ਨਿਊਯਾਰਕ/ਵਾਸ਼ਿੰਗਟਨ: ਅਮਰੀਕਾ ਦੇ ਵਿਕਾਸ ਵਿੱਚ ਭਾਰਤੀ ਭਾਈਚਾਰਾ ਅਹਿਮ ਭੂਮਿਕਾ ਨਿਭਾ ਰਿਹਾ ਹੈ, ਪਰ ਜਦੋਂ ਗੱਲ ਸਿਆਸੀ ਸੱਤਾ ਅਤੇ ਪ੍ਰਤੀਨਿਧਤਾ ਦੀ ਆਉਂਦੀ ਹੈ, ਤਾਂ ਭਾਰਤਵੰਸ਼ੀ ਅਜੇ ਵੀ ਆਪਣੀ ਆਬਾਦੀ ਦੇ ਅਨੁਪਾਤ ਮੁਤਾਬਕ ਪਿੱਛੇ ਹਨ। ਬੀ.ਸੀ.ਜੀ. (BCG) ਅਤੇ ਇੰਡੀਆਸਪੋਰਾ ਦੁਆਰਾ ਤਿਆਰ ਕੀਤੀ ਗਈ ਤਾਜ਼ਾ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਭਾਰਤੀਆਂ ਦੀ ਆਬਾਦੀ ਭਾਵੇਂ ਸਿਰਫ਼ 1 ਫੀਸਦੀ ਹੈ, ਪਰ ਉਹ ਦੌਲਤ ਅਤੇ ਗਿਆਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ।
ਸੰਸਦ ਵਿੱਚ ਸਥਿਤੀ:
ਉੱਚ ਸਦਨ (ਸੀਨੇਟ) ਰਿਪੋਰਟ ਦੇ ਹੈਰਾਨੀਜਨਕ ਅੰਕੜਿਆਂ ਅਨੁਸਾਰ ਅਮਰੀਕੀ ਸੰਸਦ ਦੇ ਨਿਚਲੇ ਸਦਨ (ਹਾਊਸ ਆਫ ਰਿਪ੍ਰਜ਼ੈਂਟੇਟਿਵਸ) ਦੀਆਂ 435 ਸੀਟਾਂ ਵਿੱਚੋਂ ਸਿਰਫ਼ 6 ਸੀਟਾਂ (1.4%) 'ਤੇ ਹੀ ਭਾਰਤਵੰਸ਼ੀ ਕਾਬਜ਼ ਹਨ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉੱਚ ਸਦਨ ਯਾਨੀ ਸੀਨੇਟ ਵਿੱਚ ਇਸ ਵਕਤ ਇੱਕ ਵੀ ਭਾਰਤੀ ਮੈਂਬਰ ਨਹੀਂ ਹੈ। ਸਾਲ 2016 ਵਿੱਚ ਕਮਲਾ ਹੈਰਿਸ ਸੀਨੇਟ ਦੀ ਮੈਂਬਰ ਬਣੀ ਸੀ, ਪਰ 2020 ਵਿੱਚ ਉਨ੍ਹਾਂ ਦੇ ਉਪ-ਰਾਸ਼ਟਰਪਤੀ ਬਣਨ ਤੋਂ ਬਾਅਦ ਸੀਨੇਟ ਵਿੱਚ ਭਾਰਤੀਆਂ ਦੀ ਨੁਮਾਇੰਦਗੀ ਸਿਫ਼ਰ ਹੋ ਗਈ ਹੈ।
ਪ੍ਰਸ਼ਾਸਨਿਕ ਅਹੁਦਿਆਂ 'ਤੇ ਵਧ ਰਹੀ ਮੌਜੂਦਗੀ
ਭਾਵੇਂ ਚੁਣੇ ਹੋਏ ਨੁਮਾਇੰਦਿਆਂ ਦੀ ਗਿਣਤੀ ਘੱਟ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਭਾਰਤੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਮਿਲ ਰਹੀਆਂ ਹਨ:
-ਕਾਸ਼ ਪਟੇਲ ਨੂੰ ਐਫ.ਬੀ.ਆਈ. (FBI) ਦਾ ਡਾਇਰੈਕਟਰ ਬਣਾਇਆ ਗਿਆ ਹੈ।
