ਜਲਾਲਾਬਾਦ (ਬੰਟੀ, ਬਜਾਜ) : ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਮਹਿਲਾ ਸਹਾਇਕ ਥਾਣੇਦਾਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪੁਰਾਣੇ ਮੁਕਤਸਰ ਅੱਡੇ ਓਵਰਬ੍ਰਿਜ ਦੇ ਥੱਲੇ ਜਲਾਲਾਬਾਦ ਪੁੱਜੀ ਤਾਂ ਇਕ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਖਿਸਕਣ ਲੱਗਾ। ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ।
ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਲਖਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਕਮੇਟੀ ਹਾਲ ਦੀ ਬੈਕ ਸਾਈਡ ਜਲਾਲਾਬਾਦ ਦੱਸਿਆ। ਉਸ ਕੋਲੋਂ ਇਕ ਲਾਈਟਰ, ਹੈਰੋਇਨ ਨਾਲ ਚਿਪਕੀ ਤੇ ਸੜੀ ਹੋਈ ਸਿਲਵਰ ਪੰਨੀ ਅਤੇ ਪਾਈਪ ਨੁਮਾ ਬਣਾਇਆ 10 ਰੁਪਏ ਦਾ ਸੜਿਆ ਹੋਇਆ ਨੋਟ ਬਰਾਮਦ ਹੋਇਆ। ਪੁਲਸ ਵੱਲੋਂ ਉਕਤ ਵਿਅਕਤੀ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਝੋਟਾ ਕਤਲ ਮਾਮਲਾ : ਕਾਤਲ ਅਸ਼ਵਨੀ ਕੁਮਾਰ ਦੀ ਪਤਨੀ ਨਿਆਇਕ ਹਿਰਾਸਤ 'ਚ, ਅਦਾਲਤ ਨੇ ਭੇਜਿਆ ਜੇਲ੍ਹ
NEXT STORY