇਠਾ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਜਲਦੀ ਨਾਲ ਮੌਕੇ ਤੋਂ ਖਿਸਕਣ ਲੱਗਾ, ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕੀਤਾ। ਉਨ੍ਹਾਂ ਦੱਸਿਆ ਸ਼ੁਰੂਆਤੀ ਜਾਂਚ ਦੌਰਾਨ ਨੌਜਵਾਨ ਦੀ ਪਛਾਣ ਮੁਨੀਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਬੀ 12 ਡਾ. ਅੰਬੇਡਕਰ ਨਗਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ।
ਇਹ ਵੀ ਪੜ੍ਹੋ: ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ ਸਖ਼ਤੀ! ਅਚਾਨਕ ਵਧਾਈ ਗਈ ਸੁਰੱਖਿਆ
ਉਨ੍ਹਾਂ ਦੱਸਿਆ ਨੌਜਵਾਨ ਦੱਸਿਆ ਕੀ ਉਹ ਨਸ਼ੇ ਆਦਿ ਕਰਨ ਦਾ ਆਦੀ ਹੈ ਅਤੇ ਅੱਜ ਵੀ ਇਸ ਸਥਾਨ 'ਤੇ ਲੁਕਛਿਪ ਕੇ ਨਸ਼ੇ ਦਾ ਸੇਵਨ ਕਰ ਰਿਹਾ ਸੀ ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਉਸ ਨੂੰ ਉਸ ਦੁਆਰਾ ਸੁੱਟੇ ਹੋਏ ਸਾਮਾਨ ਸਮੇਤ ਕਾਬੂ ਕਰਕੇ ਥਾਣਾ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਨੂੰ ਡਾਕਟਰੀ ਜਾਂਚ ਉਪਰੰਤ ਪੁਲਸ ਪਾਰਟੀ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਪਾਕਿਸਤਾਨੀ ਹਥਿਆਰ ਤਸਕਰੀ ਦਾ ਪਰਦਾਫ਼ਾਸ਼, ਹਥਿਆਰਾਂ ਸਮੇਤ ਨੌਜਵਾਨ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੀਰਵਾਰ ਨੂੰ ਜਲੰਧਰ ਬੰਦ ਦਾ ਐਲਾਨ! ਸਕੂਲ-ਕਾਲਜ ਖੁੱਲ੍ਹੇ ਰਹਿਣਗੇ ਜਾਂ ਰਹੇਗੀ ਛੁੱਟੀ, ਜਾਣੋ ਅਪਡੇਟ
NEXT STORY