ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਵਿਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ, ਜ਼ਿਲ੍ਹਾ ਪੱਧਰ 'ਤੇ ਬਿਹਤਰ ਤਾਲਮੇਲ ਸਥਾਪਤ ਕਰਨ ਅਤੇ ਪਾਰਟੀ ਦੇ ਪ੍ਰੋਗਰਾਮਾਂ ਦੇ ਪ੍ਰਭਾਵਸ਼ਾਲੀ ਅਮਲ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਸਾਰੇ 36 ਜਥੇਬੰਦਕ ਜ਼ਿਲ੍ਹਿਆਂ ਲਈ ਜ਼ਿਲ੍ਹਾ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਨਿਯੁਕਤੀਆਂ ਦੀ ਅਧਿਕਾਰਤ ਸੂਚੀ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵੱਲੋਂ ਜਾਰੀ ਕੀਤੀ ਗਈ ਹੈ।
ਨਿਯੁਕਤ ਕੀਤੇ ਗਏ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਸੂਚੀ:
ਅੰਮ੍ਰਿਤਸਰ ਦਿਹਾਤੀ: ਇੰਚਾਰਜ ਅਸ਼ਵਨੀ ਸੇਖੜੀ ਅਤੇ ਸਹਿ-ਇੰਚਾਰਜ ਅਜੈਬੀਰਪਾਲ ਸਿੰਘ ਰੰਧਾਵਾ।
ਅੰਮ੍ਰਿਤਸਰ ਦਿਹਾਤੀ-II: ਇੰਚਾਰਜ ਰਣਜੀਤ ਸਿੰਘ ਖੋਜੇਵਾਲ ਅਤੇ ਸਹਿ-ਇੰਚਾਰਜ ਮਾਨਵ ਤਨੇਜਾ।
ਅੰਮ੍ਰਿਤਸਰ ਸ਼ਹਿਰੀ: ਇੰਚਾਰਜ ਰਾਕੇਸ਼ ਰਾਠੌਰ ਅਤੇ ਸਹਿ-ਇੰਚਾਰਜ ਅਨਿਲ ਵਾਸੂਦੇਵਾ।
ਬਰਨਾਲਾ: ਇੰਚਾਰਜ ਨਿਪੁੰਨ ਸ਼ਰਮਾ ਅਤੇ ਸਹਿ-ਇੰਚਾਰਜ ਓਂਕਾਰ ਸਿੰਘ ਸਿੱਧੂ।
ਬਟਾਲਾ: ਇੰਚਾਰਜ ਰਵੀਕਰਨ ਸਿੰਘ ਕਾਹਲੋਂ ਅਤੇ ਸਹਿ-ਇੰਚਾਰਜ ਵਿਜੇ ਸ਼ਰਮਾ (ਪਠਾਨਕੋਟ)।
ਬਠਿੰਡਾ ਦਿਹਾਤੀ: ਇੰਚਾਰਜ ਸੁਰਜੀਤ ਜਿਆਣੀ ਅਤੇ ਸਹਿ-ਇੰਚਾਰਜ ਰਾਜੇਸ਼ ਪਟੇਹਲਾ।
