ਦਸੂਹਾ (ਝਾਵਰ)— ਸੰਤ ਨਿਰੰਕਾਰੀ ਫਾਊਂਡੇਸ਼ਨ ਦਿੱਲੀ ਵੱਲੋਂ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਮਹਾਰਾਜ ਜੀ ਦੇ ਆਸ਼ਿਰਵਾਦ ਸਦਕਾ ਸੰਤ ਨਿਰੰਕਾਰੀ ਭਵਨ ਭੱਟੀ ਦਾ ਪਿੰਡ ਦਸੂਹਾ ਵਿਖੇ ਇਕ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ 450 ਯੂਨਿਟ ਸਰਧਾਲੂਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ 'ਚ 200 ਭੈਣਾਂ ਖੂਨਦਾਨੀਆਂ 'ਚ ਸ਼ਾਮਲ ਸਨ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਨਿਰੰਕਾਰੀ ਮਿਸਨ ਦੇ ਜੋਨਲ ਇੰਚਾਰਜ ਮਹਾਤਮਾ ਏ. ਐੱਸ. ਸੰਧੂ, ਵਿਧਾਇਕ ਅਰੁਣ ਮਿੱਕੀ ਡੋਗਰਾ ਅਤੇ ਸੰਯੋਜਕ ਮਹਾਪੁਰਸ਼ ਡਾ. ਐੱਸ. ਪੀ. ਸਿੰਘ ਵੱਲੋਂ ਮੰਗਲਾਂ ਚਰਨ ਉਪਰੰਤ ਕੀਤਾ ਗਿਆ। ਇਸ ਮੌਕੇ ਸੇਵਾਦਲ ਖੇਤਰੀ ਦੇ ਸੰਚਾਲਕ ਸਰੂਪ ਸਿੰਘ, ਸੰਯੋਜਕ ਮਹਾਂਪੁਰਸ਼ ਸੁਰਿੰਦਰ ਸਿੰਘ ਸੋਖੀ, ਸਾਬਕਾ ਡੀ. ਪੀ. ਆਰ. ਓ. ਗੁਰਮੀਤ ਸਿੰਘ ਧੁੱਗਾ, ਨਰਿੰਦਰ ਟੱਪੂ, ਸੰਚਾਲਕ ਰੇਸਮ ਸਿੰਘ, ਸੁਖਲਾਲ, ਦਲਜੀਤ ਸਿੰਘ, ਗੁਰਮੁੱਖ ਸਿੰਘ, ਹਰਜੀਤ ਕੌਰ, ਪ੍ਰੋ. ਸੁਰੇਸ਼ ਕੁਮਾਰ, ਮਾਤਾ ਅਮਰਜੀਤ ਕੌਰ, ਚਰਨਜੀਤ ਸਿੰਘ ਚੰਨਾ, ਰੇਸਮ ਸਿੰਘ ਨਿਹਾਲਪੁਰ, ਭੈਣ ਜੋਗਿੰਦਰ ਕੌਰ ਝਾਵਰ, ਰਮੇਸ਼ ਕੁਮਾਰ , ਪ੍ਰਚਾਰਕ ਰਣਧੀਰ ਸਿੰਘ, ਐੱਸ. ਡੀ. ਓ. ਸਤਪਾਲ ਸਿੰਘ, ਡਾ. ਅਮਰਜੀਤ ਸਿੰਘ, ਐੱਸ. ਐੱਮ. ਓ. ਡਾ. ਆਰ. ਕੇ. ਬੱਗਾ, ਡਾ. ਗੁਲਵਿੰਦਰ ਸਿੰਘ, ਰਮਨ ਕੁਮਾਰ, ਮਹਾਂਪੁਰਸ਼ ਰਾਮ ਚੰਦ, ਕੈਪ. ਤਰਲੋਕ ਸਿੰਘ ਬਟਾਲਾ, ਰਾਮਪਾਲ, ਬਲਜੀਤ ਸਿੰਘ, ਸਰੂਪ ਸਿੰਘ, ਡਾ. ਸਸ਼ੀ ਬਾਲਾ, ਸੰਦੀਪ ਉੱਤਮ, ਅਮਰਜੀਤ ਸਿੰਘ ਜਲੋਟਾ, ਹਰਮਨ ਮਾਂਗਟ ਤੋਂ ਇਲਾਵਾ ਵੱਡੀ ਗਿਣਤੀ 'ਚ ਖੂਨਦਾਨੀ ਅਤੇ ਸੰਗਤਾਂ ਹਾਜ਼ਰ ਸਨ।
ਇਸ ਮੌਕੇ ਮਿਸਨ ਦੇ ਜੋਨਲ ਇੰਚਾਰਜ ਮਹਾਤਮਾ ਏ. ਐੱਸ. ਸੰਧੂ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸਨ 24 ਅਪ੍ਰੈਲ ਤੋਂ ਮਾਨਵ ਏਕਤਾ ਦਿਵਸ ਅਤੇ ਖੂਨਦਾਨ ਕੈਂਪਾਂ ਦੀ ਲੜੀ ਸ਼ੁਰੂ ਕਰਦਾ ਹੈ। ਮਿਸ਼ਨ ਵੱਲੋਂ ਇਸ ਵਾਰ 530 ਤੋਂ ਵੱਧ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ । ਜਦਕਿ ਮਿਸ਼ਨ 1986 ਤੋਂ ਅੱਜ ਤੱਕ 10 ਲੱਖ ਤੋਂ ਵੱਧ ਯੂਨਿਟ ਥੂਨਦਾਨ ਕਰ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸੜਕ 'ਤੇ ਵਾਪਰਨ ਵਾਲੀਆਂ ਘਟਨਾਵਾਂ ਅਤੇ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਨੂੰ ਖੂਨ ਦੇ ਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਖੂਨਦਾਨ ਕਰਨ ਨਾਲ ਮਨੁੱਖਤਾ 'ਚ ਧਰਮ, ਜਾਤੀ, ਰੰਗ ਤੇ ਬੋਲੀਆਂ ਅਤੇ ਪਹਿਰਾਵਿਆਂ ਦੀਆਂ ਬਣੀਆ ਦੀਵਾਰਾ ਖਤਮ ਹੁੰਦੀਆਂ ਹਨ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਦੇ ਚੌਥੇ ਸਤਗੁਰੂ ਬਾਬਾ ਹਰਦੇਵ ਸਿੰਘ ਮਹਾਰਾ ਨੇ ਕਿਹਾ ਸੀ ਕਿ ਖੂਨ ਗਲੀਆਂ ਨਾਲੀਆਂ 'ਚ ਨਹੀਂ ਸਗੋਂ ਇਨਸਾਨ ਦੀਆਂ ਨਾੜੀਆਂ 'ਚ ਜਾਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਅਰੁਣ ਮਿੱਕੀ ਡੋਗਰਾ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵੱਡੇ ਪੱਧਰ ਜੋ ਖੂਨਦਾਨ ਕੀਤਾ ਜਾ ਰਿਹਾ ਹੈ, ਉਹ ਸ਼ਰਧਾਲੂ ਵਧਾਈ ਦੇ ਪਾਤਰ ਹਨ।
ਇਸ ਮੌਕੇ 'ਤੇ ਸੰਤ ਨਿਰੰਕਾਰੀ ਬ੍ਰਾਂਚ ਦਸੂਹਾ ਦੇ ਸੰਯੋਜਕ ਮਹਾਤਮਾ ਡਾ. ਐੱਸ. ਪੀ. ਸਿੰਘ ਨੇ ਦੱਸਿਆ ਕਿ ਖੂਨਦਾਨੀਆਂ 'ਚ ਭਾਰੀ ਉਤਸ਼ਸਾਹ ਦੇਖਿਆ ਗਿਆ ।ਸ਼ਰਧਾਲੂਆਂ ਵੱਲੋਂ ਇਕ ਹਜ਼ਾਰ ਤੋਂ ਵੱਧ ਫਾਰਮ ਖੂਨਦਾਨ ਲਈ ਭਰੇ ਗਏ ਪਰ ਬਲੱਡ ਬੈਕਾਂ ਦੀ ਸਮਰੱਥਾ ਅਨੁਸਾਰ ਹੀ 450 ਯੂਨਿਟ ਖੁਨ ਲਿਆ ਗਿਆ। ਉਨ੍ਹਾਂ ਦੱਸਿਆ ਕਿ ਖੂਨਦਾਨੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਸਿਵਲ ਹਸਪਤਾਲ ਦਸੂਹਾ, ਸਿਵਲ ਹਸਪਤਾਲ ਮੁਕੇਰੀਆਂ, ਸਿਵਲ ਹਸਪਤਾਲ ਹੁਸ਼ਿਆਰਪੁਰ, ਸਿਵਲ ਹਸਪਤਾਲ ਪਠਾਨਕੋਟ ਦੀਆਂ ਬਲੱਡ ਬੈਂਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਖੂਨਾਦਾਨੀਆਂ ਲਈ ਫਲ, ਫਰੂਟ, ਜੂਸ ਅਤੇ ਹੋਰ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ।
ਵਿਆਹੁਤਾ ਨੇ ਖਾਧਾ ਜ਼ਹਿਰ, ਵਿਅਕਤੀ 'ਤੇ ਪਰੇਸ਼ਾਨ ਕਰਨ ਦਾ ਦੋਸ਼
NEXT STORY