-ਡਾ. ਜੈ ਭੱਟਾਚਾਰੀਆ ਨੂੰ ਨੈਸ਼ਨਲ ਇੰਸਟੀਚਿਊਟਸ ਆਫ ਹੈਲਥ (NIH) ਦੇ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ ਹੈ।
-ਸ਼੍ਰੀਰਾਮ ਕ੍ਰਿਸ਼ਨਨ ਨੂੰ ਸਰਕਾਰ ਲਈ ਏ.ਆਈ. (AI) ਨੀਤੀ ਮਾਰਗਦਰਸ਼ਨ ਲਈ ਅਹਿਮ ਭੂਮਿਕਾ ਸੌਂਪੀ ਗਈ ਹੈ। ਹਾਲਾਂਕਿ ਰਿਪੋਰਟ ਮੁਤਾਬਕ ਅਮਰੀਕਾ ਦੀਆਂ ਪ੍ਰਮੁੱਖ ਸਰਕਾਰੀ ਏਜੰਸੀਆਂ (ਜਿਵੇਂ CDC, NSF) ਦੇ ਉੱਚ ਅਹੁਦਿਆਂ 'ਤੇ ਭਾਰਤੀਆਂ ਦੀ ਹਿੱਸੇਦਾਰੀ ਸਿਰਫ਼ 3 ਫੀਸਦੀ ਹੈ।
ਵਿਸ਼ਵ ਪੱਧਰੀ ਸੰਸਥਾਵਾਂ ਵਿੱਚ ਛਾਪ
ਅਮਰੀਕਾ ਤੋਂ ਇਲਾਵਾ ਭਾਰਤੀ ਮੂਲ ਦੇ ਪੇਸ਼ੇਵਰ ਵਿਸ਼ਵ ਸੰਸਥਾਵਾਂ ਵਿੱਚ ਮਹੱਤਵਪੂਰਨ ਲੀਡਰਸ਼ਿਪ ਨਿਭਾ ਰਹੇ ਹਨ:
-ਅਜੇ ਬੰਗਾ ਸਾਲ 2023 ਤੋਂ ਵਿਸ਼ਵ ਬੈਂਕ ਦੇ ਪ੍ਰਧਾਨ ਹਨ।
-ਗੀਤਾ ਗੋਪੀਨਾਥ ਆਈ.ਐਮ.ਐਫ. (IMF) ਵਿੱਚ ਆਰਥਿਕ ਰਣਨੀਤੀਆਂ ਨੂੰ ਦਿਸ਼ਾ ਦੇ ਰਹੇ ਹਨ।
-ਸੌਮਿਆ ਸਵਾਮੀਨਾਥਨ ਨੇ ਵਿਸ਼ਵ ਸਿਹਤ ਸੰਗਠਨ (WHO) ਵਿੱਚ ਸਿਹਤ ਖੇਤਰ ਵਿੱਚ ਅਹਿਮ ਸਹਿਯੋਗ ਦਿੱਤਾ ਹੈ।
ਚੋਣਾਂ ਵਿੱਚ 'ਗੇਮ ਚੇਂਜਰ'
ਰਿਪੋਰਟ ਕਹਿੰਦੀ ਹੈ ਕਿ ਅਮਰੀਕਾ ਦੇ ਕੁੱਲ ਵੋਟਰਾਂ ਵਿੱਚ ਭਾਰਤੀਆਂ ਦੀ ਹਿੱਸੇਦਾਰੀ ਭਾਵੇਂ 1 ਫੀਸਦੀ ਹੈ, ਪਰ ਉਹ 'ਸਵਿੰਗ ਸਟੇਟਸ' (ਜਿੱਥੇ ਨਤੀਜੇ ਬਦਲ ਸਕਦੇ ਹਨ) ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ। 2024 ਦੀਆਂ ਪ੍ਰਾਇਮਰੀ ਚੋਣਾਂ ਵਿੱਚ ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਦੀ ਉਮੀਦਵਾਰੀ ਨੇ ਇਸ ਭਾਈਚਾਰੇ ਦੀ ਸਿਆਸੀ ਤਾਕਤ ਦਾ ਅਹਿਸਾਸ ਕਰਵਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਭਿਆਨਕ ਤੂਫ਼ਾਨ ਨੇ ਮਚਾਈ ਹਾਹਾਕਾਰ ! ਸੈਂਕੜੇ ਫਲਾਈਟਾਂ ਰੱਦ
NEXT STORY