ਬਠਿੰਡਾ ਸ਼ਹਿਰੀ: ਇੰਚਾਰਜ ਮਨਜੀਤ ਸਿੰਘ ਰਾਏ ਅਤੇ ਸਹਿ-ਇੰਚਾਰਜ ਵੰਦਨਾ ਸਾਂਗਵਾਲ।
ਫ਼ਰੀਦਕੋਟ: ਇੰਚਾਰਜ ਮੋਨਾ ਜੈਸਵਾਲ ਅਤੇ ਸਹਿ-ਇੰਚਾਰਜ ਸੁਬੋਧ ਵਰਮਾ।
ਫ਼ਤਿਹਗੜ੍ਹ ਸਾਹਿਬ: ਇੰਚਾਰਜ ਕੇ.ਡੀ. ਭੰਡਾਰੀ।
ਫਾਜ਼ਿਲਕਾ: ਇੰਚਾਰਜ ਸਤੀਸ਼ ਅਸੀਜਾ ਅਤੇ ਸਹਿ-ਇੰਚਾਰਜ ਦੇਵੇਂਦਰ ਬਜਾਜ।
ਫਿਰੋਜ਼ਪੁਰ: ਇੰਚਾਰਜ ਜੀਵਨ ਗੁਪਤਾ ਅਤੇ ਸਹਿ-ਇੰਚਾਰਜ ਵਿਜੇ ਸ਼ਰਮਾ (ਮੋਗਾ)।
ਗੁਰਦਾਸਪੁਰ: ਇੰਚਾਰਜ ਹਰਵਿੰਦਰ ਸਿੰਘ ਸੰਧੂ ਅਤੇ ਸਹਿ-ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ।
ਹੁਸ਼ਿਆਰਪੁਰ: ਇੰਚਾਰਜ ਸੁਸ਼ੀਲ ਸ਼ਰਮਾ ਅਤੇ ਸਹਿ-ਇੰਚਾਰਜ ਗੁਰਪ੍ਰਤਾਪ ਸਿੰਘ ਟਿੱਕਾ।
ਹੁਸ਼ਿਆਰਪੁਰ ਦਿਹਾਤੀ: ਇੰਚਾਰਜ ਰਾਕੇਸ਼ ਸ਼ਰਮਾ।
ਜਗਰਾਉਂ: ਇੰਚਾਰਜ ਅਨਿਲ ਸੱਚਰ ਅਤੇ ਸਹਿ-ਇੰਚਾਰਜ ਰਣਜੀਤ ਸਿੰਘ ਪਵਾਰ।
ਜਲੰਧਰ ਦਿਹਾਤੀ (ਉੱਤਰ): ਇੰਚਾਰਜ ਪੁਸ਼ਪਿੰਦਰ ਸਿੰਗਲ।
ਜਲੰਧਰ ਦਿਹਾਤੀ (ਦੱਖਣ): ਇੰਚਾਰਜ ਕਰਮਜੀਤ ਕੌਰ ਚੌਧਰੀ ਅਤੇ ਸਹਿ-ਇੰਚਾਰਜ ਅਜੈ ਕੌਸ਼ਲ ਸੇਤੂ।
ਜਲੰਧਰ ਸ਼ਹਿਰੀ: ਇੰਚਾਰਜ ਸੂਰਜ ਭਾਰਦਵਾਜ ਅਤੇ ਸਹਿ-ਇੰਚਾਰਜ ਹਰਜੀਤ ਸਿੰਘ ਸੰਧੂ।
ਕਪੂਰਥਲਾ: ਇੰਚਾਰਜ ਮਨਜੀਤ ਸਿੰਘ ਮੰਨਾ ਅਤੇ ਸਹਿ-ਇੰਚਾਰਜ ਮੀਨੂ ਸੇਠੀ।
ਖੰਨਾ: ਇੰਚਾਰਜ ਅਮਰਜੀਤ ਸਿੰਘ ਅਮਰੀ ਅਤੇ ਸਹਿ-ਇੰਚਾਰਜ ਤੇਜਿੰਦਰ ਸਿੰਘ ਸਰਾਂ।
ਲੁਧਿਆਣਾ ਦਿਹਾਤੀ: ਇੰਚਾਰਜ ਗੇਜਾ ਰਾਮ ਵਾਲਮੀਕੀ ਅਤੇ ਸਹਿ-ਇੰਚਾਰਜ ਰਾਕੇਸ਼ ਕੁਮਾਰ ਗੁਪਤਾ।
ਲੁਧਿਆਣਾ ਸ਼ਹਿਰੀ: ਇੰਚਾਰਜ ਦਿਆਲ ਸਿੰਘ ਸੋਢੀ ਅਤੇ ਸਹਿ-ਇੰਚਾਰਜ ਸੁਸ਼ੀਲ ਰਾਣਾ।
ਮਲੇਰਕੋਟਲਾ: ਇੰਚਾਰਜ ਸੁਸ਼ੀਲ ਰਿੰਕੂ ਅਤੇ ਸਹਿ-ਇੰਚਾਰਜ ਮੇਜਰ ਸਿੰਘ ਦੈਤਵਾਲ।
ਮਾਨਸਾ: ਇੰਚਾਰਜ ਕੇ.ਕੇ. ਮਲਹੋਤਰਾ ਅਤੇ ਸਹਿ-ਇੰਚਾਰਜ ਰਿਸ਼ੀਪਾਲ ਖੇੜਾ।
ਮੋਗਾ: ਇੰਚਾਰਜ ਚਰਨਜੀਤ ਸਿੰਘ ਬਰਾੜ ਅਤੇ ਸਹਿ-ਇੰਚਾਰਜ ਕੰਵਰਵੀਰ ਸਿੰਘ ਟੋਹੜਾ।
ਮੋਹਾਲੀ: ਇੰਚਾਰਜ ਜਤਿੰਦਰ ਮਿੱਤਲ ਅਤੇ ਸਹਿ-ਇੰਚਾਰਜ ਰਮਨ ਪੱਬੀ।
ਮੁਕਤਸਰ: ਇੰਚਾਰਜ ਰੰਜਮ ਕਾਮਰਾ।
ਨਵਾਂਸ਼ਹਿਰ: ਇੰਚਾਰਜ ਡਾ. ਸੁਭਾਸ਼ ਸ਼ਰਮਾ ਅਤੇ ਸਹਿ-ਇੰਚਾਰਜ ਸਰਬਜੀਤ ਸਿੰਘ ਮੱਕੜ।
ਪਠਾਨਕੋਟ: ਇੰਚਾਰਜ ਰਾਜੇਸ਼ ਹਨੀ।
ਪਟਿਆਲਾ ਦਿਹਾਤੀ (ਉੱਤਰ): ਇੰਚਾਰਜ ਸ਼੍ਰੀ ਐਸ.ਕੇ. ਦੇਵ ਅਤੇ ਸਹਿ-ਇੰਚਾਰਜ ਸ. ਜਤਿੰਦਰ ਸਿੰਘ ਅਟਵਾਲ।
ਪਟਿਆਲਾ ਦਿਹਾਤੀ (ਦੱਖਣ): ਇੰਚਾਰਜ ਸ. ਜੈਸਮੀਨ ਸੰਧਾਵਾਲੀਆ ਅਤੇ ਸਹਿ-ਇੰਚਾਰਜ ਸ਼੍ਰੀ ਪ੍ਰਦੀਪ ਗਰਗ।
ਪਟਿਆਲਾ ਸ਼ਹਿਰੀ: ਇੰਚਾਰਜ ਸ਼੍ਰੀ ਵਿਨੈ ਸ਼ਰਮਾ।
ਰੋਪੜ: ਇੰਚਾਰਜ ਰਣਜੀਤ ਸਿੰਘ ਗਿੱਲ ਅਤੇ ਸਹਿ-ਇੰਚਾਰਜ ਭੂਪਿੰਦਰ ਸਿੰਘ ਚੀਮਾ।
ਸੰਗਰੂਰ-1: ਇੰਚਾਰਜ ਮੰਗਤ ਰਾਏ ਬੰਸਲ ਅਤੇ ਸਹਿ-ਇੰਚਾਰਜ ਦਿਨੇਸ਼ ਸਰਪਾਲ।
ਸੰਗਰੂਰ-2: ਇੰਚਾਰਜ ਹਰਮਿੰਦਰ ਸਿੰਘ ਜੱਸੀ ਅਤੇ ਸਹਿ-ਇੰਚਾਰਜ ਜਗਦੀਪ ਸਿੰਘ ਨਕਈ।
ਤਰਨ ਤਾਰਨ: ਇੰਚਾਰਜ ਨਰੇਸ਼ ਸ਼ਰਮਾ ਅਤੇ ਸਹਿ-ਇੰਚਾਰਜ ਸੁਖਵਿੰਦਰ ਸਿੰਘ ਪਿੰਟੂ।
ਸੱਦੋਵਾਲ ਵਿਖੇ 30 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਾਏ ਗੰਭੀਰ ਦੋਸ਼
NEXT STORY